www.sursaanjh.com > ਚੰਡੀਗੜ੍ਹ/ਹਰਿਆਣਾ > ਨਾਡਾ ਦੇ ਨੰਬਰਦਾਰ ਅੰਗਰੇਜ ਸਿੰਘ ਉੱਤੇ ਹੋਇਆ ਹਮਲਾ

ਨਾਡਾ ਦੇ ਨੰਬਰਦਾਰ ਅੰਗਰੇਜ ਸਿੰਘ ਉੱਤੇ ਹੋਇਆ ਹਮਲਾ

ਚੰਡੀਗੜ੍ਹ 24 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਬ ਤਹਿਸੀਲ ਮਾਜਰੀ ਅਧੀਨ ਪੈਂਦੇ ਪਿੰਡ ਨਾਡਾ ਦੇ ਨੰਬਰਦਾਰ ਅੰਗਰੇਜ ਸਿੰਘ ਉੱਤੇ ਪਿੰਡ ਨਾਡਾ ਦੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਅੰਗਰੇਜ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਕਾਰ ਵਿਚ ਕੰਮ ਤੋਂ ਘਰ ਆ ਰਿਹਾ ਸੀ ਤਾਂ ਜਦੋਂ ਮੈਂ ਗੱਡੀ ਘਰ ਅੰਦਰ ਵਾੜਨ ਲੱਗਾ ਤਾਂ ਮੇਰੇ ਗਵਾਢੀ ਤੇ ਉਸਦੀ ਪਤਨੀ ਮੋਟਰਸਾਇਕਲ ‘ਤੇ ਆਏ। ਮੇਰੀ ਕਾਰ ਅੱਗੇ ਮੋਟਰਸਾਇਕਲ ਲਗਾ ਕੇ ਕਾਰ ਰੋਕ ਲਈ ਅਤੇ ਮੇਰੇ ਨਾਲ ਹੱਥੋ-ਪਾਈ ਕਰਨ ਲੱਗੇ।
ਉਨ੍ਹਾਂ ਦੱਸਿਆ ਕਿ ਜਦੋਂ ਮੇਰੇ ਘਰ ਵਾਲੇ ਬਾਹਰ ਆਏ ਤਾਂ ਇਹ ਦੋਵੇਂ ਉੱਥੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ। ਨੰਬਰਦਾਰ ਅੰਗਰੇਜ ਸਿੰਘ ਨੇ ਦੱਸਿਆ ਕਿ ਮੈਂ ਇਸ ਸਬੰਧੀ ਪੁਲਸ ਥਾਣਾ ਨਵਾਂਗਰਾਓ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈੇ। ਉਨ੍ਹਾਂ ਪੁਲਸ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *