www.sursaanjh.com > ਚੰਡੀਗੜ੍ਹ/ਹਰਿਆਣਾ > ਲੈਂਡ ਪੁਲਿੰਗ ਪਾਲਿਸੀ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ -ਰਵਿੰਦਰ ਖੇੜਾ 

ਲੈਂਡ ਪੁਲਿੰਗ ਪਾਲਿਸੀ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ -ਰਵਿੰਦਰ ਖੇੜਾ 

ਚੰਡੀਗੜ੍ਹ 28 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ  ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਵਿਚ ਹਲਕਾ ਖਰੜ ਦੇ ਵੱਖ ਵੱਖ ਪਿੰਡਾਂ ਤੋਂ ਨੌਜਵਾਨਾਂ ਦਾ ਵੱਡਾ ਇਕੱਠ ਮੁਹਾਲੀ ਗਮਾਡਾ ਦਫਤਰ ਵਿਖੇ ਧਰਨੇ ਵਿੱਚ ਸ਼ਾਮਲ ਹੋਣ ਲਈ ਪੁੱਜਿਆ। ਅੱਜ ਸਵੇਰ ਤੋਂ ਹੀ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਅਤੇ ਵੱਡੀ ਗਿਣਤੀ ਵਿੱਚ ਵਰਕਰ ਪਲਹੇੜੀ ਨਿਊ ਚੰਡੀਗੜ੍ਹ ਵਿਖੇ ਪੁੱਜਣੇ ਸ਼ੁਰੂ ਹੋ ਗਏ ਸਨ। ਹੱਥਾਂ ਵਿਚ ਪਾਰਟੀ ਦੇ ਝੰਡੇ ਲਹਿਰਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਆਸਾ ਪਾਸਾ ਗੂੰਜ ਉਠਿਆ। ਇਸ ਮੌਕੇ ਜਿੱਥੇ ਵੱਖ ਵੱਖ ਦਿੱਗਜ ਆਗੂ ਹਾਜ਼ਰ ਸਨ, ਓਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਿੰਗ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ ਵੀ ਆਪਣੇ ਸਮਰਥਕਾਂ ਸਮੇਤ ਪੁੱਜੇ, ਜਿਥੋਂ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਇੱਕ ਕਾਫਲੇ ਦੇ ਰੂਪ ਵਿੱਚ ਭਾਰੀ ਗਿਣਤੀ ਵਿੱਚ ਗੱਡੀਆਂ ਵਿੱਚ ਸਵਾਰ ਹੋ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਆਗੂ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਦੇ ਵਿੱਚ ਰੋਹ ਹੈ।
ਅੱਜ ਹਲਕਾ ਖਰੜ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਦੇ ਤੇ ਮੁਹਾਲੀ ਗਮਾਡਾ ਦਫਤਰ ਵਿਖੇ ਪੁੱਜਣ ਲਈ ਭਾਰੀ ਗਿਣਤੀ ਵਿੱਚ ਹਾਜ਼ਰ ਹੋਏ ਸਨ। ਖੇੜਾ ਨੇ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਬਹੁਤ ਹੀ ਘਟੀਆ, ਪੰਜਾਬ ਨੂੰ ਲੁੱਟਣ ਲਈ, ਕਿਸਾਨਾਂ ਨੂੰ ਲੁੱਟਣ ਲਈ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਈ ਹੈ, ਉਹ ਸਹੀ ਨਹੀ ਹੈ। ਇਕੱਠੇ ਹੋ ਕੇ ਇਸ ਦਾ ਵਿਰੋਧ ਕਰਾਂਗੇ ਅਤੇ ਕਦੇ ਵੀ ਇਸ ਪਾਲਿਸੀ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਿਸਥਾਰ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਹਰਦੀਪ ਸਿੰਘ ਖਿਜ਼ਰਾਬਾਦ, ਦਿਲਬਾਗ ਸਿੰਘ ਮੀਆਂਪੁਰ ਐੱਸ ਸੀ ਵਿੰਗ ਪ੍ਰਧਾਨ, ਜਸਪਾਲ ਸਿੰਘ ਲੱਕੀ, ਹਰਸਿਮਰਨ ਸਿੰਘ ਬਿੰਨੀ ਖਰੜ, ਅਮਰਜੀਤ ਸਿੰਘ ਕੰਸਾਲਾ, ਨੋਨਾ ਪਡਿਆਲਾ, ਰਣਜੀਤ ਸਿੰਘ ਦੁਸਾਰਨਾ, ਬਲਬੀਰ ਸਿੰਘ ਢਕੋਰਾਂ, ਮਨਮੋਹਨ ਮਾਵੀ, ਸਾਹਿਲ ਰਾਠੌਰ, ਬਲਜਿੰਦਰ ਭੇਲੀ, ਗੁਰਸ਼ਰਨ ਮਾਣਕਪੁਰ, ਬਲਕਾਰ ਸਿੰਘ ਬਬੂ, ਜਗਦੀਪ ਸਿੰਘ ਅਭੀਪੁਰ, ਜੀਤ ਸਿੰਘ ਖਾਨਪੁਰ, ਅਵਿਨਾਸ਼ ਪੈਂਤਪੁਰ, ਸਤਵਿੰਦਰ ਸਿੰਘ ਕਰਤਾਰਪੁਰ, ਗੁਰਦੀਪ ਸਿੰਘ ਲੰਬੜਦਾਰ, ਜਸਪਾਲ ਸਿੰਘ ਖਿਜ਼ਰਬਾਦ, ਮਨਜੀਤ ਸਿੰਘ ਮਹਿਰੌਲੀ, ਬਲਜੀਤ ਸਿੰਘ ਖੇੜਾ, ਸੰਤ ਸਿੰਘ ਮੂੰਧੋ, ਨਿਰਮਲ ਸਿੰਘ ਕਾਦੀਮਾਜਰਾ, ਗੁਰਿੰਦਰ ਸਿੰਘ ਸੇਖਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *