ਚੰਡੀਗੜ੍ਹ 1 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਦੇ ਖਰੜ ਦੀ ਧੀ ਹਿਮਾਂਸ਼ੀ ਕੌਸ਼ਲ ਨੇ ਪਿਛਲੇ ਦਿਨੀ ਹੋਈਆਂ ਏਸ਼ੀਅਨ ਗੇਮਸ ਵਿੱਚ ਭਾਗ ਲੈਂਦੇ ਹੋਏ ਗੋਲਡ ਮੈਡਲ ਜਿੱਤਿਆ, ਜਿਸ ਦਾ ਖਰੜ ਪਹੁੰਚਣ ਤੇ ਖਰੜ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕਿ ਧੀ ਦੀ ਇਸ ਪ੍ਰਾਪਤੀ ਨਾਲ ਹਲਕੇ ਦਾ ਸਿਰ ਉੱਚਾ ਹੋਇਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿਮਾਂਸ਼ੀ ਕੌਸ਼ਲ ਨੇ ਦੱਸਿਆ ਹੈ ਕਿ ਏਸ਼ੀਅਨ ਗੇਮਜ਼ ਦੇ ਵਿੱਚ ਰੋਲਰ ਸਕੇਟਿੰਗ ਹਾਕੀ ਦੇ ਵਿੱਚ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਜਿੱਤ ਪ੍ਰਾਪਤ ਕਰਦਿਆਂ ਗੋਲਡ ਮੈਡਲ ਦੇਸ਼ ਦੇ ਨਾਮ ਕੀਤਾ ਹੈ। ਇਸ ਮੌਕੇ ਹਿਮਾਂਸ਼ੀ ਕੌਸ਼ਲ ਦਾ ਸਵਾਗਤ ਕਰਨ ਲਈ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਜਨਰਲ ਸਕੱਤਰ (ਕਿਸਾਨ ਪੰਜਾਬ ਕਾਂਗਰਸ) ਨੇ ਦੱਸਿਆ ਹੈ ਕਿ ਖਰੜ ਦੀ ਧੀ ਹਿਮਾਸ਼ੀ ਖੁਰਾਨਾ ਦੇ ਇਸ ਪ੍ਰਾਪਤੀ ਨਾਲ ਹਲਕਾ ਖਰੜ ਹੀ ਨਹੀਂ ਸਗੋਂ ਪੰਜਾਬ ਅਤੇ ਭਾਰਤ ਦੇਸ਼ ਦੇ ਹਰ ਇੱਕ ਨਾਗਰਿਕ ਦਾ ਸਿਰ ਉੱਚਾ ਹੋਇਆ ਹੈ।
ਉਹਨਾਂ ਦੱਸਿਆ ਕਿ ਰੋਲਰ ਸਕੇਟਿੰਗ ਹਾਕੀ ਦੀ ਟੀਮ ਵਿੱਚ ਹਿਮਾਂਸ਼ੀ ਕੌਸ਼ਲ ਵੱਲੋਂ ਗੋਲ ਕੀਪਰ ਦੀ ਭੂਮਿਕਾ ਅਦਾ ਕੀਤੀ ਗਈ। ਸਮੁੱਚੀ ਟੀਮ ਦੇ ਵਧੀਆ ਕਾਰਗੁਜ਼ਾਰੀ ਦੇ ਨਾਲ ਏਸ਼ੀਅਨ ਗੇਮ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਦੇਸ਼ ਦੀ ਝੋਲੀ ਦੇ ਵਿੱਚ ਪਾਇਆ ਗਿਆ। ਸ. ਪਡਿਆਲਾ ਨੇ ਕਿਹਾ ਕਿ ਹਿਮਾਂਸ਼ੀ ਕੌਸ਼ਲ ਦੇ ਪਿਤਾ ਦੀਪਕ ਕੌਸ਼ਲ ਜੋ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਮੈਂਬਰ ਹਨ, ਸਮੁੱਚੇ ਪਰਿਵਾਰ ਨੂੰ ਧੀ ਰਾਣੀ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨਾਂ ਦੀ ਬੇਟੀ ਦੀ ਇਸ ਪ੍ਰਾਪਤੀ ਨਾਲ ਜਿੱਥੇ ਕੌਸ਼ਲ ਪਰਿਵਾਰ ਬੇਹੱਦ ਮਾਣ ਮਹਿਸੂਸ ਕਰ ਰਿਹਾ ਹੈ, ਉੱਥੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੌਸ਼ਲ ਪਰਿਵਾਰ ਵਧਾਈ ਦਾ ਪਾਤਰ ਹੈ ਕਿ ਆਪਣੀ ਧੀ ਨੂੰ ਇਸ ਕਾਬਲ ਬਣਾਇਆ ਕਿ ਅੱਜ ਕੌਸ਼ਲ ਪਰਿਵਾਰ ਹੀ ਨਹੀਂ ਸਗੋਂ ਸਮੁੱਚਾ ਦੇਸ਼ ਧੀ ਹਿਮਾਸ਼ੀ ਕੌਸ਼ਲ ਦੇ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ।

