ਚੰਡੀਗੜ੍ਹ 3 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਜਥੇਦਾਰਾਂ ਦੀ ਸੱਦੀ ਗਈ ਮੀਟਿੰਗ ਦੌਰਾਨ ਦਿੱਤੇ ਗਏ ਆਦੇਸ਼ ਅਨੁਸਾਰ ਅੱਜ ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਖਰੜ ਦੀ ਸਮੁੱਚੀ ਲੀਡਰਸ਼ਿਪ ਦੀ ਇੱਕ ਹੰਗਾਮੀ ਮੀਟਿੰਗ ਅੱਜ ਬਲਾਕ ਮਾਜਰੀ ਵਿਖੇ ਹੋਈ ਹੈ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪਾਰਟੀ ਦੇ ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਪੁਰਖਾਲਵੀ, ਐਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਸਾਹਿਬ ਸਿੰਘ ਬਡਾਲੀ, ਅਜਮੇਰ ਸਿੰਘ ਖੇੜਾ, ਚੌਧਰੀ ਸ਼ਿਆਮ ਲਾਲ ਮਾਜਰੀਆਂ, ਯੂਥ ਆਗੂ ਰਵਿੰਦਰ ਸਿੰਘ ਖੇੜਾ, ਬਲਾਕ ਸੰਮਤੀ ਮੈਂਬਰ ਮੋਹਨ ਲਾਲ, ਸੰਦੀਪ ਰਾਣਾ, ਰਵਿੰਦਰ ਸਿੰਘ ਸਿਊਂਕ, ਜਗੀਰ ਰਾਮ, ਸੁਖਵਿੰਦਰ ਸਿੰਘ ਸ਼ਿੰਦੀ, ਹਰਜਿੰਦਰ ਸਿੰਘ ਬਲੌਂਗੀ, ਅਮਨ ਸ਼ਰਮਾ, ਸਰਪੰਚ ਨਸੀਬ ਚੰਦ, ਸ਼ਿੰਦਾ, ਗੁਰਮੀਤ ਸਿੰਘ ਤਾਰਾਪੁਰ, ਪਾਲ ਸਿੰਘ, ਗੁਰਮੀਤ ਸਿੰਘ, ਭੀਮ ਸੈਨ, ਭਾਗ ਚੰਦ, ਪੰਚ ਰੋਸ਼ਨ ਲਾਲ, ਸੁੱਚਾ ਰਾਮ, ਦਿਲਬਾਗ ਸਿੰਘ ਮੀਆਂਪੁਰ, ਅਮਨ ਪੂਨੀਆ ਬਿੱਲਾ ਛੱਜੂਮਾਜਰਾ, ਸ. ਹਰਦੀਪਸਿੰਘ ਖਿਜ਼ਰਾਬਾਦ, ਹਰਸਿਮਰਨ ਸਿੰਘ ਬਿੰਨੀ, ਸ਼ਾਮ ਲਾਲ ਗੂੜਾ, ਸੰਦੀਪ ਰਾਣਾ, ਜਸਵੀਰ ਕੌਰ, ਮਨਮੋਹਨ ਸਿੰਘ ਮਾਵੀ, ਜਸਪਾਲ ਸਿੰਘ ਲੱਕੀ ਮਾਵੀ, ਨਿਰਮਲ ਸਿੰਘ ਕਾਦੀਮਾਜਰਾ, ਅਮਰਜੀਤ ਸਿੰਘ ਕੰਸਾਲਾ, ਗੁਰਦੀਪ ਸਿੰਘ ਲੰਬਰਦਾਰ, ਭਿੰਦਾ ਬੜੋਦੀ, ਜਸਪਾਲ ਸਿੰਘ, ਸਰਪੰਚ ਜਗਤਾਰ ਸਿੰਘ, ਬਲਜੀਤ ਸਿੰਘ ਖੇੜਾ, ਜਸਵੀਰ ਸਿੰਘ, ਸੰਦੀਪ ਸਿੰਘ ਮੰਡ, ਯਾਦਵਿੰਦਰ ਸਿੰਘ ਮਾਣਕਪੁਰ, ਬਲਵਿੰਦਰ ਸਿੰਘ ਰਕੌਲੀ, ਹਰਜਿੰਦਰ ਸਿੰਘ ਬਲੌਂਗੀ, ਚੰਨੀ ਕੁਰਾਲੀ, ਸਰਬਜੀਤ ਸਿੰਘ ਦੁੱਲਵਾਂ, ਵਰਿੰਦਰ ਸਿੰਘ ਢਕੋਰਾਂ ਸਮੇਤ ਕਈ ਸੀਨੀਅਰ ਆਗੂ ਮੀਟਿੰਗ ਵਿਚ ਸ਼ਾਮਲ ਹੋਏ।
ਮੀਟਿੰਗ ਵਿੱਚ ਪਾਰਟੀ ਦੀ ਜ਼ਿਲ੍ਹਾ ਅਤੇ ਸਰਕਲ ਅਹੁਦੇਦਾਰਾਂ ਦੀ ਨਿਯੁਕਤੀ ਦੇ ਨਾਲ-ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਲਈ 15 ਅਗਸਤ ਦਾ ਸਮਾਂ ਨਿਰਧਾਰਿਤ ਕਰਕੇ ਸਮੂਹ ਆਗੂਆਂ ਅਤੇ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਉਪਰਾਲੇ ਕਰਨ ਤਾਂ ਜੋ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਇਸ ਮੌਕੇ ਮੀਟਿੰਗ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਲੋਕ ਲਹਿਰ ਦੀ ਸਥਾਪਤੀ ਲਈ ਵਚਨਵੱਧਾ ਵੀ ਪ੍ਰਗਟਾਈ। ਅੰਤ ਵਿੱਚ ਸਮੁੱਚੀ ਲੀਡਰਸ਼ਿਪ ਅਤੇ ਇਲਾਕਾ ਨਿਵਾਸੀਆਂ ਵੱਲੋਂ ਸ਼੍ਰੀ ਸੋਹਾਣਾ ਨੂੰ ਸਨਮਾਨਿਤ ਵੀ ਕੀਤਾ ਗਿਆ।

