ਚੰਡੀਗੜ੍ਹ 3 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸਰਕਾਰ ਦੁਆਰਾ ਪਿੰਡਾਂ ਨੂੰ ਸਾਫ ਸੁਥਰਾ ਰੱਖਣ ਦੀ ਚਲਾਈ ਮੁਹਿੰਮ ਤਹਿਤ ਬਲਾਕ ਮਾਜਰੀ ਦੇ ਪਿੰਡ ਫਤਿਹਪੁਰ ਦੀ ਪੰਚਾਇਤ ਵੱਲੋਂ ਗਿਲਾ – ਸੁੱਕਾ ਕੂੜਾ ਚੁੱਕਣ ਦਾ ਪ੍ਰਬੰਧ ਕੀਤਾ ਗਿਆ ਹੈ। ਅੱਜ ਕੂੜਾ ਚੁੱਕਣ ਲਈ ਦੋ ਰੇਹੜੀਆਂ ਨੂੰ ਰਵਾਨਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਸ਼੍ਰੀਮਤੀ ਬੀਨਾ ਰਠੌਰ ਨੇ ਦੱਸਿਆ ਕਿ ਸਰਕਾਰ ਦੁਆਰਾ ਪਿੰਡਾਂ ਨੂੰ ਸੋਹਣਾ ਰੱਖਣ ਲਈ ਜੋ ਸਹਿਯੋਗ ਦਿੱਤਾ ਜਾ ਰਿਹਾ, ਉਸੇ ਤਹਿਤ ਸਾਡੀ ਗ੍ਰਾਮ ਪੰਚਾਇਤ ਵੱਲੋਂ ਵੀ ਪਿੰਡ ਵਾਸੀਆਂ ਦੀ ਸਹੂਲਤ ਲਈ ਅਲੱਗ ਅਲੱਗ ਕੂੜਾ ਚੁੱਕਣ ਵਾਲੀਆਂ ਦੋ ਰੇਹੜੀਆਂ ਤਿਆਰ ਕਰਵਾਈਆਂ ਗਈਆਂ ਹਨ, ਜਿਨਾਂ ਨੂੰ ਰਸਮੀ ਤੌਰ ਤੇ ਅੱਜ ਰਵਾਨਾ ਕੀਤਾ ਗਿਆ ਹੈ।
ਸਰਪੰਚ ਨੇ ਸਰਕਾਰ ਦੀ ਤਾਰੀਫ ਕਰਦਿਆ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਇਸ ਮੌਕੇ ਸਾਬਕਾ ਸਰਪੰਚ ਰਣਧੀਰ ਸਿੰਘ, ਨੰਬਰਦਾਰ ਰਾਜਕੁਮਾਰ ਸਿਆਲਬਾ ਸਾਬਕਾ ਸਰਪੰਚ ਡਿੰਪਲ ਰਠੌਰ, ਟੀਟੂ ਰਠੌਰ, ਰਜੇਸ਼ ਮਹਿਤਾ, ਪੁਨੀਤ ਸ਼ਰਮਾ ਪੰਚ, ਪੰਚ ਡਿੰਪਲ ਰਾਣਾ ਸੰਦੀਪ ਕੁਮਾਰ ਪੰਚ, ਗੀਤਾ ਰਾਣੀ ਪੰਚ, ਨਵਦੀਪ ਰਠੌਰ, ਰਾਮਪਾਲ ਸਿੰਘ, ਚਮਨ ਲਾਲ ਬੱਟੂ, ਮੱਖਣ ਰਾਣਾ ਸਮਾਜ ਸੇਵੀ ਵਿਨੋਦ ਰਾਣਾ, ਰਾਣਾ ਦਲਵੀਰ ਸਿੰਘ, ਸੁਨੀਲ ਰਾਣਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।

