www.sursaanjh.com > ਚੰਡੀਗੜ੍ਹ/ਹਰਿਆਣਾ > ਖਿਜਰਾਬਾਦ ਵਿਖੇ ਲਾਪਤਾ ਨੌਜਵਾਨ ਦਾ ਮਿਲਿਆ ਪਿੰਜਰ

ਖਿਜਰਾਬਾਦ ਵਿਖੇ ਲਾਪਤਾ ਨੌਜਵਾਨ ਦਾ ਮਿਲਿਆ ਪਿੰਜਰ

ਚੰਡੀਗੜ੍ਹ 5 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਵਿਖੇ ਮੀਆਂਪੁਰ ਚੰਗਰ ਵਾਲੇ ਪਾਸੇ ਜੰਗਲਾਂ ਵਿਚ ਪਿਆ ਇਕ ਮਨੁੱਖੀ ਪਿੰਜਰ ਮਿਲਣ ਦੀ ਖਬਰ ਮਿਲੀ ਹੈ। ਮਿ੍ਤਕ ਦੀ ਪਛਾਣ ਕਮਲ ਵਰਮਾ ਉਮਰ (25) ਸਾਲ ਵਾਸੀ ਕਾਲਕਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਦਰੱਖਤ ਨਾਲ ਇਕ ਕੱਪੜਾ ਲਟਕ ਰਿਹਾ ਸੀ ਤੇ ਪਿੰਜਰ ਹੇਠ ਡਿਗਿਆ ਪਿਆ ਸੀ, ਜਿਸ ਤੋਂ ਜਾਪਦਾ ਹੈ ਕਿ ਗਲ-ਫਰਾਹਾ ਲੈਣ ਕਾਰਨ ਇਹ ਮੌਤ ਹੋਈ ਹੈ। ਇਸ ਸਬੰਧੀ ਐਸਐਚਓ ਮਾਜਰੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਮਿ੍ਤਕ ਕਮਲ ਵਰਮਾ ਆਪਣੇ ਜੀਜਾ ਸੁਖਦੇਵ ਸਿੰਘ ਕੋਲ ਪਿੰਡ ਖਿਜ਼ਰਾਬਾਦ ਵਿਖੇ ਰਹਿੰਦਾ ਸੀ।
ਜਾਣਕਾਰੀ ਅਨੁਸਾਰ ਕਮਲ ਵਰਮਾ ਦੇ ਮਾਤਾ – ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਇਹ ਮਾਨਸਿਕ ਤੌਰ ‘ਤੇ ਬਿਮਾਰ ਸੀ ਅਤੇ ਇਹ 18 ਜੁਲਾਈ ਤੋਂ ਲਾਪਤਾ ਸੀ, ਜਿਸਦੀ 18 ਜੁਲਾਈ ਨੂੰ ਪੁਲਸ ਥਾਣਾ ਮਾਜਰੀ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ। ਅੱਜ ਪਿੰਜਰ ਕੋਲ ਪਏ ਕੱਪੜੇ ਅਤੇ ਗੁੰਮਸ਼ੁਦਗੀ ਵੇਲ਼ੇ ਲਿਖਵਾਏ ਕੱਪੜਿਆਂ ਤੋਂ ਪਤਾ ਲੱਗਾ ਕਿ ਮਿ੍ਤਕ ਕਮਲ ਵਰਮਾ ਹੀ ਹੈ। ਪੁਲਸ ਨੇ ਲਾਸ਼ (ਪਿੰਜਰ) ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤੀ ਹੈ ਅਤੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਿ੍ਤਕ ਕਮਲ ਵਰਮਾ ਲੈਂਟਰ ਦੇ ਜਾਲ ਬੰਨਣ ਦਾ ਕੰਮ ਕਰਦਾ ਸੀ।

Leave a Reply

Your email address will not be published. Required fields are marked *