www.sursaanjh.com > ਅੰਤਰਰਾਸ਼ਟਰੀ > ਪੰਜਾਬ ਦੀਆਂ ਉਪ-ਬੋਲੀਆਂ, ਸਥਿਤੀ ਤੇ ਸੰਭਾਲ ਵਿਸ਼ੇ ‘ਤੇ ਵਿਚਾਰ ਚਰਚਾ 10 ਅਗਸਤ ਨੂੰ – ਦੀਪਕ ਸ਼ਰਮਾ ਚਨਾਰਥਲ

ਪੰਜਾਬ ਦੀਆਂ ਉਪ-ਬੋਲੀਆਂ, ਸਥਿਤੀ ਤੇ ਸੰਭਾਲ ਵਿਸ਼ੇ ‘ਤੇ ਵਿਚਾਰ ਚਰਚਾ 10 ਅਗਸਤ ਨੂੰ – ਦੀਪਕ ਸ਼ਰਮਾ ਚਨਾਰਥਲ

ਵਿਸ਼ਾ ਮਾਹਿਰ ਡਾ. ਜੋਗਾ ਸਿੰਘ, ਪ੍ਰੀਤਮ ਸਿੰਘ ਰੁਪਾਲ, ਡਾ. ਗੁਰਮੀਤ ਸਿੰਘ ਬੈਦਵਾਣ ਸੰਵਾਦ ਰਚਾਉਣਗੇ ਸੰਵਾਦ – ਭੁਪਿੰਦਰ ਸਿੰਘ ਮਲਿਕ

ਮੋਹਿਨੀ ਤੂਰ, ਰਜਨੀ ਗਾਂਧੀ ਅਤੇ ਦਲਵਿੰਦਰ ਗੁਰਲੀਨ, ਕਰਮਵਾਰ ਪੁਆਧੀ, ਮੁਲਤਾਨੀ ਅਤੇ ਪਹਾੜੀ ਗੀਤਾਂ ਦਾ ਗਾਇਨ ਕਰਨਗੇ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਗਸਤ:

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ਼ ਪੰਜਾਬ ਦੀਆਂ ਉਪ-ਬੋਲੀਆਂ, ਸਥਿਤੀ ਤੇ ਸੰਭਾਲ ਵਿਸ਼ੇ ‘ਤੇ ਵਿਚਾਰ ਚਰਚਾ ਸਮਾਗਮ 10 ਅਗਸਤ, 2025 ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਵਿਸ਼ਾ ਮਾਹਿਰ ਡਾ. ਜੋਗਾ ਸਿੰਘ, ਪ੍ਰੀਤਮ ਸਿੰਘ ਰੁਪਾਲ, ਡਾ. ਗੁਰਮੀਤ ਸਿੰਘ ਬੈਦਵਾਣ ਸੰਵਾਦ ਰਚਾਉਣਗੇ। ਮੋਹਿਨੀ ਤੂਰ, ਰਜਨੀ ਗਾਂਧੀ ਅਤੇ ਦਲਵਿੰਦਰ ਗੁਰਲੀਨ ਵੱਲੋਂ ਕਰਮਵਾਰ ਪੁਆਧੀ, ਮੁਲਤਾਨੀ ਅਤੇ ਪਹਾੜੀ ਗੀਤਾਂ ਦਾ ਗਾਇਨ ਕੀਤਾ ਜਾਵੇਗਾ। ਪ੍ਰਬੰਧਕਾਂ ਵੱਲੋਂ ਇਸ ਸਮਾਗਮ ਵਿੱਚ ਸ਼ਿਕਰਤ ਕਰਨ ਲਈ ਬੇਨਤੀ ਕੀਤੀ ਗਈ ਹੈ।

Leave a Reply

Your email address will not be published. Required fields are marked *