ਚੰਡੀਗੜ੍ਹ 11 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ ਦਿਨੀਂ ਸਬ ਤਹਿਸੀਲ ਮਾਜਰੀ ਅਧੀਨ ਪੈਂਦੇ ਪਿੰਡ ਕਰੌਰਾਂ ਦੇ ਨੰਬਰਦਾਰ ਸੇਵਕ ਸਿੰਘ (46) ਦਾ ਦੇਹਾਂਤ ਹੋ ਗਿਆ ਹੈ। ਨੰਬਰਦਾਰ ਸੇਵਕ ਸਿੰਘ ਦੇ ਫੁੱਲ ਪਾ ਕੇ ਪਰਿਵਾਰ ਵਾਪਸ ਆ ਰਿਹਾ ਸੀ ਕਿ ਨਾਲ ਹੀ ਉਹਨਾਂ ਦੇ ਮਾਤਾ ਸੁਰਜੀਤ ਕੌਰ (71) ਜੋ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ, ਉਹ ਵੀ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।


ਨੰਬਰਦਾਰ ਤੇ ਉਨ੍ਹਾਂ ਦੇ ਮਾਤਾ ਦੇ ਦੇਹਾਂਤ ਨਾਲ ਜਿੱਥੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਸਦਮਾ ਲੱਗਾ ਹੈ, ਉੱਥੇ ਹੀ ਨੰਬਰਦਾਰਾ ਐਸੋਸੀਏਸ਼ਨ ਬਲਾਕ ਮਾਜਰੀ ਦੇ ਬਲਾਕ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ, ਦਰਸ਼ਨ ਸਿੰਘ ਮਾਜਰੀ, ਬਲਦੀਪ ਸਿੰਘ ਬੜੌਦੀ, ਜਸਵੀਰ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ, ਰਾਜਿੰਦਰ ਕੌਰ ਮੀਆਂਪੁਰ ਚੰਗਰ, ਜੀਤ ਕੌਰ, ਗੁਰਮੁੱਖ ਸਿੰਘ, ਅੰਗਰੇਜ਼ ਸਿੰਘ, ਅਮਰੀਕ ਸਿੰਘ, ਜੈਕ ਰਾਮ, ਗਰਜਾ ਰਾਮ, ਬਖਸ਼ੀਸ ਸਿੰਘ, ਬਲਵੀਰ ਸਿੰਘ, ਬਲਵੰਤ ਸਿੰਘ, ਅਮਨਦੀਪ ਸਿੰਘ, ਭਲਿੰਦਰ ਸਿੰਘ (ਸਾਰੇ ਨੰਬਰਦਾਰ) ਭਾਜਪਾ ਆਗੂ ਰਵੀ ਸ਼ਰਮਾ, ਸਾਬਕਾ ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਜੈਮਲ ਸਿੰਘ ਮਾਜਰੀ, ਗੁਰਮੇਲ ਸਿੰਘ ਮੰਡ, ਡਾ: ਜਗਵਿੰਦਰ ਸਿੰਘ ਕੁੱਬਾਹੇੜੀ, ਅਕਾਲੀ ਆਗੂ ਸ਼ਿਆਮ ਲਾਲ ਮਾਜਰੀਆਂ, ਬਲਜਿੰਦਰ ਪੁਰੀ, ਟੀਟੂ ਰਾਣਾ ਫਤਿਹਪੁਰ, ਕਾਂਗਰਸੀ ਆਗੂ ਰਣਜੀਤ ਸਿੰਘ ਖੱਦਰੀ, ਸਾਬਕਾ ਸਰਪੰਚ ਜਗਤਾਰ ਸਿੰਘ ਟੱਪਰੀਆ ਨੇ ਮਾਂ ਪੁੱਤ ਦੇ ਦੇਹਾਂਤ ਤੇ ਅਫ਼ਸੋਸ ਜ਼ਾਹਿਰ ਕੀਤਾ ਹੈ।

