www.sursaanjh.com > ਚੰਡੀਗੜ੍ਹ/ਹਰਿਆਣਾ > ਸਿਆਲਬਾ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ 

ਸਿਆਲਬਾ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ 

ਚੰਡੀਗੜ੍ਹ 16 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼ਹੀਦ ਲੈਫ. ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਿਆਲਬਾ-ਫਤਿਹਪੁਰ ਵੱਲੋਂ ਸਕੂਲ ਦੇ ਵਿਹੜੇ ਵਿੱਚ ਸਕੂਲ ਪ੍ਰਬੰਧਕ ਕਮੇਟੀ, ਸ਼ਹੀਦ ਪਰਿਵਾਰ ਅਤੇ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ਼ ਹਰ ਸਾਲ ਦੀ ਤਰ੍ਹਾਂ 79ਵਾਂ ਆਜਾਦੀ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਆਤਮਬੀਰ ਸਿੰਘ,  ਅਰਵਿੰਦਰ ਗੁਪਤਾ ਤੇ ਰਾਮਾਚੰਦਰ ਜੀ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਪ੍ਰਤੀ ਵਿਚਾਰ ਰੱਖੇ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਵਿਦਿਆਰਥੀਆਂ ਨੇ ਦੇਸ਼-ਭਗਤੀ ਨਾਲ਼ ਸੰਬੰਧਤ ਵਿਚਾਰ, ਗੀਤ, ਨਾਟਕ ਪੇਸ਼ ਕੀਤੇ।
ਰਾਜ ਕੁਮਾਰ ਨੰਬਰਦਾਰ ਸਿਆਲਬਾ, ਸਰਪੰਚ ਦਿਲਬਰ ਕੁਮਾਰ ਸਿਆਲਬਾ, ਸਰਪੰਚ ਸ੍ਰੀਮਤੀ ਬੀਨਾ ਰਾਠੌਰ ਸਮੇਤ ਸਮੂਹ ਗ੍ਰਾਮ ਪੰਚਾਇਤਾਂ ਅਤੇ ਸ਼ਹੀਦ ਪਰਿਵਾਰ ਵੱਲੋਂ ਸ੍ਰੀ ਸਕਤ ਸਿੰਘ, ਸ੍ਰੀਮਤੀ ਸਵਿਤਾ ਜੀ ਨੇ ਸਮੂਲੀਅਤ ਕੀਤੀ। ਮੋਹਤਬਰ ਸਖਸ਼ੀਅਤਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਸਭ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ।

Leave a Reply

Your email address will not be published. Required fields are marked *