Breaking
www.sursaanjh.com > ਅੰਤਰਰਾਸ਼ਟਰੀ > ਚੰਗੇ ਅੰਕ ਪ੍ਰਾਪਤ ਕਰਨ ਵਾਲੇ 23 ਵਿਦਿਆਰਥੀ ਸਨਮਾਨੇ

ਚੰਗੇ ਅੰਕ ਪ੍ਰਾਪਤ ਕਰਨ ਵਾਲੇ 23 ਵਿਦਿਆਰਥੀ ਸਨਮਾਨੇ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 23 ਅਗਸਤ:
ਪਰਮ ਸੇਵਾ ਵੈਲਫੇਅਰ ਸੁਸਾਇਟੀ ਰਜਿ ਵੱਲੋ ਇਸ ਸਾਲ ਵੀ ਪਿਛਲੇ ਸਾਲਾਂ ਦੀ ਤਰਾਂ ਪੜ੍ਹਾਈ ਵਿੱਚ ਅੱਵਲ ਰਹਿਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੱਲਾ ਅਤੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਹਾਈ ਸਕੂਲ ਬਹਿਰਾਮਪੁਰ ਬੇਟ ਦੇ 23 ਵਿਦਿਆਰਥੀਆਂ ਦਾ ਮੋਮੈਂਟੋ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਸੁਸਾਇਟੀ ਦੇ ਮੈਂਬਰਾਂ ਵੱਲੋ ਬੱਚਿਆਂ ਨੂੰ ਹੋਰ ਚੰਗੀ ਪੜ੍ਹਾਈ ਕਰਨ ਹਿੱੱਤ ਉਤਸ਼ਾਹਿਤ ਕੀਤਾ। ਬੱਚਿਆਂ ਨੂੰ ਮਾਤਾ ਪਿਤਾ ਅਤੇ ਅਧਿਆਪਕਾਂ ਦੀ ਇੱਜ਼ਤ ਕਰਨ ਹਿੱਤ ਪ੍ਰੇਰਨਾ ਦਿੱਤੀ। ਇਸ ਸਨਮਾਨ ਸਮਾਗਮ ਵਿੱਚ ਪ੍ਰਧਾਨ ਸੋਮਨਾਥ ਭੱਟ, ਡਾ. ਸੰਤ ਸੁਰਿੰਦਰ ਪਾਲ ਸਿੰਘ, ਪ੍ਰਿੰਸੀਪਲ ਕੁਲਦੀਪ ਕੌਰ, ਸੁਰਜੀਤ ਸੁਮਨ, ਸਮਰੱਥ ਸਿੰਘ, ਮਾਸਟਰ ਲਛਮਣ ਸਿੰਘ, ਮਾਸਟਰ ਰਵਿੰਦਰ ਸਿੰਘ, ਪ੍ਰਵੀਨ ਭੱਟ ਤੋ ਇਲਾਵਾ ਗੁਰਮੁੱਖੀ ਦੇਵੀ, ਸ਼ਕੁੰਤਲਾ ਪੇਲੀਆ ਅਤੇ ਸੁਰਜੀਤ ਸਿੰਘ ਮੰਡ ਹਾਜ਼ਰ ਸਨ।
ਪ੍ਰਿੰਸੀਪਲ ਜਗਮੋਹਨ ਸਿੰਘ ਅਤੇ ਵਾਇਸ ਪ੍ਰਿੰਸੀਪਲ ਯਾਕੂਬ ਅਲੀ ਵੱਲੋਂ ਇਸ ਨੇਕ ਕੰਮ ਹਿੱਤ ਸੁਸਾਇਟੀ ਦਾ ਧੰਨਵਾਦ ਕੀਤਾ। ਸਨਮਾਨ ਪਾਉਣ ਵਾਲੇ ਵਿਦਿਆਰਥੀਆਂ ਵਿੱਚ ਮਿਸ ਕਮਲਜੀਤ ਕੌਰ, ਪਲਕ ਕੌਰ, ਸਿਮਰਜੀਤ ਕੌਰ, ਗੁਰਦੀਪ ਕੌਰ,  ਜਸ਼ਨਦੀਪ ਕੌਰ, ਸਿਮਰਨ ਕੌਰ, ਜਸਪ੍ਰੀਤ ਕੌਰ, ਹਰਸਿਮਰਨ ਕੌਰ ਰੱਜੋ, ਸਰਬਜੀਤ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਕੌਰ, ਰੋਹਨਪਰੀਤ ਸਿੰਘ,  ਸ਼ਿਵਾ, ਖੁਸ਼ਪ੍ਰੀਤ ਕੌਰ, ਅੰਸ਼ਪਰੀਤ ਕੌਰ, ਮੋਨੂੰ, ਜਸਮੀਤ ਕੌਰ, ਪ੍ਰਨੀਤ ਕੌਰ, ਦਿਕਸ਼ਾ ਧੀਰ, ਜਸਮੀਨ ਕੌਰ, ਸਹਿਜਪ੍ਰੀਤ ਕੌਰ  ਸ਼ਾਮਲ ਸਨ। ਸੁਸਾਇਟੀ ਦੇ ਪ੍ਰਧਾਨ ਸੋਮਨਾਥ ਭੱਟ ਅਤੇ ਸੁਸਾਇਟੀ ਮੈਂਬਰਾਂ ਇਸ ਸਫਲਤਾ ਲਈ ਸਕੂਲ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ।

Leave a Reply

Your email address will not be published. Required fields are marked *