Breaking
www.sursaanjh.com > ਸਿੱਖਿਆ > ਬੇਟ ਇਲਾਕੇ ਦੇ ਪਿੰਡਾਂ ਦੀਆ ਖਸਤਾ ਹਾਲ ਸੜਕਾਂ ਨੂੰ ਠੀਕ ਕਰਨ ਦੀ ਮੰਗ

ਬੇਟ ਇਲਾਕੇ ਦੇ ਪਿੰਡਾਂ ਦੀਆ ਖਸਤਾ ਹਾਲ ਸੜਕਾਂ ਨੂੰ ਠੀਕ ਕਰਨ ਦੀ ਮੰਗ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 24 ਅਗਸਤ:
ਬਹਿਰਾਮਪੁਰ ਬੇੇਟ ਦੇ ਬੱਸ ਸਟੈਂਡ ਤੋ ਮੇਨ ਬਾਜ਼ਾਰ ਤੋ ਹੁੰਦੇ ਇਹ ਸੜਕ ਪਿੰਡ ਬਹਿਰਾਮਪੁਰ ਬੇੇਟ ਤੋ ਰਾਮਪੁਰ, ਬਾਬਾ ਫਲਾਹੀ ਤੱਕ, ਰਾਮਪੁਰ ਤੇ ਸਾਰੰਗਪੁਰ, ਪਾਰਲੇ ਫੱਸੇ ਤੋ ਹੁੰਦੀ ਹੋਈ ਸਤਲੁਜ ਦਰਿਆ ਦੇ ਬੰਨ੍ਹ ਤੱਕ ਜਾਦੀ ਹੈ। ਖੋਖਰ ਤੋਂ ਮੱਕੋਵਾਲ ਕਲਾਂ ਤੱਕ, ਸਲਾਹਪੁਰ ਬੱਸ ਸਟੈਂਡ ਤੋਂ ਪਿੰਡ ਦੀ ਫਿਰਨੀ, ਧੁੰਮੇਵਾਲ ਬੱਸ ਸਟੈਂਡ ਤੋਂ ਸ਼ਮਸ਼ਾਨਘਾਟ ਤੱਕ ਸੜਕ ਦੀ ਬਹੁਤ ਖਸਤਾ ਹਾਲਤ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸਰਕਾਰਾਂ ਆਈਆਂ ਤੇ ਗਈਆਂ ਅਤੇ ਹੁਣ ਮੌਜੂਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆਈ ਨੂੰ ਵੀ ਕਈ ਸਾਲ ਹੋ ਗਏ ਹਨ, ਪਰੰਤੂ ਕਿਸੇ ਵੀ ਸਰਕਾਰ ਨੇ ਇਨ੍ਹਾਂ ਸੜਕਾਂ ਨੂੰ ਬਣਾਉਣ ਵੱਲ ਕੋਈ ਧਿਆਨ ਨਹੀ ਦਿੱਤਾ। ਐਮ.ਐਲ.ਏ. ਅਤੇ ਐਮ ਪੀ ਦੀਆਂ ਚੋਣਾਂ ਮੌਕੇ ਇਸ ਸੜਕ ਨੂੰ ਬਣਾਉਣ ਦੇ ਵਾਅਦੇ-ਦਾਅਵੇ ਕੀਤੇ ਗਏ ਪਰ ਮੁੜ ਕੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਐਮ.ਪੀ. ਮਲਵਿੰਦਰ ਸਿੰਘ ਕੰਗ ਨੇ ਇਸ ਪਾਸੇ ਕੋਈ ਧਿਆਨ ਨਹੀ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਸੜਕ ਦੇ ਦੋਵੇਂ ਪਾਸੇ ਦੁਕਾਨਾਂ, ਜਦੋ ਕੋਈ ਭਾਰੀ ਵਾਹਨ ਗੁਜ਼ਰਦਾ ਹੈ ਤਾਂ ਸੜਕ ਦੇ ਉੱਖੜੇ ਹੋਏ ਪੱਥਰ ਦੁਕਾਨਾਂ ਦੇ ਸ਼ੀਸ਼ਿਆਂ ਉੱਤੇ ਵੱਜਦੇ ਹਨ, ਜਿਸ ਨਾਲ ਜਾਨੀ-ਮਾਲੀ ਨੁਕਸਾਨ ਦਾ ਡਰ ਬਣਿਆ ਰਹਿੰਦਾ। ਇਸ ਸੜਕ ਦੇ ਡੂੰਘੇ-ਡੂੰਘੇ ਟੋਇਆਂ ਵਿੱਚ ਮੀਂਹ ਦਾ ਪਾਣੀ ਭਰਨ ਨਾਲ ਸਾਇਕਲ ਅਤੇ ਮੋਟਰਸਾਈਕਲ ‘ਤੇ ਅਉਣ-ਜਾਣ ਵਾਲੇ ਰਾਹਗੀਰ ਰਾਤ-ਬਰਾਤੇ ਸੱਟਾਂ ਲੁਆ ਚੁੱਕੇ ਹਨ। ਇਹ ਵੀ ਦੱਸਣਯੋਗ ਹੈ ਕਿ ਇਸ ਇਲਾਕੇ ਦੇ ਆਮ ਆਦਮੀ ਪਾਰਟੀ ਆਗੂ ਅਤੇ ਵਰਕਰ ਇਹ ਸੜਕ ਨਾ ਬਣਨ ਤੋਂ ਡਾਢੇ ਨਿਰਾਸ਼ ਚੱਲ ਰਹੇ ਹਨ। ਇਲਾਕੇ ਦੇ ਲੋਕਾਂ ਨੇ ਐਮ.ਪੀ. ਮਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਜਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਇਨ੍ਹਾਂ ਪਿੰਡਾਂ ਦੀਆ ਸੜਕਾਂ ਨੂੰ  ਛੇਤੀ ਤੋ ਛੇਤੀ ਬਣਾਇਆ ਜਾਵੇ ਤਾਂ ਕਿ ਲੋਕਾਂ ਦੀ ਚਿਰਾਂ ਤੋ ਲਟਕ ਰਹੀ ਮੰਗ ਪੂਰੀ ਹੋ ਸਕੇ।

Leave a Reply

Your email address will not be published. Required fields are marked *