ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 27 ਅਗਸਤ:


ਦੋਰਾਹਾ-ਨੀਲੋਂ ਵਾਇਆ ਚਮਕੌਰ ਸਾਹਿਬ-ਰੋਪੜ ਮਾਰਗ ਨੂੰ ਅਜੇ ਨਹਿਰੀ ਸੜਕ, ਜਿਸ ਵਿੱਚ ਕੁੱਝ ਮਹੀਨੇ ਪਹਿਲਾ ਹੀ ਕਾਫੀ ਵੱਡੇ ਪੱਧਰ ‘ਤੇ ਪੈਚ ਵਰਕ ਕੀਤਾ ਗਿਆ ਸੀ ਜੋ ਦੁਬਾਰਾ ਟੁੱਟਣਾ ਸ਼ੁਰੂ ਹੋ ਗਿਆ ਹੈ। ਇੱਥੋਂ ਤੱਕ ਕਈ ਥਾਵਾਂ ‘ਤੇ ਇਕ ਫੁੱਟ ਡੁੰਘੇ ਟੋਏ ਵੀ ਪੈ ਗਏ ਹਨ।
ਅਮਨਦੀਪ ਸਿੰਘ ਮਾਂਗਟ, ਚੇਅਰਮੈਨ ਪਰਮਜੀਤ ਸਿੰਘ ਖੇੜੀ ਸਲਾਬਤਪੁਰ, ਸਵਰਨ ਸਿੰਘ ਭੰਗੂ, ਐਮ ਸੀ ਕਿਰਪਾਲ ਸਿੰਘ ਗਿੱਲ, ਚੇਅਰਮੈਨ ਸ਼ਮਸ਼ੇਰ ਸਿੰਘ ਭੋਜੇਮਾਜਰਾ, ਜਸਵੀਰ ਸਿੰਘ ਢਿੱਲੋ ਭੋਜੋਮਾਜਰਾ, ਗੁਰਪ੍ਰੀਤ ਸਿੰਘ ਢਿੱਲੋ ਭੋਜੇਮਾਜਰਾ, ਮਾਸਟਰ ਗੁਰਿੰਦਰਪਾਲ ਸਿੰਘ ਖੇੜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਾਰਗ ‘ਤੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ। ਠੇਕੇਦਾਰ ਵਲੋਂ ਮਾੜਾ ਮੈਟੀਰੀਅਲ ਪਾਉਣ ਕਾਰਨ ਸੜਕ ਕੁੱਝ ਮਹੀਨਿਆਂ ਬਾਅਦ ਟੁੱਟ ਗਈ ਹੈ। ਇਸ ਸੜਕ ‘ਤੇ ਕਈ ਦੋਪਹੀਆ ਵਾਹਨ ਚਾਲਕਾਂ ਦਾ ਐਕਸੀਡੈਂਟ ਹੋ ਚੁੱਕਿਆ ਹੈ। ਹੁਣ ਇਨ੍ਹਾਂ ਟੋਇਆਂ ਵਿੱਚ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਇਹ ਪਤਾ ਹੀ ਚਲਦਾ ਕਿ ਅੱਗੇ ਸੜਕ ਹੈ ਜਾਂ ਟੋਇਆ। ਲੋਕਾਂ ਵੱਲੋਂ ਇਲਾਕੇ ਦੀਆਂ ਟੁੱਟੀਆਂ ਸੜਕਾਂ ਮੁੜ ਬਣਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ।

