ਚੰਡੀਗੜ੍ਹ 28 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਹਲਕਾ ਖਰੜ ਤੋਂ ਸੀਨੀਅਰ ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੂੰ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਵੱਲੋਂ ਯੂਥ ਵਿੰਗ ਦੇ ਕੌਮੀ ਜਥੇਬੰਦਕ ਢਾਂਚੇ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਲੈ ਕੇ ਹਲਕਾ ਖਰੜ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਰਵਿੰਦਰ ਸਿੰਘ ਖੇੜਾ ਨੂੰ ਸਨਮਾਨਿਤ ਕਰਦੇ ਹੋਏ ਸ੍ਰੀ ਸਾਹਿਬ ਭੇਂਟ ਕੀਤੀ ਗਈ। ਇਸ ਮੌਕੇ ਸਾਬਕਾ ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ ਨੇ ਰਵਿੰਦਰ ਸਿੰਘ ਖੇੜਾ ਦੀ ਨਿਯੁਕਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਰਵਿੰਦਰ ਸਿੰਘ ਖੇੜਾ ਇੱਕ ਜ਼ਮੀਨੀ ਪੱਧਰ ਦੇ ਆਗੂ ਹਨ ਜੋ ਪਾਰਟੀ ਵਰਕਰਾਂ ਨੂੰ ਨਾਲ ਲੈਕੇ ਪਾਰਟੀ ਦੀ ਦਿਨ ਰਾਤ ਚੜਦੀ ਕਲਾ ਲਈ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਨਾ ਸਿਰਫ਼ ਹਲਕੇ ਵਿੱਚ ਪਾਰਟੀ ਦਾ ਯੂਥ ਵਿੰਗ ਹੋਰ ਮਜ਼ਬੂਤ ਹੋਵੇਗਾ, ਸਗੋਂ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਦੀ ਜਿੱਤ ਦਾ ਰਾਹ ਵੀ ਪੱਧਰਾ ਹੋਵੇਗਾ।
ਇਸ ਦੌਰਾਨ ਸਾਬਕਾ ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ ਅਤੇ ਜਸਪਾਲ ਸਿੰਘ ਲੱਕੀ ਵਜੀਦਪੁਰ ਵਰਗੇ ਆਗੂਆਂ ਨੇ ਪਾਰਟੀ ਪ੍ਰਤੀ ਖੇੜਾ ਪਰਿਵਾਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਉਹਨਾਂ ਕਿਹਾ ਕਿ ਸ੍ਰੀ ਖੇੜਾ ਦੀ ਨਿਯੁਕਤੀ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ ਅਤੇ ਇਹ ਯੂਥ ਵਿੰਗ ਲਈ ਇੱਕ ਵੱਡੀ ਪ੍ਰੇਰਣਾ ਸਾਬਤ ਹੋਵੇਗਾ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਖੇੜਾ, ਜਸਪਾਲ ਸਿੰਘ ਲੱਕੀ, ਬਲਬੀਰ ਸਿੰਘ ਢਕੋਰਾਂ, ਅਮਰਜੀਤ ਸਿੰਘ ਕੰਸਾਲਾ, ਜਸਵੀਰ ਸਿੰਘ ਬੂਥਗੜ੍ਹ, ਗੁਰਦੀਪ ਸਿੰਘ ਹੁਸ਼ਿਆਰਪੁਰ, ਜਸਪਾਲ ਸਿੰਘ ਪੀਏ, ਹਰਜੀਤ ਸਿੰਘ ਸਿੰਗਾਰੀਵਾਲ, ਗੁਰਮੇਲ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਮਹਿਰੌਲੀ, ਰੁਪਿੰਦਰ ਸਿੰਘ ਸੋਹੀ, ਰੁਲਦਾ ਸਿੰਘ, ਲਖਵਿੰਦਰ ਸਿੰਘ ਜੋਨੀ, ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਫਾਟਵਾਂ, ਗੁਰਦੀਪ ਸਿੰਘ ਵਜੀਦਪੁਰ, ਦਵਿੰਦਰ ਸਿੰਘ ਪਿੰਕਾ, ਵਰਿੰਦਰ ਸਿੰਘ ਢਕੌਰਾਂ, ਸੁਰਿੰਦਰ ਸਿੰਘ ਪੰਚ, ਸੁਖਦੇਵ ਸਿੰਘ ਕੰਸਾਲਾ, ਗੁਰਦੀਪ ਸਿੰਘ ਬੂਥਗੜ੍ਹ ਅਤੇ ਲਾਭ ਸਿੰਘ ਸਾਬਕਾ ਸਰਪੰਚ ਆਦਿ ਸ਼ਾਮਲ ਸਨ।

