Breaking
www.sursaanjh.com > ਸਿੱਖਿਆ > ਸੜਕ ਮੁਰੰਮਤ ਦਾ ਬੋਰਡ ਨਾ ਹੋਣ ਕਾਰਨ ਵਾਪਰਦੇ ਨੇ ਹਾਦਸੇ

ਸੜਕ ਮੁਰੰਮਤ ਦਾ ਬੋਰਡ ਨਾ ਹੋਣ ਕਾਰਨ ਵਾਪਰਦੇ ਨੇ ਹਾਦਸੇ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 29 ਅਗਸਤ:
ਪਿੰਡਾਂ ਦੀਆ ਸੜਕਾਂ ਨਾਲੋਂ ਚਹੁੰ-ਮਾਰਗੀ ਸੜਕਾਂ ਦੀ ਵੀ ਇਸ ਵੇਲ਼ੇ ਖਸਤਾ ਹਾਲਤ ਹੋਣ ਕਾਰਨ ਲੋਕ ਰਾਤ-ਬਰਾਤੇ ਟਿੋਇਆਂ ਵਿੱਚ ਡਿੱਗ ਕੇ ਸੱਟਾਂ ਲੁਆ ਚੁੱਕੇ ਹਨ। ਪਿੰਡ ਬਜੀਦਪੁਰ ਦੇ ਦਵਿੰਦਰ ਸਿੰਘ ਪੁੱਤਰ ਕੇਹਰ ਸਿੰਘ 65 ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ 20 ਅਗਸਤ ਨੂੰ ਪੁਲਿਸ ਲਾਈਨ ਤੋਂ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਣ ਸਮੇਂ ਇਲੈਕਟ੍ਰਿਕ ਬਾਇਕ ‘ਤੇ ਰਾਤੀਂ ਕਰੀਬ 8-30 ਵਜੇ, ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਅੱਗੇ ਨਿਰੰਕਾਰੀ ਭਵਨ ਦੇ ਨੇੜੇ ਖੱਡਿਆ ਵਿੱਚ ਡਿੱਗ ਪਏ। ਇਸਰ ਤਰ੍ਹਾਂ ਮੋਢੇ ਅਤੇ ਪਸਲ਼ੀਆਂ ਫਰੈਕਚਰ ਹੋ ਗਈਆਂ। ਉਨ੍ਹਾਂ ਨੂੰ ਉਸੇ ਸਮੇਂ ਸਿਵਲ ਹਸਪਤਾਲ ਰੋਪੜ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਨਾਜ਼ੁਕ ਹਾਲਤ ਦੇਖਦਿਆ ਸਰਕਾਰੀ ਮੈਡੀਕਲ ਹਸਪਤਾਲ, ਸੈਕਟਰ 32, ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ,  ਜਿੱਥੇ ਇਲਾਜ ਚੱਲ ਰਿਹਾ।
ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸੜਕ ਨੂੰ ਮਹਿਕਮੇ ਨੇ ਕਈ ਮਹੀਨਿਆ ਤੋ ਰਿਪੇਅਰ ਲਈ ਪੁੱਟਿਆ ਹੋਇਆ ਹੈ, ਪਰ ਮਹਿਕਮੇ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ। ਜੇਕਰ ਇੱਥੇ ਮਹਿਕਮੇ ਵਲੋਂ ਸੜਕ ਮੁਰੰਮਤ ਜਾ ਬੰਦ ਹੋਣ ਬਾਰੇ ਕੋਈ ਸਾਇਨ ਬੋਰਡ ਲਗਾਇਆ ਹੁੰਦਾ ਤਾਂ ਇਹ ਹਾਦਸਾ ਨਾ ਹੁੰਦਾ। ਦਵਿੰਦਰ ਸਿੰਘ ਨੇ ਮਹਿਕਮੇ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸੜਕ ਤੇ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਹਿਕਮੇ ਕੋਲੋਂ ਮੰਗ ਕੀਤੀ ਕਿ ਇਸ ਸੜਕ ‘ਤੇ ਸੜਕ ਬੰਦ ਜਾਂ ਸੜਕ ਦੀ ਮੁਰੰਮਤ ਹੋਣ ਬਾਰੇ ਸਾਇਨ ਬੋਰਡ ਲਗਾਇਆ ਜਾਵੇ ਤਾਂ ਜੋ ਕਿਸੇ ਜਾਨੀ-ਮਾਲੀ ਨੁਕਸਾਨ ਹੋਣ ਤੋ ਬਚਾਅ ਹੋ ਸਕੇ।

Leave a Reply

Your email address will not be published. Required fields are marked *