Breaking
www.sursaanjh.com > ਚੰਡੀਗੜ੍ਹ/ਹਰਿਆਣਾ > ਦੇਸ਼ ਦੇ ਨੌਜਵਾਨਾਂ ਨੂੰ ਸਕਿੱਲ ਡਿਵਲਪਮੈਂਟ ਦੇ ਨਾਲ ਵੱਧ ਤੋਂ ਵੱਧ ਜੋੜਿਆ ਜਾਏਗਾ ਅਤੇ ਦੇਸ਼ ਦੀ ਬੇਰੁਜ਼ਗਾਰੀ ਨੂੰ ਖਤਮ ਕਰਾਂਗੇ – ਜੈਯੰਤ ਚੌਧਰੀ, ਮਨਜੀਤ ਮੋਹਾਲੀ

ਦੇਸ਼ ਦੇ ਨੌਜਵਾਨਾਂ ਨੂੰ ਸਕਿੱਲ ਡਿਵਲਪਮੈਂਟ ਦੇ ਨਾਲ ਵੱਧ ਤੋਂ ਵੱਧ ਜੋੜਿਆ ਜਾਏਗਾ ਅਤੇ ਦੇਸ਼ ਦੀ ਬੇਰੁਜ਼ਗਾਰੀ ਨੂੰ ਖਤਮ ਕਰਾਂਗੇ – ਜੈਯੰਤ ਚੌਧਰੀ, ਮਨਜੀਤ ਮੋਹਾਲੀ

ਰਾਸ਼ਟਰੀ ਲੋਕ ਦਲ ਪਾਰਟੀ ਦੇ ਸਾਰੇ ਜਿਲ੍ਹਿਆਂ ਤੇ ਬਲਾਕਾਂ ਦੇ ਪ੍ਰਧਾਨ ਜਲਦ ਹੀ ਲਗਾਏ ਜਾਣਗੇ ਤੇ ਸੰਗਠਨ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਪ੍ਰਤੀ ਵਿਸ਼ਵਾਸ ਬਣ ਸਕੇ 
ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ-ਸੁਰ ਸਾਂਝ ਡਾਟ ਕਾਮ ਬਿਊਰੋ), 30 ਅਗਸਤ:
ਕੇਂਦਰੀ ਮੰਤਰੀ ਸ੍ਰੀ ਜੈਯੰਤ ਚੌਧਰੀ ਪ੍ਰਧਾਨ ਰਾਸ਼ਟਰੀ ਲੋਕ ਦਲ ਆਲ ਇੰਡੀਆ ਦਾ ਮੋਹਾਲੀ, ਸ਼ਹੀਦ ਭਗਤ ਸਿੰਘ ਏਅਰਪੋਰਟ ਤੇ ਲੋਕ ਦਲ ਪਾਰਟੀ ਦੇ ਪੰਜਾਬ ਤੇ ਹਰਿਆਣਾ ਪ੍ਰਧਾਨਾਂ ਅਤੇ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ ਇਸ ਮੌਕੇ ਸ਼੍ਰੀ ਤਿਆਗੀ ਨੇ ਬੋਲਦਿਆਂ ਕਿਹਾ ਕਿ ਜਿੱਥੇ ਆਲ ਇੰਡੀਆ ਵਿੱਚ ਨੌਜਵਾਨਾਂ ਨੂੰ ਸਕਿੱਲ ਡਿਵਲਪਮੈਂਟ ਨਾਲ ਵੱਧ ਤੋਂ ਵੱਧ ਜੋੜਿਆ ਜਾਏਗਾ ਅਤੇ ਦੇਸ਼ ਦੀ ਬੇਰੁਜ਼ਗਾਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਪੰਜਾਬ ਤੇ ਹਰਿਆਣਾ ਦੇ ਵੱਖ ਵੱਖ ਲੀਡਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਰਾਸ਼ਟਰੀ ਲੋਕ ਦਲ ਪਾਰਟੀ ਦੀਆਂ ਗਤੀਵਿਧੀਆਂ ਜੋ ਕਿ ਸਵਰਗੀ ਚੌਧਰੀ ਚਰਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੀ ਨੀਤੀਆਂ ਨੂੰ ਦੇਸ਼ ਦੇ ਹਰ ਘਰ ਘਰ ਤੱਕ ਪਹੁੰਚਾਇਆ ਜਾਵੇਗਾ ਅਤੇ ਗਰੀਬਾਂ ਦੇ ਮਸੀਹਾ ਚੌਧਰੀ ਚਰਨ ਸਿੰਘ ਉਹਨਾਂ ਦੇ ਪੂਰਨ ਤੌਰ ਤੇ ਨਕਸ਼ੇ ਕਦਮ ਤੇ ਚੱਲਣ ਦੀ ਪਾਰਟੀ ਦੇ ਲੀਡਰ ਦੇ ਵਰਕਰਾਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਰਾਸ਼ਟਰੀ ਲੋਕ ਦਲ ਇੰਡੀਆ ਦੇ ਜਨਰਲ ਸੈਕਟਰੀ ਸ੍ਰੀ ਤਰਲੋਕ ਤਿਆਗੀ ਨੇ ਬੋਲਦਿਆ ਕਿਹਾ ਕਿ ਪੂਰੇ ਦੇਸ਼ ਵਿੱਚ ਲੋਕ ਦਲ ਦਾ ਸੰਗਠਨ ਮਜ਼ਬੂਤ ਕੀਤਾ ਜਾਵੇਗਾ। ਰਾਸ਼ਟਰੀ ਲੋਕ ਦਲ ਪੰਜਾਬ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੇ ਬਲਾਕਾਂ ਦੇ ਪ੍ਰਧਾਨ ਜਲਦ ਹੀ ਲਗਾਏ ਜਾਣਗੇ ਅਤੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਪ੍ਰਤੀ ਵਿਸ਼ਵਾਸ ਬਣ ਸਕੇ। ਹਰਿਆਣਾ ਦੇ ਜਨਰਲ ਸਕੱਤਰ ਨਰਿੰਦਰ ਸਿਤਾਰਾ, ਦਿਲਪ੍ਰੀਤ ਸਿੰਘ, ਜਗਤਾਰ ਸਿੰਘ ਭੁੱਲਰ ਪ੍ਰਭਾਰੀ ਪੰਜਾਬ ਪ੍ਰਦੇਸ਼ ਨੇ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੰਜਾਬ ਤੇ ਹਰਿਆਣਾ ਦੇ ਵੱਖ ਵੱਖ ਜਿਲ੍ਹਿਆਂ ਤੋਂ ਲੀਡਰ ਤੇ ਵਰਕਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਸਿਮਰਪ੍ਰੀਤ ਸਿੰਘ ਪ੍ਰਿੰਸ ਜ਼ਿਲਾ ਪ੍ਰਧਾਨ ਮੋਹਾਲੀ, ਸਿਮਰਨਜੀਤ ਸਿੰਘ ਸ਼ੱਕੀ ਯੂਥ ਵਿੰਗ ਪ੍ਰਧਾਨ ਪੰਜਾਬ, ਐਨ ਕੇ ਚੌਧਰੀ ਰਾਜਪੁਰਾ, ਅਸ਼ੋਕ ਕੁਮਾਰ ਸ਼ਰਮਾ, ਜਨਰਲ ਸੈਕਟਰੀ ਪੰਜਾਬ, ਬਚਿੱਤਰ ਸਿੰਘ ਫਿਰੋਜ਼ਪੁਰ, ਹੰਸਰਾਜ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਮਹੰਤ ਭੰਗੂ ਸੁਆਮੀ ਮੀਤ ਪ੍ਰਧਾਨ ਪੰਜਾਬ ਜਸਵੀਰ ਸਿੰਘ ਜੱਸਾ ਲੁਧਿਆਣਾ, ਪ੍ਰਿੰਸੀਪਲ ਹਰਭਜਨ ਸਿੰਘ ਬੰਗਾ, ਗੁਰਪ੍ਰੀਤ ਕੌਰ ਸੇਖੋ, ਅਨਿਲ ਗਰਗ ਪ੍ਰਧਾਨ ਟਰੇਡ ਬਿੰਗ ਪੰਜਾਬ ਰੀਮਾ ਅਗਰਵਾਲ ਮੋਹਾਲੀ ਲੀਡਰ ਤੇ ਵਰਕਰ  ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *