ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ-ਸੁਰ ਸਾਂਝ ਡਾਟ ਕਾਮ ਬਿਊਰੋ), 1 ਸਿਤੰਬਰ:


ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਬਾਰਿਸ਼ ਹੋਣ ਨਾਲ ਰੂਪਨਗਰ ਦੇ ਪਿੰਡ ਦਾਉਦਪੁਰ ਕਲਾ, ਰਸੀਦਪੁਰ, ਬਜੀਦਪੁਰ, ਸਾਰੰਗਪੁਰ ਅਤੇ ਪਾਰਲੇ ਫੱਸੇ ਦੇ ਸਾਹਮਣੇ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਲਗਾਤਾਰ ਖਾਰ ਪੈਣ ਨਾਲ ਬੰਨ੍ਹ ਦੇ ਕੱਢਿਆਂ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਬੇਟ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਦਰੱਖਤ ਵੱਢ ਕੇ ਸੁੱਟਣ ਅਤੇ ਰੇਤੇ ਦੇ ਥੈਲੈ ਭਰ ਭਰ ਕੇ ਖਾਰ ਵਾਲੀ ਜਗ੍ਹਾ ਵਿੱਚ ਰੱਖੇਜਾ ਰਹੇ ਹਨ, ਪਰੰਤੂ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਇਨ੍ਹਾਂ ਥੈਲਿਆਂ ਨੂੰ ਪਾਣੀ ਰੋੜ ਕੇ ਲੈ ਜਾਦਾ ਹੈ। ਇਸ ਮੌਕੇ ਸਤਲੁਜ ਦਰਿਆ ‘ਤੇ ਮਲਵਿੰਦਰ ਸਿੰਘ ਕੰਗ, ਮੈਂਬਰ ਲੋਕ ਸਭਾ ਹਲਕਾ ਅਨੰਦਪੁਰ, ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ, ਚੇਅਰਮੈਨ ਐਨਪੀ ਰਾਣਾ, ਐਸਡੀਐਮ ਅਮਰੀਕ ਸਿੰਘ ਸਿੱਧੂ ਸ੍ਰੀ ਚਮਕੌਰ ਸਾਹਿਬ, ਮਨਜੀਤ ਸਿੰਘ ਔਲਖ, ਡੀਐਸਪੀ ਸ੍ਰੀ ਚਮਕੌਰ ਸਾਹਿਬ, ਐਸਐਚਓ ਗੁਰਪ੍ਰੀਤ ਸਿੰਘ ਪਹੁੰਚੇ। ਮਲਵਿੰਦਰ ਸਿੰਘ ਕੰਗ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਬਚਾਅ ਕਾਰਜਾਂ ਲਈ ਪ੍ਰਸ਼ਾਸਨ ਨੂੰ ਹਦਾਇਤ ਕੀਤੀ। ਇਸ ਦੇ ਨਾਲ਼ ਹੀ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸਨ ਨਾਲ ਮਿਲ ਕੇ ਬਚਾਅ ਕਾਰਜਾਂ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ।
ਸ੍ਰੋਮਣੀ ਅਕਾਲੀ ਦਲ ਸਾਬਕਾ ਚੇਅਰਮੈਨ ਹਰਨੇਕ ਸਿੰਘ ਭੂਰਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ, ਜਿਲਾ ਯੂਥ ਕਾਂਗਰਸ ਰੋਪੜ ਦੇ ਪ੍ਰਧਾਨ ਨਵਦੀਪ ਸਿੰਘ ਸਾਥੀਆ ਸਮੇਤ ਪਹੁੰਚੇ। ਇਸ ਆਫ਼ਤ ਵਿੱਚ ਕੰਮ ਕਰਨ ਵਾਲਿਆਂ ਲਈ ਚਾਹ ਦਾ ਲੰਗਰ, ਪ੍ਰਸ਼ਾਦਿਆਂ ਦਾ ਲੰਗਰ ਅਤੇ ਪੀਣ ਵਾਲੇ ਪਾਣੀ ਦੀ ਪ੍ਰਬੰਧਕ ਸੰਗਤਾਂ ਵਲੋਂ ਕੀਤਾ ਗਿਆ। ਇਲਾਕੇ ਦੇ ਪਿੰਡਾਂ ਵਲੋਂ ਟਰੈਕਟਰ-ਟਰਾਲੀਆਂ ਨਾਲ ਲਗਾਤਾਰ ਮਿੱਟੀ ਦੇ ਥੈਲੇ ਭਰ ਭਰ ਕੇ ਪਾਣੀ ਰੋਕਣ ਲਾਏ ਜਾ ਰਹੇ ਹਨ। ਮਲਵਿੰਦਰ ਸਿੰਘ ਕੰਗ ਨਾਲ ਗੱਲਬਾਤ ਕਰਦਿਆ ਦਰਿਆ ਨਾਲ ਵੱਸਦੇ ਘਰਾਂ ਜਾ ਡੇਰੇ ਵਾਲ਼ੀਆਂ ਬੀਬੀਆ ਨੇ ਕਿਹਾ ਕਿ ਚੌਵੀ ਘੰਟੇ ਬਿਜਲੀ ਅਤੇ ਤੰਬੂਆਂ ਦਾ ਪ੍ਰਬੰਧ ਕੀਤਾ ਜਾਵੇ। ਉਨਾਂ ਨੂੰ ਭਰੋਸਾ ਦਿਵਾਇਆ ਕਿ ਇਹ ਪ੍ਰਬੰਧ ਵੀ ਕੀਤੇ ਜਾਣਗੇ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਚੌਵੀ ਘੰਟੇ ਦੇਖ- ਰੇਖ ਕਰਨਗੇ। ਇਸ ਮੌਕੇ ਜਗੀਰ ਸਿੰਘ ਬਜੀਦਪੁਰ, ਅਮਨਦੀਪ ਸਿੰਘ, ਸਤਨਾਮ, ਤਾਰਾ ਚੰਦ, ਖੁਸ਼ਵਿੰਦਰ ਸਿੰਘ ਜੰਡ ਸਾਹਿਬ, ਲਖਵੀਰ ਸਿੰਘ ਹਾਫਿਜ਼ਾਬਾਦ, ਜੁਝਾਰ ਸਿੰਘ, ਅਜਮੇਰ ਸਿੰਘ ਸਲਾਹਪੁਰ, ਭੁਪਿੰਦਰ ਸਿੰਘ ਆਦਿ ਇਲਾਕੇ ਦੇ ਸੈਂਕੜੇ ਨੌਜਵਾਨ ਬਚਾਅ ਕਾਰਜਾਂ ਵਿੱਚ ਜੂਟੇ ਹੋਏ ਹਨ।

