www.sursaanjh.com > ਚੰਡੀਗੜ੍ਹ/ਹਰਿਆਣਾ > ਨਵੀਨ ਬੰਸਲ, ਜਵਾਹਰ ਬਾਲ ਮੰਚ ਜ਼ਿਲ੍ਹਾ ਚੇਅਰਮੈਨ ਨਿਯੁਕਤ

ਨਵੀਨ ਬੰਸਲ, ਜਵਾਹਰ ਬਾਲ ਮੰਚ ਜ਼ਿਲ੍ਹਾ ਚੇਅਰਮੈਨ ਨਿਯੁਕਤ

ਚੰਡੀਗੜ੍ਹ 23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕਾਂਗਰਸ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਨਵੀਨ ਬੰਸਲ ਖਿਜਰਾਬਾਦ ਨੂੰ ਕਾਂਗਰਸ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੰਦਿਆਂ ਜਵਾਹਰ ਬਾਲ ਮੰਚ ਜ਼ਿਲਾ ਮੁਹਾਲੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਸਬੰਧੀ ਆਪਣੇ ਦਫਤਰ ਵਿਖੇ ਗੱਲ ਕਰਦਿਆ ਨਵੀਨ ਬੰਸਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਉਹਨਾਂ ਦੇ ਕੰਮਾਂ ਤੇ ਲਗਨ ਨੂੰ ਦੇਖਦੇ ਹੋਏ ਇੱਕ ਹੋਰ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ। ਬੰਸਲ ਨੇ ਪੰਜਾਬ ਹਾਈ ਕਮਾਂਡ ਸਮੇਤ ਜ਼ਿਲਾ ਕਾਂਗਰਸ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ, ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਇਸ ਮੌਕੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ, ਹਰਨੇਕ ਸਿੰਘ ਤੱਕੀਪੁਰ, ਮਾਮਦੀਨ ਖਿਜਰਾਬਾਦ ਤਰੁਣ ਬਾਂਸਲ, ਗੁਰਦੀਪ ਸਿੰਘ ਕੁੱਬਾਹੇੜੀ, ਹੰਜਰਾਜ ਬੂਥਗੜ੍ਹ, ਨੰਬਰਦਾਰ ਸੁਖਦੇਵ ਕੁਮਾਰ, ਨੇਤਰ ਸਿੰਘ ਆਦਿ ਕਾਂਗਰਸੀ ਆਹੁਦੇਦਾਰਾਂ ਨੇ ਬੰਸਲ ਦੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ।

Leave a Reply

Your email address will not be published. Required fields are marked *