www.sursaanjh.com > ਚੰਡੀਗੜ੍ਹ/ਹਰਿਆਣਾ > ਪਿੰਡ ਸੁਹਾਲੀ ਦੀ ਸ਼ਾਮਲਾਟ ਜ਼ਮੀਨ ਚੋਂ ਦਰੱਖਤ ਪੁੱਟਣ ਦਾ ਮਾਮਲਾ ਆਇਆ ਸਾਹਮਣੇ

ਪਿੰਡ ਸੁਹਾਲੀ ਦੀ ਸ਼ਾਮਲਾਟ ਜ਼ਮੀਨ ਚੋਂ ਦਰੱਖਤ ਪੁੱਟਣ ਦਾ ਮਾਮਲਾ ਆਇਆ ਸਾਹਮਣੇ

ਪਿੰਡ ਸੁਹਾਲੀ ਦੀ ਸ਼ਾਮਲਾਟ ਜ਼ਮੀਨ ਚੋਂ ਦਰੱਖਤ ਪੁੱਟਣ ਦਾ ਮਾਮਲਾ ਆਇਆ ਸਾਹਮਣੇ
ਚੰਡੀਗੜ੍ਹ 20 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਬਲਾਕ ਮਾਜਰੀ  ਅਧੀਨ ਪੈਂਦੇ ਪਿੰਡ ਸੁਹਾਲੀ ਦੀ ਪੰਚਾਇਤੀ ਜ਼ਮੀਨ ਚੋ ਦਰੱਖਤ ਵੱਡਣ/ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸੁਹਾਲੀ ਦੀ ਗ੍ਰਾਮ ਪੰਚਾਇਤ ਦੇ ਮੈਂਬਰ ਸਰਪੰਚ ਬਲਬੀਰ ਸਿੰਘ ਬਿੱਟੂ, ਪੰਚ ਹਰਪਿੰਦਰ ਕੌਰ, ਪੰਚ ਕੁਲਵਿੰਦਰ ਸਿੰਘ, ਪੰਚ ਨੇਤਰ ਕੌਰ ਤੇ ਜਸਵਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਸ਼ਿਕਾਇਤ ਬੀ. ਡੀ.ਪੀ.ਓ ਮਾਜਰੀ ਤੇ ਸਦਰ ਥਾਣਾ ਕੁਰਾਲੀ ਨੂੰ ਦਿੱਤੀ ਹੈ, ਜਿਸ ਵਿਚ ਪੰਚਾਇਤ ਨੇ ਦੱਸਿਆ ਕਿ  ਪਿੰਡ  ਦੀ ਸ਼ਾਮਲਾਤ ਜ਼ਮੀਨ ਵਿੱਚੋਂ ਨਜਾਇਜ਼ ਢੰਗ ਨਾਲ ਪੁਰਾਣੇ ਦਰੱਖਤ  ਵੱਢੇ ਗਏ ਹਨ।
ਉਹਨਾਂ ਕਿਹਾ ਕਿ ਸਾਡੇ ਪਿੰਡ ਦੀ ਤਕਰੀਬਨ 63 ਏਕੜ ਸ਼ਾਮਲਾਤ ਜ਼ਮੀਨ ਹੈ, ਜਿਸ ਵਿਚ ਤਰ੍ਹਾਂ ਤਰ੍ਹਾਂ ਦੇ ਦਰੱਖਤ ਲਗਾਏ ਗਏ ਹਨ। ਇਸ ਸ਼ਾਮਲਾਤ ਜ਼ਮੀਨ ਵਿੱਚੋਂ ਕਿਸੇ ਵੱਲੋਂ ਦਰਖਤਾਂ ਦੀ ਨਜਾਇਜ਼ ਕਟਾਈ ਕਰਕੇ ਜਿਥੇ ਦਰਖਤਾਂ ਨੂੰ ਨੁਕਸਾਨ ਪਹੁੰਚਾਇਆ ਹੈ, ਓਥੇ ਹੀ ਵਾਤਾਵਰਨ ਨਾਲ ਖਿਲਵਾੜ ਕੀਤਾ ਗਿਆ ਹੈ। ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਲੇਬਰ ਭੱਜ ਚੁੱਕੀ ਸੀ ਅਤੇ ਕਾਫ਼ੀ ਦਰੱਖਤ ਕੱਟੇ ਹੋਏ ਓਥੇ ਹੀ ਪਏ ਸਨ। ਪਿੰਡ ਸੁਹਾਲੀ ਦੀ ਗ੍ਰਾਮ ਪੰਚਾਇਤ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਇਸ ਲੱਕੜ ਦੀ ਨਜਾਇਜ਼ ਕਟਾਈ ਕਰਨ ਵਾਲੇ ਦੋਸ਼ੀਆਂ ਨੂੰ ਲੱਭ ਕੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *