ਮਾਜਰੀ/ ਮੁੱਲਾਂਪੁਰ ਗਰੀਬਦਾਸ 18 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਅਤੇ ਹੁੱਲੜਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਕਿਉਂਕਿ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਤਿਆਰੀ ਅਮਲ ਵਿੱਚ ਲਿਆਂਦੀ ਗਈ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੁਲਿਸ ਥਾਣਾ ਮਾਜਰੀ ਦੇ ਇੰਚਾਰਜ ਇੰਸਪੈਕਟਰ ਯੁਗੇਸ਼ ਕੁਮਾਰ ਨੇ ਕੀਤਾ ਹੈ।ਇੰਸਪੈਕਟਰ ਯੁਗੇਸ਼ ਕੁਮਾਰ ਨੇ ਕਿਹਾ ਕਿ ਦੀਵਾਲੀ ਸਾਡਾ ਖੁਸ਼ੀਆਂ ਤੇ ਭਾਈਚਾਰਕ ਤਿਉਹਾਰ ਹੈ, ਜਿਸ ਨੂੰ ਅਸੀਂ ਸਦੀਆਂ ਤੋਂ ਸ਼ਰਧਾ ਅਤੇ ਪਿਆਰ ਨਾਲ ਮਨਾਉਂਦੇ ਆ ਰਹੇ ਹਾਂ। ਚਾਹੀਦਾ ਤਾਂ ਇਹ ਹੈ ਕਿ ਸਾਨੂੰ ਇਸ ਤਿਉਹਾਰ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਗੁਰੂਆਂ ਦੇ ਬਖਸ਼ੇ ਮਾਰਗ ਤੇ ਚੱਲਣਾ ਚਾਹੀਦਾ ਹੈ।
ਇੰਸਪੈਕਟਰ ਨੇ ਕਿਹਾ ਕਿ ਕਈ ਲੋਕਾਂ ਦੀ ਫਿਤਰਤ ਹੁੰਦੀ ਹੈ ਕਿ ਉਹ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਪਰ ਮੈਨੂੰ ਪੂਰਨ ਆਸ ਹੈ ਕਿ ਇਲਾਕੇ ਵਿੱਚ ਅਜਿਹਾ ਕੋਈ ਵੀ ਸ਼ਰਾਰਤੀ ਅਨਸਰ ਦੀਵਾਲੀ ਦੇ ਤਿਉਹਾਰ ਵਿੱਚ ਭਿੰਗਣਾ ਨਹੀਂ ਪਾਵੇਗਾ। ਜੇਕਰ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਤਾਂ ਮਾਜਰੀ ਪੁਲਿਸ ਸਖਤੀ ਨਾਲ ਪੇਸ਼ ਆਵੇਗੀ। ਇਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਈਚਾਰਕ ਸਾਂਝ ਦਾ ਸਤਿਕਾਰ ਬਰਕਰਾਰ ਰੱਖਦੇ ਹੋਏ ਸਾਰਿਆਂ ਨੂੰ ਦੀਵਾਲੀ ਸ਼ਾਂਤੀ ਢੰਗ ਨਾਲ ਮਨਾਉਣੀ ਚਾਹੀਦੀ ਹੈ।