ਚੰਡੀਗੜ੍ਹ 24 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸਿੱਖਿਆ ਦੇ ਖੇਤਰ ਵਿੱਚ ਇਲਾਕੇ ਵਿੱਚ ਅਲੱਗ ਪਹਿਚਾਣ ਰੱਖਣ ਵਾਲਾ ਲਕਸ਼ਮੀ ਤਾਰਾ ਰਾਠੌਰ ਪਬਲਿਕ ਸਮਾਰਟ ਸਕੂਲ ਸਿਆਲਬਾ – ਮਾਜਰੀ ਨੇ ਇੱਕ ਵਾਰ ਫਿਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਸਕੂਲ ਦੇ ਹੋਣਹਾਰ ਪ੍ਰਿੰਸੀਪਲ ਸ੍ਰੀਮਤੀ ਨਿਵੇਦੀਤਾ ਸ਼ਰਮਾ ਨੂੰ ਸਿੱਖਿਆ ਪਦਮ 2025 ਨਾਲ ਸਨਮਾਨਿਆ ਗਿਆ ਹੈ। ਇਹ ਪ੍ਰਾਪਤੀ ਇਸ ਸਕੂਲ ਅਤੇ ਪ੍ਰਿੰਸੀਪਲ ਲਈ ਵੱਡੀ ਮਾਣ ਵਾਲੀ ਗੱਲ ਹੈ।
ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਸ਼ਰਮਾ ਪਿਛਲੇ 23 ਸਾਲਾਂ ਤੋਂ ਸਿੱਖਿਆ ਖੇਤਰ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਸਿੱਖਿਆ ਵੰਡ ਕੇ ਬੱਚਿਆਂ ਨੂੰ ਕਾਬਲ ਬਣਾ ਰਹੇ ਹਨ। ਸ਼ਿਮਲਾ ਵਿਖੇ ਹੋਏ ਇਸ ਵਿਸ਼ੇਸ ਸਮਾਗਮ ਵਿੱਚ ਪ੍ਰਿੰਸੀਪਲ ਦਾ ਸਨਮਾਨ ਹੋਣਾ ਇਲਾਕੇ ਲਈ ਵੀ ਮਾਣ ਵਾਲੀ ਗੱਲ ਹੈ। ਦੱਸ ਦਈਏ ਕਿ ਇਹ ਸਕੂਲ ਜਿੱਥੇ ਸਿੱਖਿਆ ਵਿੱਚ ਚੰਗਾ ਨਾਮ ਰੱਖਦਾ ਹੈ, ਉੱਥੇ ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਕਰਕੇ ਵੀ ਆਪਣੀ ਢੁਕਵੀਂ ਪਹਿਚਾਣ ਬਣਾ ਚੁੱਕਿਆ ਹੈ। ਇਸ ਸਨਮਾਨ ਲਈ ਸਕੂਲ ਦੇ ਸਾਰੇ ਸਟਾਫ ਵੱਲੋਂ ਪ੍ਰਿੰਸੀਪਲ ਨੂੰ ਮੁਬਾਰਕਬਾਦ ਦਿੱਤੀ ਗਈ ਹੈ।

