ਚੰਡੀਗੜ੍ਹ 24 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਲੰਮੇ ਸਮੇਂ ਤੋਂ ਖੇਡਾਂ ਨਾਲ ਜੁੜੇ ਅਤੇ ਭਾਰਤ ਦੀ ਅਗਵਾਈ ਕਰਨ ਵਾਲੇ ਬੀਬੀ ਸਤਵੰਤ ਕੌਰ ਜੌਹਲ ਨੇ ਇੱਕ ਵਾਰ ਫਿਰ ਦੇਸ਼ ਦਾ ਨਾਮ ਰੌਸ਼ਨ ਕਰਦਿਆਂ ਅਤੇ ਆਪਣੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਵਿੱਚ ਵਾਧਾ ਕਰਦਿਆਂ 3 ਕਿਲੋਮੀਟਰ ਵਾਕ ਵਿੱਚੋਂ ਗੋਲਡ ਮੈਡਲ ਜਿੱਤਿਆ ਹੈ। 60 ਮੀਟਰ ਦੌੜ ਵਿੱਚ ਤਾਂਬੇ ਦਾ ਮੈਡਲ ਪ੍ਰਾਪਤ ਕੀਤਾ ਹੈ। 100 ਮੀਟਰ ਦੌੜ ਵਿੱਚ ਵੀ ਤਾਂਬੇ ਦਾ ਮੈਡਲ ਜਿੱਤਿਆ ਹੈ। ਇਸ ਤਰਾਂ ਹੀ ਹੱਥ ਗੋਲੇ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਹੈ। ਇਹ ਮੁਕਾਬਲੇ ਆਸਟਰੇਲੀਆ ਦੇ ਕੈਨਬਰਾ ਵਿੱਚ ਮਾਸਟਰ ਅਥਲੀਟ ਮੁਕਾਬਲੇ 18 ਅਕਤੂਬਰ 2025 ਤੱਕ ਇੰਟਰਨੈਸ਼ਨਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਜੌਹਲ ਦੀਆਂ ਪਹਿਲਾਂ ਵੀ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਰਹੀਆਂ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਖੇਡ ਚੇਅਰਮੈਨ ਤੇ ਦਾਸ ਐਸੋਸੀਏਟ ਦੇ ਮੁੱਖ ਪ੍ਰਬੰਧਕ ਪਹਿਲਵਾਨ ਰਵੀ ਸ਼ਰਮਾ ਮੁੱਲਾਪੁਰ ਨੇ ਮੈਡਮ ਜੌਹਲ ਦੇ ਇਹਨਾਂ ਪ੍ਰਾਪਤੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਇਹਨਾਂ ਨੂੰ ਮੁਬਾਰਕਬਾਦ ਦਿੰਦਿਆਂ ਇਹਨਾਂ ਤੋਂ ਹੋਰ ਆਸਾਂ ਰੱਖਦੇ ਹੋਏ ਕਿਹਾ ਹੈ ਕਿ ਮੈਡਮ ਜੌਹਲ ਵਰਗੇ ਬਹੁਤ ਘੱਟ ਇਨਸਾਨ ਹੁੰਦੇ ਹਨ ਜੋ ਆਪ ਖੇਡਾਂ ਨੂੰ ਸਮਰਪਿਤ ਹੋ ਕੇ ਨਵੀਂ ਪੀੜ੍ਹੀ ਨੂੰ ਵੀ ਖੇਡਾਂ ਨਾਲ ਜੋੜ ਰਹੇ ਹਨ। ਭਾਰਤ ਆਉਣ ਤੇ ਇਹਨਾਂ ਦੀ ਸਾਰੀ ਟੀਮ ਵੱਲੋਂ ਮੈਡਮ ਜੌਹਲ ਦਾ ਵੱਡੇ ਪੱਧਰ ਤੇ ਸਨਮਾਨ ਕੀਤਾ ਜਾਵੇਗਾ।

