ਚੰਡੀਗੜ 12 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸਿੱਖਿਆ ਦੇ ਖੇਤਰ ਵਿੱਚ ਅਲੱਗ ਹੀ ਪਹਿਚਾਣ ਰੱਖਣ ਵਾਲਾ ਲਕਸ਼ਮੀ ਤਾਰਾ ਰਾਠੌਰ ਪਬਲਿਕ ਸਮਾਰਟ ਸਕੂਲ ਸਿਆਲਬਾ – ਮਾਜਰੀ ਨੇ ਇੱਕ ਵਾਰ ਫਿਰ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਸਕੂਲ ਦੀ ਹੋਣਹਾਰ ਪ੍ਰਿੰਸੀਪਲ ਨਿਵੇਦਿਤਾ ਸ਼ਰਮਾ ਨੂੰ ਬੈਸਟ ਪ੍ਰਿੰਸੀਪਲ ਅਵਾਰਡ ਨਾਲ਼ ਸਨਮਾਨਿਆ ਗਿਆ ਹੈ। ਲੰਮਾ ਸਮਾਂ ਸਿੱਖਿਆ ਦੇ ਖੇਤਰ ਵਿੱਚ ਵਿਚਰ ਰਹੇ ਪ੍ਰਿੰਸੀਪਲ ਸ਼ਰਮਾ ਨੂੰ ਪਹਿਲਾਂ ਵੀ ਅਲੱਗ ਅਲੱਗ ਸਮਿਆਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਪ੍ਰਿੰਸੀਪਲ ਨੇ ਜਿੱਥੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ, ਉੱਥੇ ਹੀ ਇਸ ਪ੍ਰਾਪਤੀ ਲਈ ਸਕੂਲ ਸਟਾਫ ਦੀ ਵੀ ਤਾਰੀਫ ਕੀਤੀ ਹੈ। ਇਸ ਦੇ ਨਾਲ ਹੀ ਸਕੂਲ ਦੀ ਅਧਿਆਪਿਕਾ ਭਾਰਤੀ ਰਾਣਾ (ਹੈੱਡ ਆਫ ਇੰਗਲਿਸ਼ ਡਿਪਾਰਟਮੈਂਟ) ਨੂੰ ਬੈੱਸਟ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਦੋਵੇਂ ਸਨਮਾਨ ਪਹਿਲੀ ਆਈ.ਪੀ.ਐਸ. ਮਹਿਲਾ ਅਧਿਕਾਰੀ ਕਿਰਨ ਬੇਦੀ ਅਤੇ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ ਸਾਨੀਆ ਨੇਹਵਾਲ ਵੱਲੋਂ ਦਿੱਤੇ ਗਏ ਹਨ। ਮੁੰਬਈ ਵਿਖੇ ਹੋਏ ਇਸ ਵਿਸ਼ੇਸ਼ ਸਮਾਗਮ ਵਿੱਚ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਸਨਮਾਨ ਹੋਣਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਦੱਸ ਦਈਏ ਕਿ ਇਹ ਸਕੂਲ ਜਿੱਥੇ ਸਿੱਖਿਆ ਵਿੱਚ ਵੱਡਾ ਨਾਮ ਨਾਂ ਰੱਖਦਾ ਹੈ, ਉੱਥੇ ਖੇਡਾਂ ਵਿੱਚ ਵੀ ਇਸ ਸਕੂਲ ਨੇ ਮੱਲਾ ਮਾਰੀਆਂ ਹਨ। ਇਸ ਮੌਕੇ ਸਮੂਹ ਸਟਾਫ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

