www.sursaanjh.com > ਸਿੱਖਿਆ > ਡੀ ਐੱਸ ਪੀ  ਧਰਮਵੀਰ ਸਿੰਘ ਬਣੇ ਐਸ ਪੀ 

ਡੀ ਐੱਸ ਪੀ  ਧਰਮਵੀਰ ਸਿੰਘ ਬਣੇ ਐਸ ਪੀ 

ਚੰਡੀਗੜ੍ਹ 12 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਬ ਡਵੀਜ਼ਨ ਖਰੜ 2 ਦੇ ਡੀ ਐੱਸ ਪੀ  ਧਰਮਵੀਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਨੂੰ ਦੇਖਦਿਆਂ ਤਰੱਕੀ ਦਿੰਦਿਆਂ ਸੁਪਰਡੈਂਟ ਆਫ਼ ਪੁਲਿਸ, ਐਸ ਪੀ ਬਣਾ ਦਿੱਤਾ ਗਿਆ ਹੈ। ਉਹਨਾਂ ਦੀ 2016 ਬੈਚ ਵਿੱਚ ਪੰਜਾਬ ਪੁਲਿਸ ਵਿਚ ਨਿਯੁਕਤੀ ਹੋਈ ਸੀ। ਚੰਡੀਗੜ੍ਹ ਹਾਕੀ ਅਕੈਡਮੀ ਨਾਲ ਜੁੜੇ  ਧਰਮਵੀਰ ਸਿੰਘ ਇੱਕ ਵਧੀਆ ਹਾਕੀ ਖਿਡਾਰੀ ਹਨ। ਉਹਨਾਂ ਨੇ 2012 ਵਿੱਚ ਏਸ਼ੀਆਈ ਚੈਂਪੀਅਨ ਟਰਾਫੀ, 2013 ਵਿੱਚ ਏਸ਼ੀਆ ਕੱਪ ਅਤੇ 2014 ਵਿੱਚ ਕਾਮਨਵੈਲਥ ਗੇਮਸ ਏਸ਼ੀਅਨ ਗੇਮਸ ਤੋਂ ਇਲਾਵਾ ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਭਾਗ ਲਿਆ ਹੈ । ਉਨ੍ਹਾਂ ਦਾ ਦੇਸ਼ ਦੇ ਰਾਸ਼ਟਰਪਤੀ ਵੱਲੋਂ ਧਿਆਨ ਚੰਦ ਲਾਈਫਟਾਈਮ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਉਨ੍ਹਾਂ ਦੀ ਸਪੋਰਟਸ ਕੋਟੇ ਵਿੱਚ ਸਿੱਧੀ ਭਰਤੀ ਹੋਈ ਸੀ। ਬੀਤੇ ਦਿਨੀਂ ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਆਈ ਪੀ ਐਸ ਮਨਪ੍ਰੀਤ  ਸਿੰਘ ਅਤੇ ਪੀ ਪੀ ਐਸ ਸ੍ਰੀ ਮੋਹਿਤ ਅਗਰਵਾਲ ਵੱਲੋਂ  ਧਰਮਵੀਰ ਸਿੰਘ ਨੂੰ ਸਟਾਰ ਲਗਾ ਕੇ ਐਸ ਪੀ ਵਜੋਂ ਤਰੱਕੀ ਦਿੱਤੀ ਗਈ।
ਬੀਤੇ ਦਿਨੀਂ ਉਨ੍ਹਾਂ ਨੂੰ ਡੀ ਐੱਸ ਪੀ ਮੁੱਲਾਂਪੁਰ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ ਉਹ ਡੀ ਐੱਸ ਪੀ ਮੁੱਲਾਂਪੁਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੇ ਐਸ ਪੀ ਬਣਨ ਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ  ਧਰਮਵੀਰ ਸਿੰਘ ਨੇ ਕਿਹਾ ਉਨ੍ਹਾਂ ਨੂੰ ਜਿਵੇਂ ਪਹਿਲਾਂ ਡਿਊਟੀ ਦੌਰਾਨ ਲੋਕਾਂ ਦਾ ਸਹਿਯੋਗ ਮਿਲਦਾ ਰਿਹਾ ਸੀ, ਉਮੀਦ ਹੈ ਕਿ ਹੁਣ ਵੀ ਉਸੇ ਤਰ੍ਹਾਂ ਇਲਾਕੇ ਦੇ ਵਸਨੀਕਾਂ ਦਾ ਸਹਿਯੋਗ ਮਿਲੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਲੋਕ ਵੱਧ ਤੋਂ ਵੱਧ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਇਲਾਕੇ ਨੂੰ ਅਪਰਾਧਿਕ ਗਤੀਵਿਧੀਆਂ ਤੋਂ ਮੁਕਤ ਬਣਾਇਆ ਜਾ ਸਕੇ।

Leave a Reply

Your email address will not be published. Required fields are marked *