www.sursaanjh.com > ਅੰਤਰਰਾਸ਼ਟਰੀ > ਨਸ਼ਿਆਂ ਵਿਰੁੱਧ ਦਲਜੀਤ ਘੜੂੰਆਂ ਦਾ ਖੂਬਸੂਰਤ ਗੀਤ ਰਿਲੀਜ਼; ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਲਾਂਚ

ਨਸ਼ਿਆਂ ਵਿਰੁੱਧ ਦਲਜੀਤ ਘੜੂੰਆਂ ਦਾ ਖੂਬਸੂਰਤ ਗੀਤ ਰਿਲੀਜ਼; ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਲਾਂਚ

ਜੀਤ ਕਲੇਰ ਦੇ ਲਿਖੇ ਬੋਲ, ਸਟਰੇਂਜਰ ਸਟੂਡੀਓ ਦਾ ਮਿਊਜ਼ਿਕ, ਯੂਥ ਨੂੰ ਵਿਰਸੇ ਤੇ ਖੇਡਾਂ ਵੱਲ ਮੋੜਨ ਦਾ ਪੈਗਾਮ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 19 ਨਵੰਬਰ:
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਮਜ਼ਬੂਤ ਕਰਦੇ ਹੋਏ ਸਿੰਗਰ ਦਲਜੀਤ ਘੜੂੰਆਂ ਦਾ ਨਵਾਂ ਗੀਤ ਰਿਲੀਜ਼ ਕੀਤਾ। ਇਹ ਗਾਣਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਪੰਜਾਬੀ ਵਿਰਸੇ ਵੱਲ ਵਾਪਸੀ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਗੀਤ ਦੇ ਬੋਲ ਪ੍ਰਸਿੱਧ ਲੇਖਕ ਜੀਤ ਕਲੇਰ ਨੇ ਲਿਖੇ ਹਨ, ਜਿਨ੍ਹਾਂ ਨੇ ਨਸ਼ਿਆਂ ਦੇ ਖ਼ਤਰਨਾਕ ਅਸਰਾਂ ਅਤੇ ਯੂਥ ਦੀ ਅਸਲ ਤਾਕਤ ਨੂੰ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਪੇਸ਼ ਕੀਤਾ ਹੈ। ਦਲਜੀਤ ਘੜੂੰਆਂ ਨੇ ਆਪਣੀ ਖਾਸ ਆਵਾਜ਼ ਨਾਲ ਗੀਤ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਹੈ।
ਗੀਤ ਦਾ ਮਿਊਜ਼ਿਕ ਸਟਰੇਂਜਰ ਸਟੂਡੀਓ ਨੇ ਤਿਆਰ ਕੀਤਾ ਹੈ, ਜਦਕਿ ਵੀਡੀਓ ਦੇ ਨਿਰਦੇਸ਼ਕ ਅਮਰਵੀਰ ਸਿੰਘ (ਮੁੰਬਈ) ਹਨ, ਜਿਨ੍ਹਾਂ ਨੂੰ ਉੱਚ ਪੱਧਰੀ ਵੀਡੀਓ ਡਾਇਰੈਕਸ਼ਨ ਲਈ ਜਾਣਿਆ ਜਾਂਦਾ ਹੈ। ਵੀਡੀਓ ਦੀ ਮਾਸਟਰਿੰਗ ਐਚ.ਡੀ. ਸਿੰਘ ਵੱਲੋਂ ਕੀਤੀ ਗਈ ਹੈ, ਜੋ ਇਸਨੂੰ ਤਕਨੀਕੀ ਤੌਰ ’ਤੇ ਵੀ ਕਾਬਲ-ਏ-ਤਾਰੀਫ਼ ਬਣਾਉਂਦੀ ਹੈ। ਰਿਲੀਜ਼ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਗਾਣਾ ਸਿਰਫ਼ ਸੰਗੀਤਕ ਰਚਨਾ ਨਹੀਂ, ਸਗੋਂ ਨਸ਼ਿਆਂ ਖ਼ਿਲਾਫ਼ ਇੱਕ ਤਾਕਤਵਰ ਸੰਦੇਸ਼ ਹੈ। ਉਹਨਾਂ ਨੇ ਕਿਹਾ ਕਿ ਪੰਜਾਬੀ ਨੌਜਵਾਨ ਆਪਣੀ ਤਾਕਤ, ਵਿਰਸੇ ਅਤੇ ਖੇਡਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ। ਨਸ਼ੇ ਸਾਡੇ ਖੂਨ ਦੀ ਪਹਿਚਾਣ ਨਹੀਂ, ਇਸ ਲਈ ਹਰ ਨੌਜਵਾਨ ਦਾ ਫ਼ਰਜ਼ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹੇ ਅਤੇ ਖੇਡਾਂ ਨਾਲ ਜੁੜੇ। ਦਲਜੀਤ ਘੜੂੰਆਂ ਨੇ ਵੀ ਯੂਥ ਨੂੰ ਅਪੀਲ ਕੀਤੀ ਕਿ ਇਹ ਗਾਣਾ ਸਿਰਫ਼ ਮਨੋਰੰਜਨ ਨਹੀਂ – ਇਹ ਜਾਗਰੂਕਤਾ ਹੈ। ਦਲਜੀਤ ਘੜੂੰਆਂ ਨੇ ਕਿਹਾ ਕਿ “ਸਾਡਾ ਮਕਸਦ ਯੁੱਧ ਨਸ਼ਿਆਂ ਵਿਰੁੱਧ ਹੈ, ਅਤੇ ਸਾਡਾ ਹਥਿਆਰ ਸੰਗੀਤ, ਵਿਰਸਾ ਅਤੇ ਖੇਡਾਂ ਹਨ।”

Leave a Reply

Your email address will not be published. Required fields are marked *