www.sursaanjh.com > ਅੰਤਰਰਾਸ਼ਟਰੀ > ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ ਝੰਡੇ (ਲੁਧਿਆਣਾ) ਦੀ ਲਾਇਬ੍ਰੇਰੀ ਲਈ ਪੁਸਤਕਾਂ ਭੇਟ

ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ ਝੰਡੇ (ਲੁਧਿਆਣਾ) ਦੀ ਲਾਇਬ੍ਰੇਰੀ ਲਈ ਪੁਸਤਕਾਂ ਭੇਟ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਦਸੰਬਰ:

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 ਚੰਡੀਗੜ੍ਹ ਵਿਖੇ ਸਥਿਤ ਦਫ਼ਤਰ ਵਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ ਝੰਡੇ ਜ਼ਿਲ੍ਹਾ ਲੁਧਿਆਣਾ ਦੀ ਆਪਣੀ ਫੇਰੀ ਸਮੇਂ, ਪੰਜਾਬੀ  ਦੇ ਪ੍ਰਚਾਰ ਅਤੇ ਪ੍ਰਸਾਰ ਲਈ, ਅਕੈਡਮੀ ਦੀ ਲਾਇਬ੍ਰੇਰੀ ਲਈ ਆਪਣੀਆਂ ਰਚਿਤ ਪੁਸਤਕਾਂ ਅਕਾਲ ਅਕੈਡਮੀ ਦੀ ਪ੍ਰਿੰਸੀਪਲ ਚਰਨਜੀਤ ਕੌਰ ਨੂੰ ਭੇਟ ਕੀਤੀਆਂ। ਇਸ ਮੌਕੇ ਸ੍ਰ. ਤੇਜਿੰਦਰ ਸਿੰਘ, ਅਕੈਡਮੀ  ਦੇ ਅਧਿਆਪਕ ਅਤੇ ਬਹੁਤ ਸਾਰੇ ਬੱਚੇ ਵੀ ਹਾਜ਼ਰ ਸਨ। ਪ੍ਰਿੰ. ਗੋਸਲ ਵਲੋਂ ਜਿਹੜੀਆਂ ਪੁਸਤਕਾਂ ਲਾਇਬ੍ਰੇਰੀ ਲਈ ਭੇਟ ਕੀਤੀਆਂ ਗਈਆਂ, ਉਨ੍ਹਾਂ ਵਿਚ ਧਾਰਮਿਕ ਪੁਸਤਕਾਂ ‘‘ਵਾਹ ! ਧਰਤ ਅਨੰਦਪੁਰੀ ਦੀ’’ ਅਤੇ ‘‘ਆਓ, ਚੱਲੀਏ ਦਰਸ਼ਨਾਂ ਨੂੰ’’ ਤੋਂ ਇਲਾਵਾ ਬਹੁਤ ਸਾਰੀਆਂ ਬਾਲ ਪੁਸਤਕਾਂ ਵੀ ਸ਼ਾਮਲ ਸਨ। ਪ੍ਰਿੰਸੀਪਲ ਚਰਨਜੀਤ ਕੌਰ ਨੇ ਪ੍ਰਿੰ. ਗੋਸਲ ਨੂੰ 115 ਪੁਸਤਕਾਂ ਲਿਖਣ ਲਈ ਵਧਾਈ ਦਿੱਤੀ ਅਤੇ ਅਕੈਡਮੀ ਦੀ ਲਾਇਬ੍ਰੇਰੀ ਲਈ ਦਿੱਤੀਆਂ ਮੁਫ਼ਤ ਪੁਸਤਕਾਂ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਦਾ ਅਕੈਡਮੀ ਦੇ ਅਧਿਆਪਕ ਅਤੇ ਬੱਚੇ ਪੂਰਾ-ਪੂਰਾ ਲਾਭ ਉਠਾਉਣਗੇ ਅਤੇ ਇਹ ਪੁਸਤਕਾਂ ਉਨ੍ਹਾਂ ਦੀ ਅਕੈਡਮੀ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣਗੀਆਂ|

ਪ੍ਰਿੰ. ਗੋਸਲ ਨੇ ਬੱਚਿਆਂ ਨੂੰ ਮਾਤ-ਭਾਸ਼ਾ ਪੰਜਾਬੀ ਦੀਆਂ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਦੀ ਪ੍ਰੇਰਣਾ ਦੇਂਦੇ ਹੋਏ, ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ, ਵੱਧ ਤੋਂ ਵੱਧ ਪੰਜਾਬੀ ਵਿਚ ਬਾਲ ਕਹਾਣੀਆਂ, ਬਾਲ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਲਿਖਣ ਦੀ ਪ੍ਰੇਰਣਾ ਦਿੱਤੀ| ਇਸ ਕੰਮ ਲਈ ਅਧਿਆਪਕਾਂ ਨੂੰ ਵੀ ਬੱਚਿਆਂ ਨੂੰ ਚੰਗੀ ਸੇਧ ਦੇਣ ਦੀ ਅਪੀਲ ਕੀਤੀ| ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਇਨ੍ਹਾਂ ਪੁਸਤਕਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਦਾ ਭਰੋਸਾ ਦਿੱਤਾ|

ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਅਕਾਲ ਅਕੈਡਮੀ ਝੰਡੇ ਦੀ ਪ੍ਰਿੰਸੀਪਲ ਸ੍ਰੀਮਤੀ ਚਰਨਜੀਤ ਕੌਰ ਨੂੰ ਲਾਇਬ੍ਰੇਰੀ ਲਈ ਕਿਤਾਬਾਂ ਭੇਟ ਕਰਦੇ ਹੋਏ, ਨਾਲ ਖੜ੍ਹੇ ਸ੍ਰ. ਤੇਜਿੰਦਰ ਸਿੰਘ ਅਤੇ ਅਕੈਡਮੀ ਦੇ ਬਹੁਤ ਸਾਰੇ ਬੱਚੇ।

Leave a Reply

Your email address will not be published. Required fields are marked *