www.sursaanjh.com > ਅੰਤਰਰਾਸ਼ਟਰੀ > ਪ੍ਰਗਤੀਵਾਦੀ ਕਵਿਤਾ ਕੇਂਦਰ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਦਲਬੀਰ ਸਿੰਘ ਸਰੋਆ ਦੇ ਗ੍ਰਹਿ ਵਿਖੇ ਹੋਈ – ਗੁਰਮੀਤ ਸਿੰਗਲ

ਪ੍ਰਗਤੀਵਾਦੀ ਕਵਿਤਾ ਕੇਂਦਰ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਦਲਬੀਰ ਸਿੰਘ ਸਰੋਆ ਦੇ ਗ੍ਰਹਿ ਵਿਖੇ ਹੋਈ – ਗੁਰਮੀਤ ਸਿੰਗਲ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ:
ਪ੍ਰਗਤੀਵਾਦੀ ਕਵਿਤਾ ਕੇਂਦਰ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਦਲਬੀਰ ਸਿੰਘ ਸਰੋਆ ਦੇ ਗ੍ਰਹਿ ਵਿਖੇ ਹੋਈ, ਜਿਸ ਵਿੱਚ
ਬਲਦੇਵ ਸਿੰਘ ਬਿੰਦਰਾ, ਤਰਸੇਮ ਸਿੰਘ ਕਾਲੇਵਾਲ, ਉਮਾਂ ਕਾਂਤ ਤਿਵਾੜੀ, ਬਹਾਦਰ ਸਿੰਘ ਗੋਸਲ, ਰਾਜ ਕੁਮਾਰ ਸਾਹੋਵਾਲ਼ੀਆ, ਗੁਰਮੀਤ ਸਿੰਗਲ, ਬਲਵਿੰਦਰ ਸਿੰਘ, ਹਾਕਮ ਸਿੰਘ ਖਰੜ, ਰਾਜਵਿੰਦਰ ਸਿੰਘ ਗੱਡੂ ਰਾਜ, ਕੁਲਤਾਰ ਸਿੰਘ ਬਟਾਲਵੀ, ਧਰਮਪਾਲ ਚੌਧਰੀ, ਜਸਵਿੰਦਰ ਸਿੰਘ ਕਾਈਨੋਰ, ਮੰਦਰ ਗਿੱਲ ਸਾਹਿਬਚੰਦੀਆ, ਪਿਆਰਾ ਸਿੰਘ ਰਾਹੀ, ਪ੍ਰਹਲਾਦ ਸਿੰਘ, ਪੰਨਾ ਲਾਲ ਮੁਸਤਫਾਬਾਦੀ, ਦਲਵੀਰ ਸਿੰਘ ਸਰੋਆ, ਪਾਲ ਅਜਨਬੀ, ਸੁਰਜੀਤ ਸੁਮਨ, ਜਗਤਾਰ ਸਿੰਘ ਜੋਗ, ਐਡਵੋਕੇਟ ਸਰਵਨ ਸਾਬਰ, ਕੁਲਦੀਪ ਸਿੰਘ ਦੀਪ, ਨਿਰੰਜਨ ਲਾਲ ਸੁਮਨ ਅਤੇ ਰਾਜੀਵ ਸੂਦ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਸਹਿਤਕ ਰਚਨਾਵਾਂ ਨਾਲ ਹੋਈ, ਜਿਸ ਉਪਰੰਤ ਪ੍ਰਗਤੀਵਾਦੀ ਸੋਚ ਨੂੰ ਕੇਂਦਰ ਬਣਾਉਂਦੀਆਂ ਕਵਿਤਾਵਾਂ, ਗਜ਼ਲਾਂ ਅਤੇ ਵਾਰਤਕ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਗਈ। ਪੇਸ਼ ਕੀਤੀਆਂ ਗਈਆਂ ਰਚਨਾਵਾਂ ਵਿੱਚ ਸਮਾਜਿਕ ਨਿਆਂ, ਮਨੁੱਖੀ ਸੰਵੇਦਨਾ, ਸਮਕਾਲੀ ਚੁਣੌਤੀਆਂ ਅਤੇ ਲੋਕਧਾਰਾ ਦੇ ਮਸਲੇ ਪ੍ਰਮੁੱਖ ਰੂਪ ਵਿੱਚ ਉਭਰ ਕੇ ਸਾਹਮਣੇ ਆਏ।ਜ਼ਿਆਦਾਤਰ ਹਾਜ਼ਰ ਕਵੀਆਂ ਨੇ ਦਸੰਬਰ ਮਹੀਨੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਧਰਮ ਲਈ ਪਾਈ ਸ਼ਹੀਦੀ ਨਾਲ ਸਬੰਧਤ ਰਚਨਾਵਾਂ ਹੀ ਸੁਣਾਈਆਂ। ਇਹਨਾਂ ਰਚਨਾਵਾਂ ਨੂੰ ਹਾਜ਼ਰ ਸਰੋਤਿਆਂ ਨੇ ਬਹੁਤ ਹੀ ਭਾਵੁਕਤਾ ਨਾਲ ਸੁਣਿਆ।
ਕੇਂਦਰ ਦੇ ਸਰਪ੍ਰਸਤ ਦਲਬੀਰ ਸਿੰਘ ਸਰੋਆ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਪ੍ਰਗਤੀਵਾਦੀ ਸਾਹਿਤ, ਸਮਾਜ ਨੂੰ ਸਚਾਈ ਨਾਲ ਜੋੜਦਾ ਹੈ ਅਤੇ ਲੇਖਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਮੇਂ ਦੀ ਆਵਾਜ਼ ਬਣੇ। ਰਾਜਵਿੰਦਰ ਸਿੰਘ ਗੱਡੂ ਰਾਜ ਨੇ ਹਾਜ਼ਰ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਵਿਤਾ ਕੇਂਦਰ ਦੀ ਲਗਾਤਾਰ ਸਾਹਿਤਕ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ।
ਇਕੱਤਰਤਾ ਦੇ ਅੰਤ ਵਿੱਚ ਖੁੱਲ੍ਹੀ ਚਰਚਾ ਹੋਈ, ਜਿਸ ਦੌਰਾਨ ਰਚਨਾਵਾਂ ਬਾਰੇ ਸੁਝਾਅ ਅਤੇ ਵਿਚਾਰ ਸਾਂਝੇ ਕੀਤੇ ਗਏ। ਸੁਰ ਸਾਂਝ ਦੇ ਸੰਪਾਦਕ ਸੁਰਜੀਤ ਸੁੰਨ ਨੇ ਨਵੀਂ ਗੱਲ ਰੱਖਦਿਆਂ ਕਿਹਾ ਕਿ ਅਸੀਂ ਸਾਰੇ ਕਵੀ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਚਲੇ ਜਾਂਦੇ ਹਾਂ। ਸਾਨੂੰ ਸੁਣਾਈਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕਰਨ ਦੀ ਲੋੜ ਹੈ। ਸੁਰਜੀਤ ਸੁਮਨ ਦੇ ਉਠਾਏ ਗਏ ਨੁਕਤੇ ਤੇ ਹਾਜ਼ਰ ਸਾਹਿਤਕਾਰਾਂ ਨੇ ਇੱਕ ਅਵਾਜ਼ ਹੋ ਕੇ ਸਮਰਥਨ ਕੀਤਾ। ਸਟੇਜ ਸੰਚਾਲਨ ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਵੱਲੋਂ ਬਾਖੂਬੀ ਨਿਭਾਇਆ ਗਿਆ।
ਵੱਲੋਂ: ਗੁਰਮੀਤ ਸਿੰਗਲ।

Leave a Reply

Your email address will not be published. Required fields are marked *