ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ:


ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.), ਮੋਹਾਲੀ ਦੇ ਪ੍ਰਧਾਨ ਬਾਬੂ ਰਾਮ ‘ਦੀਵਾਨਾ’ ਵਲੋਂ ਹਰ ਸਾਲ ਵਾਂਗ ਪੂਜਨੀਕ ਮਾਤਾ ਸ੍ਰੀਮਤੀ ਭਾਗਵੰਤੀ ਜੀ ਦੀ ਪਵਿੱਤਰ ਯਾਦ (43ਵੀਂ ਬਰਸੀ) 13 ਦਸੰਬਰ ਦਿਨ ਸ਼ਨਿੱਚਰਵਾਰ, ਗੁਰਬਾਣੀ ਚਾਨਣੁ ਭਵਨ ਫੇਜ਼-3ਏ, ਸਾਹਮਣੇ ਖ਼ਾਲਸਾ ਕਾਲਜ ਮੋਹਾਲੀ ਵਿਖੇ ਸਾਲਾਨਾ ਯਾਦ ਸਮਾਗਮ ਕਰਵਾਇਆ ਗਿਆ। ਬੇਬੇ ਨਾਨਕੀ ਇਸਤਰੀ ਸਤਿਸੰਗ ਜੱਥਾ, ਫੇਜ਼-1, ਮੋਹਾਲੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਾਂਝੀ ਕਾਵਿ-ਪੁਸਤਕ ‘ਰੱਬ-ਰੂਪ ਮਾਂ’ ਸੰਗਤ ਅਰਪਣ ਕੀਤੀ ਗਈ ਜੋਕਿ ਬਾਬੂ ਰਾਮ ਦੀਵਾਨਾ ਅਤੇ ਉੱਘੀ ਲੇਖਿਕਾ ਸੁਧਾ ਜੈਨ ਸੁਦੀਪ ਵੱਲੋਂ ਸਾਂਝੇ ਤੌਰ ‘ਤੇ ਸੰਪਾਦਿਤ ਕੀਤੀ ਗਈ। ਸਮਾਗਮ ‘ਚ ਮਾਂ ਦੀ ਮਹਿਮਾ ਬਾਰੇ ਮੋਹਨਬੀਰ ਸਿੰਘ ਸ਼ੇਰਿਗੱਲ, ਡਾਇਰੈਕਟਰ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69, ਮੋਹਾਲੀ, ਕਰਮ ਸਿੰਘ ਬਬਰਾ ਸਾਬਕਾ ਪ੍ਰਧਾਨ ਰਾਮਗੜ੍ਹੀਆ ਸਭਾ ਮੋਹਾਲੀ, ਸਾਹਿਤਕਾਰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪ੍ਰਧਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ, ਬਲਕਾਰ ਸਿੱਧੂ ਸਾਬਕਾ ਪ੍ਰਧਾਨ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਸ੍ਰੀ ਕੇ. ਐਲ. ਸ਼ਰਮਾ, ਸਾਬਕਾ ਪ੍ਰਧਾਨ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ, ਫੇਜ਼-3ਏ, ਮੋਹਾਲੀ ਅਤੇ ਬਿਕਰਮਜੀਤ ਸਿੰਘ ਹੁੰਜਨ ਸਕੱਤਰ, ਰਾਮਗੜ੍ਹੀਆ ਸਭਾ, ਮੋਹਾਲੀ ਵਿਚਾਰ ਪੇਸ਼ ਕੀਤੇ। ਇੰਦਰ ਮੋਹਨ ਸਿੰਘ ਸੰਘ ਬੇਦੀ, ਦਵਿੰਦਰ ਮੋਹਨ ਸਿੰਘ ਬੇਦੀ, ਮੋਹਨ ਲਾਲ ਗੰਭੀਰ, ਸ੍ਰੀ ਆਰ. ਜੀ. ਗੁਲਾਟੀ, ਪੀ. ਐਸ. ਭੱਲਾ, ਪ੍ਰਦੀਪ/ਗੀਤਾ ਅਰੋੜਾ (ਮੇਰਠ), ਭਗਤ ਰਾਮ ਰੰਗਾੜਾ, ਰਾਜਿਵੰਦਰ ਸਿੰਘ ਰਾਜ ‘ਗੱਡੂ’ ਅਤੇ ਪੱਤਰਕਾਰ ਅਤੇ ਸਾਹਿਤਕਾਰ ਬਲਿਜੰਦਰ ਕੌਰ ਸ਼ੇਰਿਗੱਲ, ਪੂਜਾ/ਨੀਰਜ ਅਜਮਾਣੀ (ਨੂੰਹ-ਪੁੱਤਰ), ਪਰਾਹਨ/ਮੁਸਕਾਨ ਅਜਮਾਣੀ (ਪੋਤਰਾ/ਪੋਤਰੀ), ਭਾਈ ਹਰਨੇਕ ਸਿੰਘ, ਹੈੱਡ ਗ੍ਰੰਥੀ ਗੁਰਬਾਣੀ ਚਾਨਣੁ ਭਵਨ, 3-ਏ , ਭਾਈ ਕੁਲਬੀਰ ਸਿੰਘ ਤੇ ਹੋਰ ਪਤਵੰਤੇ ਉੱਚੇਚੇ ਤੌਰ ’ਤੇ ਹਾਜ਼ਰੀ ਲਗਾਈ।
ਇਸ ਮੌਕੇ ਸੁਰਜੀਤ ਸਿੰਘ ਧੀਰ, ਜਗਤਾਰ ਸਿੰਘ ਜੋਗ, ਜਸਵਿੰਦਰ ਸਿੰਘ ਕਈਨੌਰ, ਧਿਆਨ ਸਿੰਘ ਕਾਹਲੋ, ਨੀਨਾ ਸੈਣੀ, ਡਾਕਟਰ ਪੰਨਾ ਲਾਲ ਮੁਸਤਫਾਬਾਦੀ, ਖੁਸ਼ੀ ਰਾਮ ਨਿਮਾਣਾ, ਡਾਕਟਰ ਮਨਜੀਤ ਸਿੰਘ ਮਝੈਲ, ਡਾਕਟਰ ਰਜਿੰਦਰ ਰੇਨੂੰ, ਸੰਤੋਸ਼ ਗਰਗ, ਮਲਕੀਅਤ ਬਸਰਾ, ਭਗਤ ਰਾਮ ਰੰਗਾੜਾ, ਬਲਕਾਰ ਸਿੰਘ ਸਿੱਧੂ, ਐਮ.ਆਰ ਬੇਦੀ, ਜਰਨੈਲ ਹੁਸ਼ਿਆਰਪੁਰੀ, ਗੁਰਮੀਤ ਸਿੰਗਲ, ਗੁਰਮੀਤ ਕੌਰ, ਪਿਆਰਾ ਸਿੰਘ ਰਾਹੀ, ਸੋਹਣ ਸਿੰਘ ਬੈਨੀਪਾਲ, ਕੁਲਬੀਰ ਸਿੰਘ, ਗਗਨਦੀਪ ਸਿੰਘ, ਗੀਤਾ ਅਰੋੜਾ, ਪੁੰਨਿਆ ਗਾਂਧੀ, ਰਾਮ ਸਿੰਘ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸੰਗਤਾਂ ਲਈ ਚਾਹ ਦੇ ਲੰਗਰ ਲਗਾਏ ਗਏ।
ਕੈਪਸ਼ਨ -ਮਾਤਾ ਭਾਗਵੰਤੀ ਜੀ ਦੀ ਯਾਦ (43ਵੀਂ ਬਰਸੀ) ਮਨਾਉਣ ਸਮੇਂ ਸਾਂਝੀ ਕਾਵਿ -ਪੁਸਤਕ ਸੰਗਤ ਅਰਪਣ ਕੀਤੀ ਗਈ।

