ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 11 ਜਨਵਰੀ:


ਪਿੰਡ ਮਟੌਰ ਦੀ ਸੰਗਤ ਅਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ (ਗੁਰੂਦੁਆਰਾ ਅੰਬ ਸਾਹਿਬ) ਮੋਹਾਲੀ ਦੇ ਪੁਰਾਣੇ ਵਿਦਿਆਰਥੀਆਂ ਦੀ ਜਥੇਬੰਦੀ ਵੱਲੋਂ ਗੀਤਕਾਰ ਅਤੇ ਪੁਆਧੀ ਲੇਖਕ ਭੁਪਿੰਦਰ ਸਿੰਘ ਮਟੌਰਵਾਲਾ (1961 ਤੋਂ ਅੱਜ ਤੱਕ ਇਸੇ ਰਚਨਾ ਨੂੰ ਗਾ ਰਹੇ) ਦੀ ਆਵਾਜ਼ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਵਿੱਚ ਇਹ ਰਚਨਾ “ਮਾਂ ਗੁਜਰੀ ਦੇ ਦੁਲਾਰੇ” ਹੈੱਡਮਾਸਟਰ ਮਰਹੂਮ ਸਰਦਾਰ ਜੋਗਿੰਦਰ ਸਿੰਘ ਬੈਦਵਾਣ (ਕੁੰਭੜਾ) ਨੂੰ ਬੜੇ ਮਾਣ ਨਾਲ ਸਮਰਪਣ ਕਰਦੀ ਹੈ। ਭੁਪਿੰਦਰ ਸਿੰਘ ਮਟੌਰਵਾਲਾ ਨੂੰ ਮਟੌਰ ਵਾਸੀਆਂ ਵੱਲੋਂ ਧਾਰਮਿਕ ਗੀਤ ਰਿਲੀਜ਼ ਕਰਨ ਮੌਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪਿੰਡ ਮਟੌਰ ਤੋਂ ਐੱਮ. ਸੀ. ਹਰਪਾਲ ਸਿੰਘ ਚੰਨਾ, ਅਵਤਾਰ ਸਿੰਘ ਬੈਦਵਾਣ, ਰਣਦੀਪ ਸਿੰਘ ਬੈਦਵਾਣ, ਮੇਵਾ ਸਿੰਘ ਬੈਦਵਾਣ, ਅਮਰੀਕ ਸਿੰਘ ਸਰਪੰਚ, ਦਰਬਾਰਾ ਸਿੰਘ, ਨਿਰਮਲ ਸਿੰਘ, ਨੈਬ ਸਿੰਘ, ਮਾਸਟਰ ਪ੍ਰੇਮ ਸਿੰਘ, ਜਗਜੀਤ ਸਿੰਘ ਹੈਪੀ, ਰਬਾਬ ਸਿੰਘ, ਸੁਰਿੰਦਰ ਸਿੰਘ ਮੱਕੜਾ, ਬਹਾਦਰ ਸਿੰਘ ਪੰਚ, ਗੁਰਦਾਸ ਸਿੰਘ, ਹਰਵਿੰਦਰ ਸਿੰਘ, ਮੋਹਨ ਸਿੰਘ ਮੋਹਣਾ, ਦਰਸ਼ਨ ਸਿੰਘ, ਹਰੀ ਸਿੰਘ ਟੀਟੂ, ਲਾਭ ਸਿੰਘ, ਗੁਰਮੀਤ ਸਿੰਘ, ਅਜੀਤ ਸਿੰਘ, ਰੋਸ਼ਨ ਸਿੰਘ, ਸਿਕੰਦਰ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ। ਇਹ ਜਾਣਕਾਰੀ ਜਥੇਬੰਦੀ ਦੇ ਕਨਵੀਨਰ ਸੀਨੀਅਰ ਪੱਤਰਕਾਰ ਗੁਰਦੇਵ ਸਿੰਘ ਭੁੱਲਰ (ਧਰਮਗੜ੍ਹ) ਵੱਲੋਂ ਦਿੱਤੀ ਗਈ ਹੈ।

