ਖਰੜ (ਸੁਰ ਸਾਂਝ ਡਾਟ ਡਾਟ ਕਾਮ ਬਿਊਰੋ), 15 ਜਨਵਰੀ: ਸਾ
ਸਾਹਿਤਕ ਸੱਥ ਖਰੜ ਵੱਲੋਂ ਸੱਥ ਦੇ ਪ੍ਰਧਾਨ ਅਤੇ ਸਾਹਿਤਕਾਰ ਜਸਵਿੰਦਰ ਸਿੰਘ ਕਾਈਨੌਰ ਦੀ ਨਿਵੇਕਲੀ ਪੁਸਤਕ “ਆਕਾਸ਼ਵਾਣੀ ਦੇ ਸਾਹਿਤਕ ਸਿਤਾਰੇ“ ਦਾ ਲੋਕ ਅਰਪਣ ਮਿਤੀ 18 ਜਨਵਰੀ 2026, ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਕਰਵਾਇਆ ਜਾ ਰਿਹਾ ਹੈ।


ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਅਤੇ ਸਰਪ੍ਰਸਤ ਡਾ. ਹਰਨੇਕ ਸਿੰਘ ਕਲੇਰ ਨੇ ਸਾਂਝੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਵਿਚ ਸ਼੍ਰੀਮਤੀ ਪੂਨਮ ਅੰਮ੍ਰਿਤ ਸਿੰਘ, ਡਾਇਰੈਕਟਰ, ਆਕਾਸ਼ਵਾਣੀ, ਚੰਡੀਗੜ੍ਹ ਮੁੱਖ ਮਹਿਮਾਨ ਅਤੇ ਜਨਾਬ ਮੁਹੰਮਦ ਇਮਤਿਆਜ਼, ਪ੍ਰੋਗਰਾਮ ਹੈੱਡ, ਆਕਾਸ਼ਵਾਣੀ, ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦੋਂਕਿ ਪੁਸਤਕ ‘ਤੇ ਪੇਪਰ ਡਾ. ਗੁਰਵਿੰਦਰ ਸਿੰਘ ਬਲਾੜਾ, ਐਸੋਸੀਏਟ ਪ੍ਰੋਫੈਸਰ, ਸੀ.ਜੀ.ਸੀ ਯੂਨੀਵਰਸਿਟੀ, ਝੰਜੇੜੀ (ਮੋਹਾਲੀ) ਪੜ੍ਹਨਗੇ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਆਕਾਸ਼ਵਾਣੀ ਸਟੇਸ਼ਨਾਂ ਦੇ ਸਾਹਿਤਕਾਰ ਵੀ ਪਹੁੰਚ ਰਹੇ ਹਨ। ਹਾਜ਼ਿਰ ਸ਼ਾਇਰਾਂ ਦੀਆਂ ਕਾਵਿ-ਰਚਨਾਵਾਂ ਵੀ ਸੁਣੀਆਂ ਜਾਣਗੀਆਂ। ਉਨ੍ਹਾਂ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ ਸੰਪਰਕ (94638-37388)।

