www.sursaanjh.com > ਚੰਡੀਗੜ੍ਹ/ਹਰਿਆਣਾ > ਵਿਧਾਇਕ ਕੁਲਵੰਤ ਸਿੰਘ  ਲਖਨੌਰ, ਕੈਲੋਂ, ਧੁਰਾਲੀ, ਰਾਏਪੁਰ ਖ਼ੁਰਦ, ਮੌਲੀ ਬੈਦਵਾਣ, ਕੁੰਬੜਾ, ਸੋਹਾਣਾ, ਫ਼ੇਜ਼ 7, ਮਟੌਰ ਵਿਖੇ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕ

ਵਿਧਾਇਕ ਕੁਲਵੰਤ ਸਿੰਘ  ਲਖਨੌਰ, ਕੈਲੋਂ, ਧੁਰਾਲੀ, ਰਾਏਪੁਰ ਖ਼ੁਰਦ, ਮੌਲੀ ਬੈਦਵਾਣ, ਕੁੰਬੜਾ, ਸੋਹਾਣਾ, ਫ਼ੇਜ਼ 7, ਮਟੌਰ ਵਿਖੇ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ :  
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 1ਫਰਵਰੀ:
ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ  ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਗੁਰੂ ਘਰਾਂ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨਤਮਸਤਕ ਹੋਏ, ਵਿਧਾਇਕ ਕੁਲਵੰਤ ਸਿੰਘ ਪਿੰਡ ਲਖਨੌਰ, ਪਿੰਡ ਕੈਲੋ ਧਰਮਸ਼ਾਲਾ ਵਿਖੇ, ਪਿੰਡ ਧੁਰਾਲੀ, ਗੁਰਦੁਆਰਾ ਸਾਹਿਬ-ਪਿੰਡ ਰਾਏਪੁਰ ਖੁਰਦ, ਗੁਰਦੁਆਰਾ ਭਗਤ ਰਵਿਦਾਸ ਜੀ ਉੱਪਰਲਾ ਮੁਹੱਲਾ ਪਿੰਡ ਮੌਲੀ, ਪਿੰਡ ਕੁੰਬੜਾ, ਗੁਰਦੁਆਰਾ ਸ੍ਰੀ ਡੇਰਾ ਸਾਹਿਬ-ਪਿੰਡ ਸੁਹਾਣਾ, ਫੇਜ਼- 7, ਮੋਹਾਲੀ ਅਤੇ ਧਰਮਸ਼ਾਲਾ ਪਿੰਡ ਮਟੌਰ ਵਿਖੇ ਹੋਏ ਧਾਰਮਿਕ ਸਮਾਗਮਾਂ ਦੇ ਦੌਰਾਨ ਸੰਗਤਾਂ ਦੇ ਸਨਮੁਖ ਬੈਠ ਕੇ ਗੁਰੂ ਵਿਚਾਰਾਂ ਸੁਣੀਆਂ, ਸਮਾਗਮਾਂ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਅੱਜ ਦੇਸ਼-ਵਿਦੇਸ਼ਾਂ ਵਿੱਚ ਸੰਗਤਾਂ ਦੇ ਵੱਲੋਂ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ  ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਅਗਲੇ ਸਾਲ ਤੋਂ ਸਰਕਾਰੀ ਪੱਧਰ ਤੇ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਅੱਜ ਉਹ 10 ਤੋਂ 12 ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨ ਉਪਰੰਤ ਫੇਜ-7 ਵਿੱਚ ਰੱਖੇ ਗਏ ਇਸ ਸਮਾਗਮ ਵਿੱਚ ਪਹੁੰਚਿਆ ਹਾਂ ਤੇ ਮੈਂ ਸਵੇਰ ਤੋਂ ਹੀ ਵੇਖਦਾ ਹਾਂ ਕਿ ਸਭਨਾਂ ਗੁਰੂਦੁਆਰਾ ਸਾਹਿਬਾਨ ਦੇ ਵਿੱਚ ਸਵੇਰ ਤੋਂ ਹੀ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਥਾਂ-ਥਾਂ ਲੰਗਰ ਚੱਲ ਰਹੇ ਹਨ। ਸੰਗਤਾਂ ਵੱਲੋਂ ਬੜੇ ਹੀ ਉਤਸਾਹ ਅਤੇ ਸ਼ਰਧਾ ਦੇ ਨਾਲ ਗੁਰਬਾਣੀ ਸੁਣੀ ਅਤੇ ਪੜੀ ਜਾ ਰਹੀ ਹੈ।
ਸ੍ਰੀ ਗੁਰੂ ਰਵਿਦਾਸ ਜੀ ਦਾ ਅੱਜ 649ਵਾਂ ਪ੍ਰਕਾਸ਼ ਪੁਰਬ ਸਭਨਾਂ ਵੱਲੋਂ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੇਰੀ ਉਸ ਪਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਪਰਮਾਤਮਾ ਸਾਨੂੰ ਸਭਨਾਂ ਨੂੰ ਗੁਰੂ ਰਵਿਦਾਸ ਜੀ ਦੀ ਰਚੀ ਗਈ ਬਾਣੀ ਤੇ ਅਨੁਸਾਰ ਚੱਲਣ ਦੀ ਸੁਮੱਤ ਬਖਸ਼ੇ ਅਤੇ ਸਭਨਾਂ ਨੂੰ ਸੁੱਖ ਅਤੇ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਹੋਵੇ। ਉਹਨਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਮੁੱਚੇ ਚੁਗਿਰਦੇ ਦੇ ਅੰਦਰ ਸੰਗਤਾਂ ਦੇ ਵਿੱਚ ਪਾਇਆ ਜਾ ਰਿਹਾ ਵੇਖਿਆ ਹੀ ਬਣਦਾ ਸੀ, ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਡਾ. ਕੁਲਦੀਪ ਸਿੰਘ, ਅਵਤਾਰ ਸਿੰਘ ਮੌਲੀ, ਆਰ.ਪੀ. ਸ਼ਰਮਾ, ਸੁਰਿੰਦਰ ਸਿੰਘ ਰੋਡਾ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਕਵਲਜੀਤ ਕੌਰ ਸਾਬਕਾ ਕੌਂਸਲਰ, ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ ਚਾਹਲ, ਅਕਬਿੰਦਰ ਸਿੰਘ ਗੋਸਲ ਚੇਅਰਮੈਨ ਜਿਲ੍ਹਾ ਟ੍ਰੇਡ ਵਿੰਗ ਮੋਹਾਲੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਵਿਧਾਇਕ ਕੁਲਵੰਤ ਸਿੰਘ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੇ ਜਾਣ ਦੇ ਦੌਰਾਨ।

Leave a Reply

Your email address will not be published. Required fields are marked *