ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 2 ਫਰਵਰੀ:


ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਵਲੋਂ ਬਸੰਤ ਦੀ ਆਮਦ ‘ਤੇ ਇਕ ਵਿਸ਼ੇਸ਼ ਇਕੱਠ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਲੇਖਕ, ਪੱਤਰਕਾਰ, ਰੰਗਕਰਮੀ ਤੇ ਬੁੱਧੀਜੀਵੀ ਸ਼ਾਮਲ ਹੋਏ। ਪੀਲੀਆਂ ਚੁੰਨੀਆਂ ਤੇ ਪੱਗੜੀਆਂ ਵਿਚ ਸਜੇ ਮਹਿਮਾਨ ਬਸੰਤ ਦਾ ਰੂਪ ਧਾਰੀ ਲਗ ਰਹੇ ਸਨ। ਉਨ੍ਹਾਂ ਦੀ ਸੇਵਾ ਬਸੰਤੀ ਜਲੇਬੀਆਂ ਤੇ ਪੀਲੇ ਪਕੌੜਿਆਂ ਨਾਲ ਕੀਤੀ ਗਈ। ਪ੍ਰੋਗਰਾਮ ਦੇ ਅਰੰਭ ਵਿਚ ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਨੇ ਅਦੀਬਾਂ ਨੂੰ ਜੀ ਆਇਆਂ ਆਖਿਆਂ ਤੇ ਪੰਜਾਬ ਦੀ ਖੂਬਸੂਰਤ ਰੁੱਤ ਨੂੰ ਲੰਮੇਰੀ ਠੰਡ ਤੋਂ ਬਾਹਦ ਮਨੁੱਖੀ ਜਿਸਮਾਂ ਵਿੱਚ ਨਵੀਂ ਰੋਂਅ ਦੇ ਪ੍ਰਵੇਸ਼ ਕਰਨ ਦਾ ਸਿਹਰਾ ਦਿੱਤਾ। ਡਾ਼ ਦੀਪਕ ਮਨਮੋਹਨ ਸਿੰਘ ਨੇ ਅਦੀਬਾਂ ਨੂੰ ਆਪਣੇ ਸਾਹਿਤਕ ਕਰਮ ਵਿਚ ਸੱਚ ਦਾ ਪੱਲਾ ਫੜ ਕੇ ਨਵੇਂ ਜੋਸ਼ ਨਾਲ ਜੁੱਟ ਜਾਣ ਦਾ ਸੰਦੇਸ਼ ਦਿੱਤਾ। ਇਸ ਉਪਰੰਤ ਸ਼ਾਇਰ ਸੁਰਿੰਦਰ ਗਿੱਲ ਦੀ ਪੁਸਤਕ ‘ਅਜੇ ਜਿਉਂਦਾ ਹਾਂ’ ਦੀ ਰਿਲੀਜ਼ ਕਰਨ ਦੀ ਰਸਮ ਹੋਈ। ਪੁਸਤਕ ਉਪਰ ਨਿੱਠ ਕੇ ਚਰਚਾ ਹੋਈ, ਜਿਸ ਵਿਚ ਡਾ. ਸਰਬਜੀਤ ਸਿੰਘ, ਡਾ.ਗੁਰਮੇਲ ਸਿੰਘ, ਡਾ. ਨਿਰਮਲ ਸਿੰਘ ਬਾਸੀ ਅਤੇ ਜਨਰਲ ਰਾਜ ਮਹਿਤਾ ਨੇ ਭਾਗ ਲਿਆ। ਸ਼ਾਇਰ ਸੁਰਿੰਦਰ ਗਿੱਲ ਦੇ ਪਰਿਵਾਰਿਕ ਮੈਂਬਰਾਂ ਉਹਨਾਂ ਦੀ ਬੇਟੀ ਚੇਤਨਾ ਗਿੱਲ ਅਤੇ ਧਰਮ ਪਤਨੀ ਸ੍ਰੀਮਤੀ ਸਨੇਹਾ ਪ੍ਰਭਾ ਨੇ ਵੀ ਆਪਣੇ ਪਰਿਭਾਵ ਸਾਂਝੇ ਕੀਤੇ। ਪ੍ਰਧਾਨ ਡਾ. ਰਘਬੀਰ ਸਿੰਘ ਸਿਰਜਣਾ ਨੇ ਸੁਰਿੰਦਰ ਗਿੱਲ ਨਾਲ ਆਪਣੇ ਬਚਪਨ, ਪੜ੍ਹਾਈ, ਇਨ੍ਹਾਂ ਦੀ ਸ਼ਾਇਰੀ ਦੀ ਯਾਤਰਾ ਬਾਰੇ ਚਲਦਿਆਂ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਨੂੰ ਸਲਾਹਿਆ।
ਉਪਰੰਤ ਮਸ਼ਹੂਰ ਗੀਤਕਾਰ ਸ਼੍ਰੀ ਭੁਪਿੰਦਰ ਸਿੰਘ ਮਟੌਰਵਾਲਾ ਨੇ ਆਪਣੇ ਸਥਾਪਿਤ ਗੀਤ “ਗੁਜ਼ਰੀ ਦਾ ਚੰਨ” ਦਾ ਪੋਸਟਰ ਰਿਲੀਜ਼ ਕੀਤਾ। ਰੰਗਕਰਮੀ ਰਘਬੀਰ ਭੁੱਲਰ ਨੇ ਬਸੰਤ ਰੁੱਤ ਦੀ ਸਿਫਤ ਵਿਚ ਇਕ ਲੰਮੇ ਗੀਤ ਨੂੰ ਸਟੇਜ ਤੇ ਸਾਥੀਆਂ ਨਾਲ ਖੇਡ ਕੇ ਪੇਸ਼ ਕੀਤਾ। ਉਨ੍ਹਾਂ ਦੀ ਨਾਟਪੇਸ਼ਕਾਰੀ ਨੇ ਬਹੁਤ ਰੰਗ ਬੰਨਿਆ। ਆਖਿਰ ਵਿਚ ਬਸੰਤ ਕਵੀ ਦਰਬਾਰ ਵਿਚ ਅਨੇਕਾਂ ਕਵੀਆਂ, ਗੀਤਕਾਰਾਂ ਤੇ ਅਦੀਬਾਂ ਨੇ ਆਪਣਾ ਕਲਾਮ ਪੇਸ਼ ਕੀਤਾ। ਇਨ੍ਹਾਂ ਵਿਚ ਚਰਚਿਤ ਨਾਮ ਕ੍ਰਮਵਾਰ ਭੁਪਿੰਦਰ ਸਿੰਘ ਮਟੌਰਵਾਲਾ, ਹਰਿੰਦਰ ਹਰ, ਮਲਕੀਤ ਸਿੰਘ ਨਾਗਰਾ, ਹਰਭਜਨ ਸਿੰਘ, ਭਗਤ ਰਾਮ ਰੰਗੜਾ, ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ, ਡਾ. ਦਵਿੰਦਰ ਸਿੰਘ ਬੋਹਾ, ਡਾ. ਸੁਖਦੇਵ ਸਿੰਘ ਸਿਰਸਾ, ਅਖਿਲ ਸੂਦ, ਦਰਸ਼ਨ ਤਿਉਣਾ, ਡਾ. ਮਲਕੀਤ ਸਿੰਘ ਮਝੈਲ, ਗੁਰਦਰਸ਼ਨ ਸਿੰਘ ਮਾਵੀ, ਦਰਸ਼ਨ ਸਿੰਘ, ਸਰਬਜੀਤ ਸਿੰਘ, ਅੰਸ਼ਕਰ ਮਹੇਸ਼, ਸੁਖਵਿੰਦਰ ਸਿੰਘ ਆਹੀ, ਕੁਲਵੰਤ ਸੇਖ਼ੋਂ (ਕੈਲੇਫੋਰਨੀਆ), ਇੰਦਰਜੀਤ ਸਿੰਘ ਜਾਵਾ, ਚਰਨਜੀਤ ਕੌਰ, ਮਲਕੀਤ ਕੌਰ ਬਸਰਾ, ਰਜਿੰਦਰ ਕੌਰ, ਸ਼ਬਾਨਾ ਆਜ਼ਮੀ ਨੇ ਹਾਜ਼ਰੀ ਲਵਾਈ। ਇਹ ਸਾਰਾ ਪ੍ਰੋਗਰਾਮ ਡਾ. ਸਵੈਰਾਜ ਸੰਧੂ ਜਰਨਲ ਸਕੱਤਰ ਨੇ ਕਿਹਾ ਕਿ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਗਤ ਕਾਮਯਾਬ ਹੋਇਆ ਹੈ। ਅੰਤ ਵਿੱਚ ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ, ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ।

