ਗੋਬਿੰਦਗੜ੍ਹ ਵਿਖੇ ਤੀਸਰੇ ਕਬੱਡੀ ਮਹਾਂ ਕੁੰਭ ਦਾ ਆਯੋਜਨ
ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਖਿਡਾਰੀਆਂ ਅਤੇ ਖੇਡ ਪ੍ਰਬੰਧਕਾਂ ਦੀ ਹੌਸਲਾ ਅਫਜਾਈ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 6 ਮਾਰਚ:


ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਚੱਲ ਰਹੇ ਖੇਡ ਟੂਰਨਾਮੈਂਟਾਂ ਦੀ ਲੜੀ ਦੇ ਤਹਿਤ -ਪੀਰ ਬਾਬਾ ਅਸਤਲੀ ਜੀ ਅਤੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸਪੋਰਟਸ ਕਲੱਬ (ਰਜਿ:) ਪਿੰਡ ਗੋਬਿੰਦਗੜ੍ਹ ਦੀ ਤਰਫੋਂ ਤੀਸਰਾ ਕਬੱਡੀ ਮਹਾਂ ਕੁੰਭ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਬੱਡੀ ਖਿਡਾਰੀਆਂ ਨੇ ਖੇਡ ਕਲਾ ਦੇ ਜੌਹਰ ਵਿਖਾਏ। ਇਸ ਕਬੱਡੀ ਕੱਪ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਖੇਡ ਪ੍ਰੇਮੀ ਵੀ ਹਾਜ਼ਰ ਰਹੇ। ਤੀਸਰੇ ਕਬੱਡੀ ਮਹਾਂਕੁੰਭ ਦੇ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਦੇ ਲਈ ਉਚੇਚੇ ਤੌਰ ਤੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਭਰ ਵਿੱਚ ਖੇਡ ਜਗਤ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹਨਾਂ ਨੂੰ ਖੇਡਾਂ ਦੇ ਲਈ ਜਰੂਰੀ ਢੁਕਵਾਂ ਵਾਤਾਵਰਣ ਮੁਹਈਆ ਕਰਵਾਇਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਮੋਹਾਲੀ ਹਲਕੇ ਸਮੇਤ ਪੰਜਾਬ ਭਰ ਦੇ ਵਿੱਚ ਖੇਡ ਸਟੇਡੀਅਮ ਬਣ ਰਹੇ ਹਨ, ਜਿਸ ਨਾਲ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਆਪਣਾ ਸਮਾਂ ਖੇਡ ਮੈਦਾਨ ਵਿੱਚ ਬਿਤਾ ਕੇ ਆਪਣਾ, ਆਪਣੇ ਪਰਿਵਾਰ ਦਾ, ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣਗੇ।
ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਗੋਬਿੰਦਗੜ੍ਹ ਵਿਖੇ ਕਰਵਾਏ ਜਾ ਰਹੇ ਇਸ ਤੀਸਰੇ ਕਬੱਡੀ ਮਹਾਂਕੁੰਭ ਦੇ ਪ੍ਰਬੰਧਕਾਂ-ਮੀਤ ਗੁੱਜਰ, ਰਵੀ ਬਾਜਵਾ, ਅਮਨ ਬਾਜਵਾ ਅਤੇ ਹੋਰਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਪ੍ਰਬੰਧਕ ਹਰ ਵਾਰ ਇਸ ਮਹਾ ਕੁੰਭ ਨੂੰ ਵਧੀਆ ਢੰਗ ਨਾਲ ਕਰਵਾਉਂਦੇ ਹਨ, ਜਿਸ ਨਾਲ ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਖੇਡ ਪ੍ਰਬੰਧਕਾਂ ਨੂੰ ਹੋਰ ਹੌਸਲਾ ਅਫਜਾਈ ਮਿਲਦੀ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਹਰ ਕੋਈ ਖੇਡ ਟੂਰਨਾਮੈਂਟ ਕਰਵਾਉਣ ਦੇ ਲਈ ਪ੍ਰੇਰਿਤ ਹੁੰਦਾ ਹੈ। ਉਹਨਾਂ ਕਿਹਾ ਕਿ ਇਲਾਕੇ ਦਾ ਸਰਵਪੱਖੀ ਵਿਕਾਸ ਵੱਡੇ ਪੱਧਰ ਤੇ ਹੋ ਰਿਹਾ ਹੈ ਅਤੇ ਮੇਰੀ ਇਹ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਾਡਾ ਸਾਰਾ ਇਲਾਕਾ ਲਗਾਤਾਰ ਤਰੱਕੀਆਂ ਕਰਦਾ ਰਹੇ ਅਤੇ ਇੱਥੋਂ ਦੇ ਵਸਨੀਕਾਂ ਹਰ ਵੇਲੇ ਆਪਣੇ ਪਰਿਵਾਰਾਂ ਦੇ ਨਾਲ ਬੈਠ ਕੇ ਬੱਚਿਆਂ ਨੂੰ ਖੇਡਾਂ ਅਤੇ ਪੜ੍ਹਾਈ ਵੱਲ ਪ੍ਰੇਰਿਤ ਕਰ ਸਕਣ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਖੇਡ ਪ੍ਰਬੰਧਕਾਂ ਨੂੰ ਇਹ ਭਰੋਸਾ ਦਵਾਇਆ ਕਿ ਉਹ ਹਰ ਸਮੇਂ ਉਹਨਾਂ ਦੇ ਨਾਲ ਖੜੇ ਹਨ ਅਤੇ ਪ੍ਰਬੰਧਕ ਹਰ ਵਰ੍ਹੇ ਇਸ ਤੋਂ ਵੀ ਵੱਡਾ ਪ੍ਰਬੰਧ ਟੂਰਨਾਮੈਂਟ ਦੇ ਰੂਪ ਵਿੱਚ ਕਰਵਾਉਂਦੇ ਰਹਿਣ ਅਤੇ ਖਿਡਾਰੀਆਂ ਦੇ ਲਈ ਵਧੀਆ ਪਲੇਟਫਾਰਮ ਮੁਹਈਆ ਕਰਵਾਉਣ ਅਤੇ ਮੈਂ ਖੇਡ ਪ੍ਰਬੰਧਕਾਂ ਨੂੰ ਫਿਰ ਤੋਂ ਜਿੱਥੇ ਮੁਬਾਰਕਬਾਦ ਦਿੰਦਾ ਹਾਂ, ਉੱਥੇ ਦੁਬਾਰਾ ਤੋਂ ਇਹ ਯਕੀਨ ਵੀ ਦਿਵਾਉਂਦਾ ਹਾਂ ਕਿ ਮੈਂ ਹਰ ਮੌਕੇ ਤੇ ਖੇਡ ਪ੍ਰਬੰਧਕਾਂ ਦੇ ਨਾਲ ਹਾਜ਼ਰ ਮਿਲਾਂਗਾ। ਇਸ ਮੌਕੇ ਤੇ ਪੀਰ ਬਾਬਾ ਅਸਤਲੀ ਜੀ ਅਤੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸਪੋਰਟਸ ਕਲੱਬ (ਰਜਿ:) ਪਿੰਡ ਗੋਬਿੰਦਗੜ੍ਹ ਦੇ ਪ੍ਰਧਾਨ-ਮੀਤ ਗੁੱਜਰ, ਮੀਤ ਪ੍ਰਧਾਨ- ਰਵੀ ਬਾਜਵਾ, ਅਮਨ ਬਾਜਵਾ, ਰਾਜੂ ਗੁੱਜਰ, ਗੁਰਕੀਰਤ ਸਿੰਘ, ਰਵਿੰਦਰ ਸਿੰਘ, ਜਸਵਿੰਦਰ ਸਿੰਘ ਜੈਲੀ, ਗੋਵਿੰਦਗੜ ਕਰਮਾਪੁਰੀ- ਸਰਪੰਚ ਤੋਂ ਇਲਾਵਾ ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ ਬੈਦਵਾਨ, ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ, ਡਾਕਟਰ ਕੁਲਦੀਪ ਸਿੰਘ, ਗੁਰਜੰਟ ਸਿੰਘ ਸਰਪੰਚ, ਜਸਵਿੰਦਰ ਸਿੰਘ ਜੈਲੀ ਗੋਬਿੰਦਗੜ੍ਹ, ਜਗਜੀਤ ਸਿੰਘ ਜੱਗੀ ਗੋਬਿੰਦਗੜ੍ਹ, ਗੁਰਪ੍ਰੀਤ ਸਿੰਘ- ਬਰਿਆਲੀ, ਪਰਵਿੰਦਰ ਸਿੰਘ ਮਟਰਾਂ, ਤਰਲੋਚਨ ਸਿੰਘ ਮਟੌਰ, ਭੁਪਿੰਦਰ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਖੇਡ ਪ੍ਰੇਮੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਪਿੰਡ ਗੋਬਿੰਦਗੜ੍ਹ ਵਿਖੇ ਤੀਸਰੇ ਕਬੱਡੀ ਮਹਾਂਕੁੰਭ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਸ਼ਮੂਲੀਅਤ ਦੌਰਾਨ।

