Breaking
www.sursaanjh.com > ਅੰਤਰਰਾਸ਼ਟਰੀ > ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਡਾ. ਅਨਿਲ ਬਹਿਲ ਜੀ ਦਾ ਗ਼ਜ਼ਲ ਸੰਗ੍ਰਹਿ ‘ਗੁੱਝੀਆਂ ਰਮਜ਼ਾਂ‘ ਲੋਕ ਅਰਪਣ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਡਾ. ਅਨਿਲ ਬਹਿਲ ਜੀ ਦਾ ਗ਼ਜ਼ਲ ਸੰਗ੍ਰਹਿ ‘ਗੁੱਝੀਆਂ ਰਮਜ਼ਾਂ‘ ਲੋਕ ਅਰਪਣ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਮਾਰਚ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ ਡਾ. ਅਨਿਲ ਬਹਿਲ ਦਾ ਦੂਜਾ ਗਜ਼ਲ ਸੰਗ੍ਰਹਿ ਗੁੱਝੀਆਂ ਰਮਜ਼ਾਂ ‘ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸ੍ਰੀ ਗੁਰਦਿਆਲ ਰੌਸ਼ਨ ਪ੍ਰਸਿੱਧ ਉਸਤਾਦ ਗ਼ਜ਼ਲਗੋ, ਜੇ.ਐੱਸ ਖੁਸ਼ਦਿਲ (ਸਾਬਕਾ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ), ਡਾ.ਅਵਤਾਰ ਸਿੰਘ ਪਤੰਗ (ਪ੍ਰਸਿੱਧ ਵਿਦਵਾਨ), ਕੇਂਦਰ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ, ਜਸਪਾਲ ਸਿੰਘ ਦੇਸੂਵੀ (ਪ੍ਰਸਿੱਧ ਸ਼ਾਇਰ) ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਿਲ ਸਨ। ਸ. ਗੁਰਦਰਸ਼ਨ ਸਿੰਘ ਮਾਵੀ ਨੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਚਾਨਣਾ ਪਾਇਆ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ। ਸਮਾਗਮ ਦਾ ਆਗਾਜ਼ ਸੁਰਜੀਤ ਸਿੰਘ ਧੀਰ ਦੇ ਸ਼ਬਦ ਗਾਇਨ ਨਾਲ ਹੋਇਆ। ਡਾ. ਅਵਤਾਰ ਸਿੰਘ ਪਤੰਗ ਨੇ ਲੇਖਕ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗਜ਼ਲ ਦਾ ਸਬੰਧ ਖਿਆਲਾਂ ਤੇ ਵਲਵਲਿਆਂ ਨਾਲ ਹੈ। ਪਾਲ ਅਜਨਬੀ ਨੇ ਕਿਤਾਬ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸ. ਜਸਪਾਲ ਦੇਸੂਵੀ ਨੇ ਕਿਹਾ ਕਿ ਗਜ਼ਲ ਇੱਕ ਨਾਜ਼ੁਕ ਵਿਧਾ ਹੈ, ਜਿਹੜੀ ਗੁਣਗੁਣਾਈ ਨਾ ਜਾ ਸਕੇ, ਉਹ ਗਜ਼ਲ ਨਹੀਂ। ਡਾ. ਸੁਨੀਲ ਬਹਿਲ ਨੇ ਭਾਸ਼ਾ ਬਾਰੇ ਦੱਸਦਿਆਂ ਕਿਹਾ ਕਿ ਪੰਜਾਬੀ ਤੇ ਸੰਸਕ੍ਰਿਤ ਦਾ ਬਹੁਤ ਨੇੜਲਾ ਰਿਸ਼ਤਾ ਹੈ। ਜੇ.ਐੱਸ ਖੁਸ਼ਦਿਲ ਨੇ ਕਿਹਾ ਕਿ ਅੱਜ ਕੱਲ੍ਹ ਗੁਰੂ ਚੇਲੇ ਦੀ ਪਰੰਪਰਾ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ  ਬਿਨਾਂ ਉਸਤਾਦ ਤੋਂ ਗਜ਼ਲ ਲਿਖਣਾ ਔਖਾ ਹੈ।
ਡਾ. ਅਨਿਲ ਬਹਿਲ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ ਪਸੰਦੀਦਾ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਨਰਿੰਦਰ ਕੌਰ ਲੌਂਗੀਆ, ਵਿੰਦਰ ਮਾਝੀ, ਡਾ. ਮਨਜੀਤ ਸਿੰਘ ਬੱਲ, ਬਲਵਿੰਦਰ ਸਿੰਘ ਢਿੱਲੋਂ, ਜਗਤਾਰ ਜੋਗ, ਦਰਸ਼ਨ ਤਿਉਣਾ, ਸ. ਦਰਸ਼ਨ ਸਿੰਘ ਸਿੱਧੂ, ਹਰਿੰਦਰ ਹਰ ਅਤੇ ਦਵਿੰਦਰ ਕੌਰ ਢਿੱਲੋਂ ਨੇ ਕਿਤਾਬ ਵਿੱਚੋਂ ਬਹੁਤ ਹੀ ਖੂਬਸੂਰਤ ਗ਼ਜ਼ਲਾਂ ਤਰੰਨਮ ਵਿੱਚ ਸਰੋਤਿਆਂ ਦੀ ਨਜ਼ਰ ਕੀਤੀਆਂ। ਸ੍ਰੀ ਗੁਰਦਿਆਲ ਰੌਸ਼ਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਆਖਿਆ ਕਿ ਭਾਸ਼ਾਵਾਂ ਕਦੀ ਨਫ਼ਰਤ  ਨਹੀਂ ਫੈਲਾਉਂਦੀਆਂ, ਸਗੋਂ ਗਲ ਨਾਲ ਲਾਉਂਦੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ਬਦਾਂ ਨੂੰ ਘੜਨ  ਦੀ ਕਲਾ ਆਉਣੀ ਚਾਹੀਦੀ ਹੈ। ਅੰਤ ਵਿੱਚ ਡਾ. ਮਨਜੀਤ ਬੱਲ ਨੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਵਿੱਚ ਪ੍ਰਸਿੱਧ ਗ਼ਜ਼ਲਗੋ ਸ੍ਰੀਮਤੀ ਹਰਬੰਸ ਕੌਰ ਗਿੱਲ, ਪ੍ਰੋਫੈਸਰ ਗੁਰਦੇਵ ਸਿੰਘ ਗਿੱਲ, ਜਸਵੀਰਪਾਲ ਸਿੰਘ ਬੈਂਸ, ਸਾਗਰ ਭੂਰੀਆ, ਗੁਰਮੀਤ ਖਰੜ, ਅੰਸ਼ੁਕਰ ਮਹੇਸ਼, ਸਿੰਮੀ ਮੁਹਾਲੀ, ਡਾ. ਮਨਜੀਤ ਸਿੰਘ ਮਝੈਲ, ਸੁਦਰਸ਼ਨ ਕੌਰ ਮਝੈਲ, ਬਲਜਿੰਦਰ ਸਿੰਘ ਧਾਲੀਵਾਲ, ਰਾਜਵਿੰਦਰ ਸਿੰਘ ਗੱਡੂ, ਰਜਿੰਦਰ ਸਿੰਘ ਧੀਮਾਨ, ਸੁਰਿੰਦਰ ਕੁਮਾਰ ਸੁਰਿੰਦਰ, ਲਾਭ ਸਿੰਘ ਲਹਿਲੀ, ਵਰਿੰਦਰ ਚੱਠਾ, ਮਲਕੀਤ ਸਿੰਘ ਨਾਗਰਾ, ਗੁਰਦਾਸ ਸਿੰਘ ਦਾਸ, ਕਰਨੈਲ ਸਿੰਘ, ਸਵਰਨਜੀਤ ਸਿੰਘ ਅਤੇ ਪਰਲਾਦ ਸਿੰਘ ਸ਼ਾਮਿਲ ਹੋਏ।

Leave a Reply

Your email address will not be published. Required fields are marked *