Breaking
www.sursaanjh.com > ਅੰਤਰਰਾਸ਼ਟਰੀ > ਭਗਵੰਤ ਸਿੰਘ ਮਾਨ  ਸਰਕਾਰ -ਲੋਕਾਂ  ਦੁਆਰਾ ਚੁਣੀ ਗਈ ਅਤੇ ਲੋਕਾਂ ਨੂੰ ਸਮਰਪਿਤ ਸਰਕਾਰ : ਕੁਲਵੰਤ ਸਿੰਘ

ਭਗਵੰਤ ਸਿੰਘ ਮਾਨ  ਸਰਕਾਰ -ਲੋਕਾਂ  ਦੁਆਰਾ ਚੁਣੀ ਗਈ ਅਤੇ ਲੋਕਾਂ ਨੂੰ ਸਮਰਪਿਤ ਸਰਕਾਰ : ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਵੱਲੋਂ 100  ਸਵੈ- ਉਦਮੀ ਔਰਤਾਂ ਨੂੰ ਕੀਤਾ ਸਨਮਾਨਿਤ. 
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 7 ਮਾਰਚ:
ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਮੌਕੇ ਤੇ ਪੰਜਾਬ ਸਰਕਾਰ ਦੀ ਤਰਫੋਂ ਸੈਲਫ ਹੈਲਪ ਗਰੁੱਪ ਦੇ ਰਾਹੀਂ ਸਵੈ- ਰੁਜਗਾਰ ਦੇ ਵਿੱਚ ਲੱਗੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਦੇ ਤਹਿਤ ਹਲਕਾ ਪੱਧਰ ਤੇ 100 ਸਵੈ- ਉਦਵੀਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮੋਹਾਲੀ ਵਿੱਚ ਕਰਵਾਏ ਗਏ ਸਮਾਗਮ ਦੇ ਦੌਰਾਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਉਪਰੰਤ ਹਰ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕੇ  ਵਿੱਚੋਂ 100 ਔਰਤਾਂ ਨੂੰ ਜਿਲਾ ਪੱਧਰ ਤੇ ਸਨਮਾਨਿਤ ਕੀਤਾ ਜਾਵੇਗਾ। ਸਾਰੇ ਜਿਲ੍ਹਿਆਂ ਦੇ ਵਿੱਚੋਂ 100 ਔਰਤਾਂ ਨੂੰ “ਆਪਣਾ ਕਾਰੋਬਾਰ : ਆਪਣੀ ਪਹਿਚਾਣ”- ਸਵੈ ਉਦਮੀ ਦੇ ਤਹਿਤ ਸੂਬਾ ਪੱਧਰੀ ਪ੍ਰੋਗਰਾਮ ਦੇ ਲਈ ਚੁਣਿਆ ਜਾਵੇਗਾ, ਜਿਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ 25-25 ਹਜਾਰ ਰੁਪਏ ਪ੍ਰਤੀ ਔਰਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੈਲਫ ਹੈਲਪ ਗਰੁੱਪ ਦਾ ਮੁੱਖ ਮਕਸਦ ਪਿੰਡਾਂ ਦੇ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਔਰਤਾਂ ਨੂੰ ਆਪਣਾ ਕੰਮ ਕਰਨ ਦੇ ਲਈ ਉਤਸਾਹਿਤ ਕਰਕੇ ਕਰਕੇ ਸਵੈ ਨਿਰਭਰ ਬਣਾਉਣਾ ਹੈ, ਤਾਂ ਕਿ ਗਰੀਬੀ ਨੂੰ ਦੂਰ ਕੀਤਾ ਜਾ ਸਕੇ, ਇਸ ਦੇ ਲਈ ਇੱਕ ਸੈਲਫ ਗਰੁੱਪ ਵਿੱਚੋਂ 10 ਤੋਂ 15 ਮੈਂਬਰ ਔਰਤਾਂ ਸ਼ਾਮਿਲ ਹੁੰਦੀਆਂ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਵੈ ਰੁਜ਼ਗਾਰ ਵਿੱਚ ਜੁੱਟੀਆਂ ਔਰਤਾਂ ਨੂੰ ਕੰਮ ਕਰਦੇ ਵੇਖਦੇ ਹੋਏ ਹੋਰਨਾਂ ਔਰਤਾਂ ਨੂੰ ਵੀ ਪ੍ਰੇਰਨਾ ਮਿਲੇਗੀ, ਮੇਰੀ ਇਹ ਹੋਰਨਾ ਔਰਤਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਇਸ ਸੈਲਫ ਹੈਲਪ ਗਰੁੱਪ ਦੇ ਵਿੱਚ ਸ਼ਾਮਿਲ ਹੋਣ। ਇਸ ਨਾਲ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਆਤਮ- ਨਿਰਭਰ ਹੋ ਕੇ ਕਰ ਸਕਣ।
ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੈਲਫ ਹੈਲਪ ਗਰੁੱਪ ਵੱਲੋਂ ਲਗਭਗ ਹਰ ਤਰ੍ਹਾਂ ਦੇ ਕੰਮ ਜਿਵੇਂ ਕਿ ਸਿਲਾਈ ਕੜਾਈ ਸੈਲੂਨ ਕੋਚਿੰਗ ਸਿਹਤ ਸੇਵਾਵਾਂ ਹੈਂਡੀਕੈਪਸ ਖਾਣ ਪੀਣ ਦੀਆਂ ਵਸਤੂਆਂ ਕੈਟਰੀ ਦਾ ਕੰਮ ਸ਼ਾਮਿਲ ਕਰ ਸਕਦੀਆਂ ਹਨ। ਆਮ ਆਦਮੀ ਪਾਰਟੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ ਅਤੇ ਲੋਕਾਂ ਨੂੰ ਸਮਰਪਿਤ ਹੈ। ਲੋਕਾਂ ਆ ਰਹੀਆਂ ਲੋਕਾਂ ਨੂੰ ਆ ਰਹੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਨੂੰ ਦਾਸ ਸਮਾਂ ਰਹਿੰਦਿਆਂ ਹੱਲ ਕਰਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ  ਵਚਨਵਦਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 10 ਲੱਖ ਰੁਪਏ ਦੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ,  ਜੋ ਕਿ ਦੇਸ਼ ਦੀ ਪਹਿਲੀ ਅਜਿਹੀ ਯੋਜਨਾ ਹੈ, ਇਸ ਮੌਕੇ ਤੇ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ- ਰਮਨਪ੍ਰੀਤ ਕੌਰ ਕੁੰਬੜਾ- ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਮੋਹਾਲੀ, ਵਿਕਾਸ ਸਿੰਘਲਾ ਡੀ.ਪੀ.ਐਮ., ਸੋਮਾ ਦੇਵੀ- ਕਲਸਟਰ ਕੋਆਰਡੀਨੇਟਰ, ਰਾਧਿਕਾ -ਕਲਸਟਰ ਕੋਆਰਡੀਨੇਟਰ, ਸੋਨੀਆ ਐਕਟਿਵ ਵੁਮਨ, ਹਰਮੇਸ਼ ਸਿੰਘ- ਬਲਾਕ  ਪ੍ਰਧਾਨ,ਫੂਲਰਾਜ ਸਿੰਘ ਹਲਕਾ ਕੋਆਰਡੀਨੇਟਰ, ਅਮਰੀਕ ਸਿੰਘ, ਕੈਪਟਨ ਗੁਲਜ਼ਾਰ ਸਿੰਘ, ਪਰਮਜੀਤ ਸਿੰਘ  ਚੌਹਾਨ – ਡਾਇਰੈਕਟਰ ਜੇ.ਐਲ.ਪੀ.ਐਲ., ਕੁਲਦੀਪ ਸਿੰਘ ਸਮਾਣਾ, ਦਲਵੀਰ ਕੌਰ- ਬਲਾਕ ਪ੍ਰਧਾਨ, ਮੋਨਿਕਾ ਠਾਕੁਰ ਬਲਾਕ ਪ੍ਰਧਾਨ, ਕੁਲਵੰਤ ਕੌਰ ਬਲਾਕ ਪ੍ਰਧਾਨ, ਸਰਬਜੀਤ ਕੌਰ ਬਲਾਕ ਪ੍ਰਧਾਨ, ਰਿਟਾ. ਬਲੌਂਗੀ ਬਲਾਕ ਪ੍ਰਧਾਨ, ਨੇਹਾ ਬਜਾਜ ਬਲਾਕ ਪ੍ਰਧਾਨ, ਰੇਨੂੰ ਸੂਦ ਬਲਾਕ ਪ੍ਰਧਾਨ, ਰਜਨੀ ਗੋਇਲ ਬਲਾਕ ਪ੍ਰਧਾਨ, ਗੁਰਵਿੰਦਰ ਕੌਰ ਬਲਾਕ ਪ੍ਰਧਾਨ, ਗੋਗਾ ਦੇਵੀ, ਆਰਤੀ, ਦਵਿੰਦਰ ਕੌਰ ਸੰਧੂ, ਮੀਨੂ ਤ੍ਰੇਹਨ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਵਿਧਾਇਕ ਕੁਲਵੰਤ ਸਿੰਘ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ 100-ਸਵੈ ਉਦਮੀ ਮਹਿਲਾਵਾਂ ਨੂੰ ਸਨਮਾਨਿਤ ਕੀਤੇ ਜਾਣ ਦੇ ਦੌਰਾਨ ਨਾਲ ਹਨ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਮੋਹਾਲੀ ਅਤੇ ਕੌਂਸਲਰ- ਰਮਨਪ੍ਰੀਤ ਕੌਰ ਕੁੰਬੜਾ ਅਤੇ ਹੋਰ।

Leave a Reply

Your email address will not be published. Required fields are marked *