Breaking
www.sursaanjh.com > ਅੰਤਰਰਾਸ਼ਟਰੀ > ਪੰਜਾਬ ਸਕੱਤਰੇਤ ਵਿਖੇ ਲੱਗੇ ਕੈਂਪ ਦੌਰਾਨ 217 ਵਿਅਕਤੀਆਂ ਨੇ ਕੀਤਾ ਖੂਨਦਾਨ – ਪਰਮਦੀਪ ਸਿੰਘ ਭਬਾਤ, ਸੁਸ਼ੀਲ ਕੁਮਾਰ ਫੌਜੀ

ਪੰਜਾਬ ਸਕੱਤਰੇਤ ਵਿਖੇ ਲੱਗੇ ਕੈਂਪ ਦੌਰਾਨ 217 ਵਿਅਕਤੀਆਂ ਨੇ ਕੀਤਾ ਖੂਨਦਾਨ – ਪਰਮਦੀਪ ਸਿੰਘ ਭਬਾਤ, ਸੁਸ਼ੀਲ ਕੁਮਾਰ ਫੌਜੀ

ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ – ਮੁੱਖ ਸਕੱਤਰ ਪੰਜਾਬ  
ਚੰਡੀਗੜ੍ਹ (ਸੁਰ ਸਾਂਝ ਡਾਟ ਡਾਟ ਕਾਮ ਬਿਊਰੋ), 0 ਮਾਰਚ: ਪੰ
ਪੰਜਾਬ ਸਿਵਲ ਸਕੱਤਰੇਤ-2, ਸੈਕਟਰ 9 ਚੰਡੀਗੜ ਵਿਖੇ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਪ ਲਗਾਇਆ ਗਿਆ, ਜਿਸ ਵਿਚ 217 ਦੇ ਕਰੀਬ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਇਸ ਖੂਨਦਾਨ ਕੈਂਪ ਦਾ ਉਦਘਾਟਨ ਮੁੱਖ ਸਕੱਤਰ ਪੰਜਾਬ ਸ਼੍ਰੀ ਕੇ.ਏ.ਪੀ. ਸਿਨਹਾ, ਆਈ.ਏ.ਐਸ. ਵੱਲੋਂ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਪੰਜਾਬ ਸਟੇਟ ਆਈ.ਏ.ਐਸ. ਆਫੀਸਰਜ਼ ਐਸੋਸੀਏਸ਼ਨ, ਪੀ.ਸੀ.ਐਸ. ਆਫੀਸਰਜ਼ ਐਸੋਸੀਏਸ਼ਨ, ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਤੇ ਸਕੱਤਰੇਤ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦੇ ਇਸ ਉਪਰਾਲੇ ਦੀ ਭਰਭੂਰ ਸਲਾਘਾ ਕੀਤੀ। ਉਹਨਾਂ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ, ਜੋ ਕਿ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦਾ ਹੈ ਕਿਉਂਕਿ ਲੋੜ ਪੈਣ ‘ਤੇ ਵਰਤੇ ਜਾਂਦੇ ਖੂਨ ਵਾਲਾ ਵਿਅਕਤੀ ਇਹ ਨਹੀ ਪੁੱਛਦਾ ਕਿ ਉਸ ਨੂੰ ਚੜ੍ਹਾਇਆ ਗਿਆ ਖੂਨ ਕਿਸ ਜਾਤ ਅਤੇ ਮਜਹਬ ਦੇ ਵਿਅਕਤੀ ਦਾ ਖੂਨ ਸੀ।
ਉਨ੍ਹਾਂ ਕਿਹਾ ਕਿ ਇਸ ਨਾਲ ਹੀ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਵੀ ਕੀਤੀ। ਇਸ ਦੌਰਾਨ ਪੀ.ਜੀ.ਆਈ. ਚੰਡੀਗੜ ਦੀ ਬਲੱਡ ਬੈਂਕ ਟੀਮ ਵੱਲੋਂ ਸਵੈ-ਇੱਛਾ ਨਾਲ ਖੂਨ ਇਕੱਤਰ ਕੀਤਾ ਅਤੇ ਖੂਨਦਾਨ ਕਰਨ ਵਾਲਿਆਂ ਨੂੰ ਮੁੱਖ ਸਕੱਤਰ ਅਤੇ ਪੀ.ਜੀ.ਆਈ. ਵੱਲੋ ਪ੍ਰਸੰਸਾ-ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੇਨਰਾ ਬੈਕ ਵੱਲੋਂ ਇਸ ਖੂਨਦਾਨ ਕੈਂਪ ਵਿੱਚ ਵਿਸ਼ਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪੰਜਾਬ ਸਟੇਟ ਆਈ.ਏ.ਐਸ. ਆਫੀਸਰਜ਼ ਐਸੋਸੀਏਸ਼ਨ ਦੇ ਪ੍ਰੁਧਾਨ ਤੇਜਵੀਰ ਸਿੰਘ, ਜਸਪ੍ਰੀਤ ਤਲਵਾੜ, ਕਮਲ ਕਿਸ਼ੋਰ ਯਾਦਵ, ਸਕੱਤਰ ਸਕੱਤਰੇਤ ਪ੍ਰਸਾਸਨ, ਡੀ.ਕੇ.ਤਿਵਾੜੀ, ਗੁਰਕੀਰਤ ਕਿਰਪਾਲ ਸਿੰਘ, ਗੁਰਪ੍ਰੀਤ ਕੌਰ ਸਪਰਾ, ਭਾਵਨਾ ਗਰਗ, ਤੇਜਦੀਪ ਸਿੰਘ ਸੈਣੀ ਸੰਯੁਕਤ ਸਕੱਤਰ, ਮੁਲਾਜ਼ਮ ਆਗੂ ਸੁਖਚੈਨ ਖਹਿਰਾ, ਪਰਮਦੀਪ ਸਿੰਘ ਭਬਾਤ, ਸੁਸ਼ੀਲ ਕੁਮਾਰ ਫੌਜੀ, ਮਲਕੀਅਤ ਸਿੰਘ ਔਜਲਾ, ਅਜੀਤ ਸਿੰਘ, ਬਲਰਾਜ ਸਿੰਘ ਦਾਊਂ, ਪਰਮਜੀਤ ਸਿੰਘ ਸੰਧੂ, ਜਸਪ੍ਰੀਤ ਰੰਧਾਵਾ, ਸਾਹਿਲ ਸ਼ਰਮਾ, ਭੁਪਿੰਦਰ ਝੱਜ, ਕੁਲਵੰਤ ਸਿੰਘ, ਦਵਿੰਦਰ ਜੁਗਨੀ, ਸਿਕੰਦਰ ਸਿੰਘ, ਅਲਕਾ ਸਰਮਾ ਅਤੇ ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ: ਸ਼੍ਰੀ ਕੇ.ਏ.ਪੀ.ਸਿਨਹਾ, ਆਈ.ਏ.ਐਸ., ਮੁੱਖ ਸਕੱਤਰ, ਪੰਜਾਬ ਅਤੇ ਹੋਰ ਅਧਿਕਾਰੀ ਸਕੱਤਰੇਤ ਵਿਖੇ ਖੂਨਦਾਨ ਕੈਂਪ ਦਾ ਮੁਆਇਨਾ ਕਰਦੇ ਹੋਏ।

Leave a Reply

Your email address will not be published. Required fields are marked *