ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਮਾਰਚ:


ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੰਡੀਗੜ੍ਹ ਦੇ ਸੈਕਟਰ 35 ਵਿਖੇ ਸਥਿਤ ਕਿਸਾਨ ਭਵਨ ਵਿਖੇ ਪੰਜਾਬ ਮੰਡੀ ਬੋਰਡ ਦੇ ਸੇਵਾ-ਮੁਕਤ ਮੁਲਾਜ਼ਮਾਂ ਵੱਲੋਂ ਅਖੰਡ ਪਾਠ ਦਾ ਅਰੰਭ ਕਰਵਾਇਆ ਗਿਆ। ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਇੰਦਰਜੀਤ ਪ੍ਰੇਮੀ ਨੇ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਇਹ ਪਿਰਤ ਰਹੀ ਹੈ ਕਿ ਪੰਜਾਬ ਮੰਡੀ ਬੋਰਡ ਦੇ ਪਰਿਵਾਰਾਂ ਅਤੇ ਬੋਰਡ ਦੀ ਚੜ੍ਹਦੀ ਕਲਾ ਲਈ ਓਸ ਅਦੁੱਤੀ ਕਾਇਨਾਤ ਵਿੱਚ ਵਿਚਰਦੀ ਲੋਅ ਦਾ ਸ਼ੁਕਰਾਨਾ ਕੀਤਾ ਜਾਵੇ। ਇਸ ਵੇਲ਼ੇ ਕਿਸਾਨ ਭਵਨ ਦੇ ਹਾਲ ਨੂੰ ਸ਼ਿੰਗਾਰ ਕੇ ਸਕੂਨ ਦੇ ਪਲਾਂ ਨੂੰ ਮਹਿਸੂਸਿਆ ਗਿਆ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਬਾਂਹ ਫੜਨ ਵਾਲ਼ੇ ਪ੍ਰਧਾਨ ਕੈਪਟਨ ਅਮਰਜੀਤ ਸਿੰਘ ਸਿਵੀਆ ਤੇ ਉਨ੍ਹਾਂ ਦੀ ਧਰਮਪਤਨੀ ਸਤਵਿੰਦਰ ਕੌਰ ਸਿਵੀਆ ਨੇ ਸਮੁੱਚੀ ਸੇਵਾ ਦੀ ਦੇਖ-ਰੇਖ ਕੀਤੀ। ਇਸ ਮੌਕੇ ਰਣਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨਿੱਜੀ ਸਹਾਇਕ ਨੇ ਵੀ ਸੇਵਾ ਨਿਭਾਈ। ਹਾਜ਼ਰ ਸ਼ਖਸੀਅਤਾਂ ਵਿੱਚ ਗੁਰਨਾਮ ਸਿੰਘ, ਸ਼ਾਮ ਲਾਲ, ਕੁਲਦੀਪ ਸਿੰਘ ਗੋਸਲ, ਨਰਿੰਦਰਪਾਲ ਸਿੰਘ ਟਿਵਾਣਾ, ਗੁਰਨੈਬ ਸਿੰਘ ਬਰਾੜ, ਜਸਵਿੰਦਰ ਸਿੰਘ ਮਾਵੀ, ਗੋਪਾਲ ਕ੍ਰਿਸ਼ਨ ਕੈਸ਼ੀਅਰ, ਮਨਜੀਤ ਘੋਲੀਆ, ਸਵਰਨ ਸਿੰਘ, ਕਪੂਰ ਸਿੰਘ ਮਾਨ, ਗੁਲਜ਼ਾਰ ਸਿੰਘ, ਰਾਜ ਕੁਮਾਰ, ਬਲਵਿੰਦਰ ਘੈਂਟ, ਉਪਿੰਦਰ ਸਿੰਘ ਜਾਨੀ, ਕੁਲਵੰਤ ਸਿੰਘ ਕੈਲਗਰੀ, ਜਗਦੀਸ਼ ਕੌਰ, ਜਸਬੀਰ ਕੌਰ, ਗੁਰਦੀਪ ਕੌਰ, ਦਵਿੰਦਰ ਕੌਰ, ਪਰਿੰਦਰ ਕੌਰ, ਵਿਜੈ ਕੁਮਾਰੀ, ਊਸ਼ਾ ਭਨੋਟ, ਇੰਦਰਪਾਲ ਕੌਰ, ਕੈਨੇਡਾ ਤੋਂ ਪਹੁੰਚੇ ਕਾਕਾ ਸਿੰਘ ਚੀਮਾ ਅਤੇ ਅੰਮ੍ਰਿਤ ਸ਼ਰਮਾ ਮੋਗਾ, ਸਮੇਤ ਪਰਿਵਾਰ ਹਾਜ਼ਰ ਸਨ।

