ਫਤਿਹਗੜ੍ਹ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਪ੍ਰੈਲ:


ਸਰਕਾਰੀ ਹਾਈ ਸਕੂਲ ਜਟਾਣਾ ਉੱਚਾ ਵਿਖੇ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਸ. ਪਵਨਪ੍ਰੀਤ ਸਿੰਘ ਅਤੇ
ਡੇਰਾ ਬਾਬਾ ਮਸਤ ਰਾਮ ਦੇ ਮੁਖੀ ਬਾਬਾ ਮਨੀ ਦਾਸ ਨੇ ਨਵੇਂ ਲੱਗੇ ਡਿਜੀਟਲ ਫਲੈਟ ਪੈਨਲਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਜਟਾਣਾ ਨੀਵਾਂ ਦੇ ਸਰਪੰਚ ਦਾ ਪਰਿਵਾਰ, ਸਾਰੇ ਬੱਚਿਆਂ ਦੇ ਮਾਪੇ ਗੁਰਦੀਪ ਸਿੰਘ, ਜਗਦੀਰ ਸਿੰਘ, ਪਰਵਿੰਦਰ ਸਿੰਘ, ਦਵਿੰਦਰ ਕੌਰ, ਰਾਜਦੀਪ ਕੌਰ, ਨਿਸ਼ੂ ਬਤਰਾ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ। ਸਲਾਨਾ ਨਤੀਜਾ ਪਰਵਿੰਦਰ ਸਿੰਘ ਨੇ ਘੋਸ਼ਿਤ ਕੀਤਾ। ਬੱਚਿਆਂ ਨੇ ਆਪਣੇ ਅਧਿਆਪਕਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਸਕੂਲ ਨੂੰ ਦੁਲਹਣ ਵਾਂਗ ਸਜਾਇਆ ਗਿਆ ਸੀ।

