

ਪਿੰਡ ਹੱਲੋਮਾਜਰਾ ਤੇ ਬਹਿਲਾਣਾ ਦੇ ਬਜ਼ੁਰਗ ਲੰਬੜਦਾਰ ਬਚਿੱਤਰ ਸਿੰਘ ਤੇ ਗੁਰਬਚਨ ਸਿੰਘ ਨੇ ਬੇਨਤੀ ਕੀਤੀ ਸੀ ਕਿ ਸਿਹਤ ਠੀਕ ਨਾ ਹੋਣ ਕਰਕੇ ਉਹ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾ ਸਕਦੇ। ਉਹਨਾਂ ਦੀਆਂ ਸੇਵਾਵਾਂ ਨਿਭਾਉਣ ਲਈ ਉਨ੍ਹਾਂ ਦੇ ਸਰਬਰਾਹ ਕਪਤਾਨ ਸਿੰਘ ਪੁੱਤਰ ਸਵਰਗੀ ਕੇਸਰ ਸਿੰਘ ਤੇ ਅਮਰੀਕ ਸਿੰਘ ਸਿੰਘ ਪੁੱਤਰ ਸ੍ਰੀ ਗੁਰਬਚਨ ਸਿੰਘ ਨੂੰ ਕ੍ਰਮਵਾਰ ਪਿੰਡ ਹੱਲੋਮਾਜਰਾ ਤੇ ਬਹਿਲਾਣਾ ਦਾ ਲੰਬੜਦਾਰ ਨਿਯੁਕਤ ਕਰਕੇ ਸ਼ਨਾਖਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ। ਬਡਹੇੜੀ ਨੇ ਦੱਸਿਆ ਕਿ ਜਥੇਬੰਦੀ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ, ਚੁਸਤ ਦਰੁਸਤ ਕਰਨ ਅਤੇ ਨਵੀਂ ਰੂਹ ਫੂਕਣ ਲਈ ਪਿੰਡ ਬੁਟੇਰਲਾ ਦੀ ਲੰਬੜਦਾਰ ਡਾਕਟਰ ਅਮਨਜੋਤ ਕੌਰ ਨੂੰ ਜਥੇਬੰਦੀ ਦੀ ਦਫਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹੱਲੋਮਾਜਰਾ ਦੇ ਲੰਬੜਦਾਰ ਕਪਤਾਨ ਸਿੰਘ ਨੂੰ ਜਥੇਬੰਦੀ ਦਾ ਸਕੱਤਰ ਤਾਲਮੇਲ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮੀਤ ਪ੍ਰਧਾਨ ਦੀ ਖਾਲੀ ਅਸਾਮੀ ਪੁਰ ਕਰਨ ਲਈ ਪਿੰਡ ਡੱਡੂ ਮਾਜਰਾ ਦੇ ਲੰਬੜਦਾਰ ਚੌਧਰੀ ਜੈ ਪ੍ਰਕਾਸ਼ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

