Breaking
www.sursaanjh.com > ਅੰਤਰਰਾਸ਼ਟਰੀ > ਪ੍ਰਗਤੀਵਾਦੀ ਕਵਿਤਾ ਕੇਂਦਰ ਮੁਹਾਲੀ ਵੱਲੋਂ ਕਰਵਾਇਆ ਗਿਆ ਸ਼ਾਨਦਾਰ ਕਵੀ ਦਰਬਾਰ

ਪ੍ਰਗਤੀਵਾਦੀ ਕਵਿਤਾ ਕੇਂਦਰ ਮੁਹਾਲੀ ਵੱਲੋਂ ਕਰਵਾਇਆ ਗਿਆ ਸ਼ਾਨਦਾਰ ਕਵੀ ਦਰਬਾਰ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਪ੍ਰੈਲ:
ਅੱਜ ਮਿਤੀ 11-04-2026 ਨੂੰ ਮਕਾਨ ਨੰਬਰ 499, ਫੇਜ 6 ਮੁਹਾਲੀ ਸ਼੍ਰੀ ਦਲਬੀਰ ਸਰੋਆ ਦੇ ਗ੍ਰਹਿ ਵਿਖੇ ਇਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਾਜ਼ਰ ਕਵੀਆਂ ਵੱਲੋਂ ਆਪੋ-ਆਪਣੀਆਂ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ। ਸਾਰੇ ਕਵੀਆਂ ਆਪੋ-ਆਪਣੇ ਅੰਦਾਜ਼  ਵਿੱਚ  ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਪੇਸ਼ ਕਰਕੇ ਖ਼ੂਬ ਵਾਹਵਾ ਖੱਟੀ।
ਇਸ ਕਵੀ ਦਰਬਾਰ ਵਿੱਚ ਬੰਤ ਸਿੰਘ ‘ਦੀਪ’, ਬਹਾਦਰ ਸਿੰਘ ਗੋਸਲ, ਰਾਜਵਿੰਦਰ ਸਿੰਘ ਗੱਡੂ, ਡਾ. ਪੰਨਾ ਲਾਲ ਮੁਸਤਫਾਬਾਦੀ,  ਦਲਬੀਰ  ਸਰੋਆ, ਪਾਲ ਅਜਨਬੀ, ਬਲਵਿੰਦਰ ਸਿੰਘ, ਜਗਤਾਰ ਸਿੰਘ ਜੋਗ, ਮਹਿੰਦਰ ਸਿੰਘ ਗੋਸਲਾਂ, ਐਡਵੋਕੇਟ ਮਨੋਜ ਕੁਮਾਰ,  ਪ੍ਰਿਤਪਾਲ ਸਿੰਘ, ਰਾਜੀਵ ਸੂਦ, ਸੋਹਣ ਲਾਲ ਸੂਦ, ਡਾ. ਸੁਰਿੰਦਰ ਗਿੱਲ ਅਤੇ ਨਰੰਜਣ ਲਾਲ ਸੁਮਨ ਆਦਿ ਕਵੀ ਤੇ ਸਾਹਿਤ ਪ੍ਰੇਮੀ  ਸ਼ਾਮਿਲ  ਹੋਏ। ਕਵਿਤਾਵਾਂ ਦੇ ਦੌਰ ਤੋਂ ਬਾਅਦ ਹਾਜ਼ਿਰ ਕਵੀਆਂ ਤੇ ਸਰੋਤਿਆਂ ਨੇ ਦਲਬੀਰ ਸਰੋਆ ਪਰਿਵਾਰ ਵੱਲੋਂ  ਕੀਤੀ ਗਈ ਮੇਜਬਾਨੀ ਦਾ ਖ਼ੂਬ ਆਨੰਦ ਮਾਣਿਆ। ਅੰਤ ਵਿੱਚ ਦਲਬੀਰ ਸਰੋਆ ਨੇ ਇਸ  ਸਮਾਗਮ ਵਿੱਚ ਪੁੱਜੇ  ਸਾਰੇ ਕਵੀਆਂ  ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ  ਦੀ ਜ਼ਿੰਮੇਵਾਰੀ ਪਾਲ ਅਜਨਬੀ ਨੇ ਬਾਖੂਬ  ਨਿਭਾਈ।

Leave a Reply

Your email address will not be published. Required fields are marked *