Breaking
www.sursaanjh.com > ਅੰਤਰਰਾਸ਼ਟਰੀ > ਸੱਥ ਵੱਲੋਂ ਡਾ. ਜਲੌਰ ਸਿੰਘ ਖੀਵਾ ਦਾ ਰੂ-ਬ-ਰੂ ਅਤੇ ਕਵੀ ਦਰਬਾਰ ਕਰਵਾਇਆ

ਸੱਥ ਵੱਲੋਂ ਡਾ. ਜਲੌਰ ਸਿੰਘ ਖੀਵਾ ਦਾ ਰੂ-ਬ-ਰੂ ਅਤੇ ਕਵੀ ਦਰਬਾਰ ਕਰਵਾਇਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 20 ਅਪ੍ਰੈਲ:
ਸਾਹਿਤਕ ਸੱਥ ਖਰੜ ਵੱਲੋਂ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ) ਮੋਹਾਲੀ ਦੇ ਸਹਿਯੋਗ ਨਾਲ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਭਾਸ਼ਾ ਵਿਗਿਆਨੀ ਡਾ. ਜਲੌਰ ਸਿੰਘ ਖੀਵਾ ਦਾ ਰੂ-ਬਰੂ ਪ੍ਰੋਗਰਾਮ ਕਰਵਾਇਆ ਗਿਆ। ਪ੍ਰਸਿੱਧ ਲੇਖਕ ਅਤੇ ਆਲੋਚਕ ਪ੍ਰੋ. ਅਤੈ ਸਿੰਘ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ ਡਾ. ਸ਼ਿੰਦਰਪਾਲ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਜਸਪਾਲ ਸਿੰਘ ਦੇਸੂਵੀ, ਜਸਵਿੰਦਰ ਸਿੰਘ ਕਾਈਨੌਰ ਅਤੇ ਪਿਆਰਾ ਸਿੰਘ ਰਾਹੀ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਡਾ. ਜਲੌਰ ਸਿੰਘ ਖੀਵਾ ਨੇ ਜੀਵ-ਜੰਤੂਆਂ ਦੇ ਨਾਮਕਰਨ ਬਾਰੇ ਸ਼ਬਦਾਂ ਦੇ ਸਹੀ ਅਰਥ ਬੋਧ ਬਾਰੇ, ਮਿੱਥਾਂ ਬਾਰੇ, ਲੋਕ-ਕਾਵਿ, ਕਿੱਸਾ-ਕਾਵਿ, ਸੂਫ਼ੀ-ਕਾਵਿ, ਸਮਾਜ ਅਤੇ ਸਭਿਆਚਾਰ ਬਾਰੇ ਵਿਸਥਾਰ ਪੂਰਵਕ ਬਹੁਤ ਹੀ ਸਾਰਥਕ ਗੱਲਾਂ ਕੀਤੀਆਂ। ਉਨ੍ਹਾਂ ਨੇ ਆਪਣੇ ਮੁੱਢਲੇ ਜੀਵਨ ਬਾਰੇ ਗੱਲ-ਬਾਤ ਕਰਦਿਆਂ ਮਾਲਵਾ ਖੇਤਰ ਦੇ ਪੁਰਾਤਨ ਭੂਗੋਲਕ, ਸੱਭਿਆਚਾਰਕ ਅਤੇ ਰਾਜਨੀਤਿਕ ਜੀਵਨ ਬਾਰੇ ਵਿਸਥਾਰ ਪੂਰਵਕ ਦੱਸਿਆ। ਸੱਥ ਵੱਲੋਂ ਡਾ. ਜਲੌਰ ਸਿੰਘ ਖੀਵਾ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋ. ਅਤੈ ਸਿੰਘ ਨੇ ਆਪਣੇ ਭਾਸ਼ਣ ਵਿਚ ਡਾ. ਜਲੌਰ ਸਿੰਘ ਖੀਵਾ ਵੱਲੋਂ ਕੀਤੀਆਂ ਗੱਲਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਿਲਸਿਲਾ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਅਨੁਭਵ ਅਨੁਸਾਰ ਵੀ ਕਈ ਸ਼ਬਦਾਂ ਦੇ ਅਰਥ ਬੋਧ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ ਸ਼ਿੰਦਰਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਪੰਜਾਬੀ ਸਾਹਿਤ ਜਗਤ ਵਿੱਚ ਕਈ ਲੇਖਕਾਂ ਵਲੋਂ ਬਹੁਤ ਸਾਰਾ ਉਹ ਸਾਹਿਤ ਵੀ ਰਚਿਆ ਜਾ ਰਿਹਾ ਹੈ ਜੋ ਸਮਾਜ ਨੂੰ ਕੋਈ ਸਾਰਥਕ ਸੇਧ ਦੇਣ ਦੇ ਯੋਗ ਨਹੀਂ ਹੈ ਅਤੇ ਕੁਝ ਡਾ. ਜਲੌਰ ਸਿੰਘ ਖੀਵਾ ਵਰਗੇ ਲੇਖਕ ਹਨ ਜੋ ਬਹੁਤ ਵਧੀਆ ਨਰੋਆ ਸਾਹਿਤ ਲਿਖਣ ਦੀ ਸਮਰੱਥਾ ਰੱਖਦੇ ਹਨ ਪਰ ਉਹ ਘੱਟ ਲਿਖ ਰਹੇ ਹਨ। ਇਹ ਦੋਵੇਂ ਚੀਜ਼ਾਂ ਪੰਜਾਬੀ ਸਾਹਿਤ ਲਈ ਨੁਕਸਾਨ-ਦੇਹ ਹਨ।
ਕਵੀ ਦਰਬਾਰ ਵਿੱਚ ਤਰਸੇਮ ਸਿੰਘ ਕਾਲੇਵਾਲ, ਰਾਣੀ ਸੁਮਨ, ਰਮਨ ਸੰਧੂ, ਡਾ. ਸੁਦਾਗਰ ਸਿੰਘ ਪਾਲ, ਪਿਆਰਾ ਸਿੰਘ ਰਾਹੀ, ਬਲਵਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਗੋਪਾਲੋਂ, ਮੰਦਰ ਗਿੱਲ ਸਾਹਿਬਚੰਦੀਆ, ਬੰਤ ਸਿੰਘ ਦੀਪ, ਕੁਲਵਿੰਦਰ ਸਿੰਘ ਖੈਰਾਬਾਦ, ਦਲਬੀਰ ਸਿੰਘ ਸਰੋਆ, ਸੁਮਿੱਤਰ ਸਿੰਘ ਦੋਸਤ, ਇੰਦਰਜੀਤ ਕੌਰ ਵਡਾਲਾ, ਪਰਗਟ ਸਿੰਘ ਗਿੱਲ ਬਾਗੀ, ਗੁਰਨਾਮ ਸਿੰਘ ਬਿਜਲੀ, ਅਮਰਜੀਤ ਕੌਰ ਮੋਰਿੰਡਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਹਰਦੀਪ ਗਿੱਲ, ਦਰਸ਼ਨ ਤਿਉਣਾ, ਜਸਪਾਲ ਸਿੰਘ ਤਾਨ, ਸਰਬਜੀਤ ਕੌਰ, ਪਰਮਿੰਦਰ ਸਿੰਘ ਪ੍ਰੇਮ, ਸੁਰਿੰਦਰ ਸਿੰਘ ਰਸੂਲਪੁਰ, ਨੀਲਮ ਨਾਰੰਗ, ਰਾਜਵਿੰਦਰ ਸਿੰਘ ਗੱਡੂ, ਧਿਆਨ ਸਿੰਘ ਕਾਹਲੋਂ ਆਦਿ ਨੇ  ਆਪਣੀਆਂ ਵੱਖ-ਵੱਖ ਕਾਵਿ-ਰਚਨਾਵਾਂ ਰਾਹੀਂ ਖੂਬ ਰੰਗ ਬੰਨਿਆਂ। ਸੱਥ ਵੱਲੋਂ ਪ੍ਰੋ. ਅਤੈ ਸਿੰਘ ਅਤੇ ਡਾ ਸ਼ਿੰਦਰਪਾਲ ਸਿੰਘ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਨਰਿੰਦਰ ਕੌਰ, ਕੁਲਦੀਪ ਕੁਮਾਰ, ਅਮਰਜੀਤ ਅਰਪਣ, ਰਤਨ ਬਾਬਕਵਾਲਾ, ਜਸਮਿੰਦਰ ਸਿੰਘ ਰਾਉ, ਡਾ.ਰੁਪਿੰਦਰ ਕੌਰ ਅਤੇ ਨਵਨੀਤ ਕੁਮਾਰ ਆਦਿ ਵੀ ਹਾਜ਼ਿਰ ਹੋਏ। ਮੰਚ ਸੰਚਾਲਨ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਕੀਤਾ ਗਿਆ। ਅਖੀਰ ਵਿੱਚ ਜਸਪਾਲ ਸਿੰਘ ਦੇਸੂਵੀ ਵੱਲੋਂ ਡਾ. ਜਲੌਰ ਸਿੰਘ ਖੀਵਾ ਵੱਲੋਂ ਆਪਣੀਆਂ ਗੱਲਾਂ ਰਾਹੀਂ ਪੰਜਾਬੀ ਸਾਹਿਤ ਦੇ ਅਣਮੁੱਲੇ ਸ਼ਬਦ ਭੰਡਾਰ ਬਾਰੇ ਦਿੱਤੇ ਗਿਆਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਇਨ੍ਹਾਂ ਦੇ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਸ਼ਾਇਰਾਂ ਸਾਥੀਆਂ ਦਾ ਧੰਨਵਾਦ ਵੀ ਕੀਤਾ।
ਪਿਆਰਾ ਸਿੰਘ ‘ਰਾਹੀ’, ਜਨਰਲ ਸਕੱਤਰ – ਮੋ.ਨੰ.94638 37388

Leave a Reply

Your email address will not be published. Required fields are marked *