Breaking
www.sursaanjh.com > ਅੰਤਰਰਾਸ਼ਟਰੀ > ਉਸਤਾਦ ਸ਼ਾਇਰ ਦੀਪਕ ਜੈਤੋਈ ਜੀ ਦੇ ਜਨਮ ਦਿਹਾੜੇ ਮੌਕੇ ਸਾਹਿਤਕ ਪ੍ਰੋਗਰਾਮ ‘ਦੀਪਕ ਦੀ ਲੋਅ’ ਕਰਵਾਇਆ ਗਿਆ

ਉਸਤਾਦ ਸ਼ਾਇਰ ਦੀਪਕ ਜੈਤੋਈ ਜੀ ਦੇ ਜਨਮ ਦਿਹਾੜੇ ਮੌਕੇ ਸਾਹਿਤਕ ਪ੍ਰੋਗਰਾਮ ‘ਦੀਪਕ ਦੀ ਲੋਅ’ ਕਰਵਾਇਆ ਗਿਆ

ਜੈਤੋ (ਸੁਰ ਸਾਂਝ ਡਾਟ ਕਾਮ ਬਿਊਰੇ), 20 ਅਪ੍ਰੈਲ:
ਦੀਪਕ ਜੈਤੋਈ ਮੰਚ (ਰਜਿ.) ਜੈਤੋ ਵੱਲੋਂ ਉਸਤਾਦ ਸ਼ਾਇਰ ਦੀਪਕ ਜੈਤੋਈ ਜੀ ਦੇ ਜਨਮ ਦਿਹਾੜੇ ਮੌਕੇ ਸਾਹਿਤਕ ਪ੍ਰੋਗਰਾਮ ‘ਦੀਪਕ ਦੀ ਲੋਅ’ ਕਰਵਾਇਆ ਗਿਆ। ਇਸ ਮੌਕੇ ਦੀਪਕ ਜੈਤੋਈ ਜੀ ਦੇ ਸ਼ਾਗਿਰਦ ਤੇ ਉੱਘੇ ਸ਼ਾਇਰ ਰਣਬੀਰ ਰਾਣਾ (ਬਠਿੰਡਾ) ਨੂੰ ਦੀਪਕ ਜੈਤੋਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਤਰਸੇਮ ਨਰੂਲਾ, ਜਸਵੀਰ ਸਿੰਘ ਢਿੱਲੋਂ ਤੇ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਕੀਤੀ।
ਇਸ ਮੌਕੇ ਬੂਟਾ ਸਿੰਘ ਪੈਰਿਸ, ਦਲਜੀਤ ਦਰਸ਼ਨ, ਰਾਜਬੀਰ ਮੱਤਾ, ਜਸਕਰਨ ਸਿੰਘ ਮੱਤਾ, ਵਤਨਵੀਰ ਜਖਮੀ, ਧਰਮ ਪ੍ਰਵਾਨਾ, ਜਸਵੀਰ ਸ਼ਰਮਾ ਦੱਦਾਹੂਰੀਆ, ਬੀ ਐੱਸ ਭੁੱਲਰ, ਨਿਰਮਲ ਨਿਮਾਣਾ, ਈਸ਼ਰ ਸਿੰਘ ਲੰਭਵਾਲੀ , ਕੁਲਬੀਰ ਸਿੰਘ ਸੰਧੂ, ਜਰਨੈਲ ਸਿੰਘ ਜਖ਼ਮੀਂ ਤੇ ਮਲਕੀਤ ਕਿੱਟੀ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਲਵਾਈ। ਮੰਚ ਸੰਚਾਲਨ ਹਰਮੇਲ ਪਰੀਤ ਤੇ ਰਾਜਿੰਦਰ ਕੁਮਾਰ  ਨੇ ਕੀਤਾ ਤੇ ਸੁੰਦਰ ਸਿੰਘ ਬਾਜਾਖਾਨਾ ਨੇ ਸਭ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *