Breaking
www.sursaanjh.com > ਅੰਤਰਰਾਸ਼ਟਰੀ > ਕੈਂਸਰ ਮਰੀਜ਼ ਦੀ ਕੀਤੀ ਵਿੱਤੀ ਸਹਾਇਤਾ

ਕੈਂਸਰ ਮਰੀਜ਼ ਦੀ ਕੀਤੀ ਵਿੱਤੀ ਸਹਾਇਤਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਮਈ:

ਪਰਮ ਸੇਵਾ ਵੈੱਲਫੇਅਰ ਸੁਸਾਇਟੀ ਦੇ ਧਿਆਨ ਵਿੱਚ ਆਉਣ ’ਤੇ ਸੁਸਾਇਟੀ ਵੱਲੋਂ ਲੋੜਵੰਦ ਕੈਂਸਰ ਪੀੜਤ ਮਰੀਜ਼ ਮਲਕੀਤ ਕੌਰ ਵਾਸੀ ਫਤਿਹਪੁਰ, ਜ਼ਿਲ੍ਹਾ ਰੋਪੜ੍ਹ, ਜੋ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ, ਦੇ ਇਲਾਜ ਲਈ ਵਿੱਤੀ ਸਹਾਇਤਾ ਕੀਤੀ ਗਈ। ਇਹ ਸਹਾਇਤਾ ਸੁਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਅਤੇ ਸਮਰੱਥ ਸਿੰਘ ਵੱਲੋਂ ਪੀ.ਜੀ.ਆਈ. ਵਿਖੇ ਮੌਕੇ ’ਤੇ ਜਾ ਕੇ ਕੀਤੀ ਗਈ।

ਸੁਸਾਇਟੀ ਪ੍ਰਧਾਨ ਸਰਗਰਮ ਔਰਤ ਮੈਂਬਰਾਂ ਤੋਂ ਇਲਾਵਾ ਮਰਦ ਮੈਂਬਰ ਵੀ ਇਸ ਨੇਕ ਕੰਮ ਵਿੱਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਹਨ, ਜਿਨ੍ਹਾਂ ਵਿੱਚ ਡਾ. ਸੰਤ ਸੁਰਿੰਦਰਪਾਲ ਸਿੰਘ, ਨਿਰਮਲ ਸਿੰਘ, ਸੁਰਜੀਤ ਮੰਡ, ਸੁਰਜੀਤ ਸੁਮਨ, ਸੁਰਿੰਦਰਪਾਲ ਸਿੰਘ ਚੰਡੀਗੜ੍ਹ, ਸਮਰੱਥ ਸਿੰਘ, ਹਰਬੰਸ ਸਿੰਘ, ਗੁਰਸ਼ਰਨਜੀਤ ਸਿੰਘ, ਸੁਦੇਸ਼ ਗੌਤਮ, ਬਲਵੰਤ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ, ਮਦਨ ਲਾਲ ਸ਼ਰਮਾ, ਮਾਸਟਰ ਲਛਮਣ ਸਿੰਘ, ਵਿਨੋਦ ਮਹਾਜਨ, ਰਮੇਸ਼ ਚੰਦਰ ਭੱਲਾ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਅਨਿਲ ਕੁਮਾਰ, ਰਕੇਸ਼ ਕੁਮਾਰ, ਰਵਿੰਦਰ ਕੁਮਾਰ ਕੌਸ਼ਲ, ਨਰੇਸ਼ ਕੁਮਾਰ, ਕਰਨਵੀਰ ਸਿੰਘ, ਅਰਮਾਨ ਸਿੰਘ, ਮਾਸਟਰ ਰਵਿੰਦਰ ਸਿੰਘ, ਸੁਨੀਲ ਕੁਮਾਰ ਸ਼ਰਮਾ, ਗੁਰਸ਼ਰਨ ਸਿੰਘ, ਪੰਕਜ ਪ੍ਰਧਾਨ, ਧਰਮਪਾਲ ਸ਼ਰਮਾ, ਸੁਰਿੰਦਰ (ਐਲ.ਆਈ.ਸੀ.) ਆਦਿ ਸ਼ਾਮਿਲ ਹਨ, ਸੁਸਜਇਟੀ ਲਈ ਦਿਨ ਰਾਤ ਕੰਮ ਕਰਦੇ ਹਨ ਅਤੇ ਹਰ ਸਮੇਂ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ। ਪੀੜਤ ਪਰਿਵਾਰ ਵੱਲੋਂ ਇਸ ਨੇਕ ਕਾਰਜ ਲਈ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *