ਸੱਥ ਵੱਲੋਂ ਕਵੀ ਦਰਬਾਰ ਅਤੇ ਕਾਲੇਵਾਲ ਤੇ ਪੱਡਾ ਸਨਮਾਨਿਤ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜੂਨ:
ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਵਿਸ਼ਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।


ਪ੍ਰਧਾਨਗੀ ਮੰਡਲ ਵਿੱਚ ਸੱਥ ਦੇ ਪ੍ਰਧਾਨ, ਜਸਵਿੰਦਰ ਸਿੰਘ ਕਾਈਨੌਰ, ਸੁਰਜੀਤ ਸੁਮਨ, ਮਨਜੀਤ ਪਾਲ ਸਿੰਘ ਅਤੇ ਪਿਆਰਾ ਸਿੰਘ ਰਾਹੀ ਸ਼ਾਮਲ ਹੋਏ। ਸੱਥ ਦੇ ਪ੍ਰਧਾਨ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿਣ ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਸਰਬਜੀਤ ਸਿੰਘ ਪੱਡਾ ਅਤੇ ਤਰਸੇਮ ਸਿੰਘ ਕਾਲੇਵਾਲ ਨੂੰ ਉਨ੍ਹਾਂ ਦੀਆਂ ਪੰਜਾਬੀ ਮਾਂ ਬੋਲੀ ਅਤੇ ਸੱਥ ਪ੍ਰਤੀ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਨਮਾਨ ਚਿੰਨ੍ਹ, ਲੋਈ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੁਰਜੀਤ ਸੁਮਨ ਨੇ ਦੋਹਾਂ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਸ਼ੌਕ ਇੰਦਰ ਸਿੰਘ ਕੋਰਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸੱਥ ਵਲੋਂ ਕੀਤੀ ਸਨਮਾਨਿਤ ਸ਼ਖਸੀਅਤਾਂ ਦੀ ਚੋਣ ਬਹੁਤ ਵਧੀਆ ਹੈ। ਸਨਮਾਨਿਤ ਸ਼ਖ਼ਸੀਅਤਾਂ ਵੱਲੋਂ ਬੋਲਦਿਆਂ ਸੱਥ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ ਗਿਆ।
ਇਸ ਤੋਂ ਉਪਰੰਤ ਤਰਸੇਮ ਸਿੰਘ ਕਾਲੇਵਾਲ ਦੇ ਧਾਰਮਿਕ ਗੀਤ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਸਰਬਜੀਤ ਸਿੰਘ ਪੱਡਾ, ਸੁਮਿੱਤਰ ਸਿੰਘ ਦੋਸਤ, ਬਲਦੇਵ ਸਿੰਘ ਬਿੰਦਰਾ, ਇੰਦਰਜੀਤ ਕੌਰ ਵਡਾਲਾ, ਸੁਰਿੰਦਰ ਸਿੰਘ ਰਸੂਲਪੁਰ, ਜਗਦੇਵ ਸਿੰਘ ਰਦਿਆਲਾ, ਸੁਖਵਿੰਦਰ ਸਿੰਘ ਪਠਾਣੀਆਂ, ਗੁਰਸ਼ਰਨ ਸਿੰਘ ਕਾਕਾ, ਦਲਬੀਰ ਸਰੋਆ, ਮਹਿੰਦਰ ਸਿੰਘ ਗੋਸਲਾਂ, ਰਾਜਵਿੰਦਰ ਸਿੰਘ ਗੱਡੂ, ਮਲਕੀਤ ਸਿੰਘ ਨਾਗਰਾ ਨੇ ਆਪੋ ਆਪਣੀਆਂ ਕਵਿਤਾਵਾਂ ਰਾਹੀਂ ਪੇਸ਼ ਕੀਤੀਆਂ। ਸੁਰਜੀਤ ਸੁਮਨ, ਅਮਰਜੀਤ ਕੌਰ ਮੋਰਿੰਡਾ, ਰੂਪ ਸਾਗਰ, ਪ੍ਰੋ. ਕੇਵਲਜੀਤ ਸਿੰਘ ਕੰਵਲ ਨੇ ਪਿਤਾ ਦਿਵਸ ਨੂੰ ਸਮਰਪਿਤ ਰਚਨਾਵਾਂ ਰਾਹੀਂ ਅਤੇ ਦਰਸ਼ਨ ਤਿਉਣਾ, ਬਲਵਿੰਦਰ ਢਿੱਲੋਂ, ਰਤਨ ਸਿੰਘ ਬਾਬਕਵਾਲਾ, ਸਰਬਜੀਤ ਕੌਰ, ਸੁਰਜੀਤ ਸਿੰਘ, ਪਿਆਰਾ ਸਿੰਘ ਰਾਹੀ ਅਤੇ ਮਨਜੀਤ ਪਾਲ ਸਿੰਘ ਨੇ ਗੀਤਾਂ ਤੇ ਗ਼ਜ਼ਲਾਂ ਰਾਹੀਂ ਵਧੀਆ ਹਾਜ਼ਰੀ ਲਵਾਈ। ਗੁਰਮੀਤ ਸਿੰਗਲ ਨੇ ਕਹਾਣੀ ਦੇ ਵਿਸ਼ਿਆਂ ਸਬੰਧੀ ਗੱਲਬਾਤ ਕੀਤੀ। ਸਟੇਜ ਸਕੱਤਰ ਦੇ ਫਰਜ਼ ਪਿਆਰਾ ਸਿੰਘ ਰਾਹੀਂ ਵੱਲੋਂ ਬਾਖੂਬੀ ਨਿਭਾਏ ਗਏ। ਅੰਤ ਵਿਚ ਸੱਥ ਦੇ ਪ੍ਰਧਾਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਪਿਆਰਾ ਸਿੰਘ ‘ਰਾਹੀ’, ਜਨਰਲ ਸਕੱਤਰ।
ਮੋ.ਨੰ.94638 37388

