Breaking
www.sursaanjh.com > ਅੰਤਰਰਾਸ਼ਟਰੀ > ਪ੍ਰਤਾਪ ਪਾਰਸ ਗੁਰਦਾਸਪੁਰੀ ਨਾਲ਼ ਕਰਵਾਇਆ ਰੂਬਰੂ ਤੇ ਕਵੀ ਦਰਬਾਰ

ਪ੍ਰਤਾਪ ਪਾਰਸ ਗੁਰਦਾਸਪੁਰੀ ਨਾਲ਼ ਕਰਵਾਇਆ ਰੂਬਰੂ ਤੇ ਕਵੀ ਦਰਬਾਰ

ਪ੍ਰਤਾਪ ਪਾਰਸ ਗੁਰਦਾਸਪੁਰੀ ਨਾਲ਼ ਕਰਵਾਇਆ ਰੂਬਰੂ ਤੇ ਕਵੀ ਦਰਬਾਰ
ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੂਨ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਰੋਟਰੀ ਭਵਨ ਸੈਕਟਰ 70 ਮੋਹਾਲੀ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਡਾ. ਗੁਰਦੇਵ ਸਿੰਘ ਗਿੱਲ ਨੇ ਕੀਤੀ। ਡਾ. ਹਰਬੰਸ ਕੌਰ ਗਿੱਲ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਸ਼ੁਰੂ ਵਿਚ ਇਸ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਜੁਲਾਈ ਮਹੀਨੇ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਫਿਰ ਪ੍ਰਤਾਪ ਪਾਰਸ ਗੁਰਦਾਸਪੁਰੀ ਜੀ ਨਾਲ ਰੂ-ਬ- ਰੂ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੀਆਂ ਮਹਤੱਵਪੂਰਨ ਘਟਨਾਵਾਂ ਬਾਰੇ ਅਤੇ ਸਾਹਿਤਕ ਯੋਗਦਾਨ ਬਾਰੇ ਦੱਸਿਆ।ਰਾਜਵਿੰਦਰ ਸਿੰਘ ਗੱਡੂ ਦੀ ਕਵਿਤਾ ਨਾਲ ਕਵੀ-ਦਰਬਾਰ ਦੀ ਸ਼ੁਰੂਆਤ ਹੋਈ। ਜਸਪਾਲ ਦੇਸੂਵੀ,ਪਰਮਜੀਤ ਪਰਮ, ਭਗਤ ਰਾਮ ਰੰਗਾੜਾ, ਬਾਬੂ ਰਾਮ ਦੀਵਾਨਾ, ਪਿਆਰਾ ਸਿੰਘ ਰਾਹੀ, ਡਾ. ਅਨਿਲ ਬਹਿਲ, ਬਲਵਿੰਦਰ ਸਿੰਘ ਢਿੱਲੋਂ, ਮਨਜੀਤ ਪਾਲ ਸਿੰਘ, ਗੁਰਚਰਨ ਸਿੰਘ, ਰਜਿੰਦਰ ਧੀਮਾਨ, ਸਵਰਨ ਜੀਤ ਸਿੰਘ, ਪਰਵਿੰਦਰ ਸਿੰਘ ਅਜੀਜ, ਚਰਨਜੀਤ ਕਲੇਰ, ਹਰਜੀਤ ਸਿੰਘ ਨੇ ਪੰਜਾਬ ਦੇ ਹਾਲਾਤ ਬਾਰੇ ਕਵਿਤਾਵਾਂ ਸੁਣਾਈਆਂ।
ਇਸ ਮੌਕੇ ਭਰਪੂਰ ਸਿੰਘ, ਲਾਭ ਸਿੰਘ ਲਹਿਲੀ, ਗੁਰਦਾਸ ਸਿੰਘ ਦਾਸ, ਕਰਨੈਲ ਸਿੰਘ, ਰਤਨ ਬਾਬਕਵਾਲਾ, ਮੰਦਰ ਗਿੱਲ ਸਾਹਿਬਚੰਦੀਆ, ਰਾਣੀ ਸੁਮਨ, ਬਹਾਦਰ ਸਿੰਘ ਗੋਸਲ, ਸਰਬਜੀਤ ਪੱਡਾ, ਈਸ਼ਰ ਸਿੰਘ ਲੰਭਵਾਲੀ, ਦਰਸ਼ਨ ਤਿਉਣਾ, ਮਲਕੀਤ ਨਾਗਰਾ, ਛੋਟੇ ਬੱਚੇ ਗੁਰਨਾਜ ਸਿੰਘ (ਤਬਲੇ ਨਾਲ) ਨੇ ਸਮਾਜਿਕ ਸਰੋਕਾਰ ਵਾਲੇ ਗੀਤ ਪੇਸ਼ ਕੀਤੇ। ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਡਾ. ਗੁਰਦੇਵ ਸਿੰਘ ਗਿੱਲ ਨੇ ਕਿਹਾ ਕਿ ਅਜਿਹੀਆਂ ਮਹਿਫਲਾਂ ਭਾਈਚਾਰੇ ਨੂੰ ਮਜਬੂਤ ਕਰਦੀਆਂ ਹਨ ਅਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਦਾ ਧੰਨਵਾਦ ਕਰਦੇ ਹੋਏ ਲੇਖਕਾਂ ਨੂੰ ਸਮੇਂ ਦੇ ਹਾਣ ਦਾ ਲਿਖਣ ਦੀ ਅਪੀਲ ਕੀਤੀ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੋਹਜਮਈ ਢੰਗ ਨਾਲ ਕੀਤਾ।
ਗੁਰਦਰਸ਼ਨ ਸਿੰਘ ਮਾਵੀ – 98148 51298

Leave a Reply

Your email address will not be published. Required fields are marked *