ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ:


ਮੁੱਖ ਸਕੱਤਰ, ਪੰਜਾਬ ਸਰਕਾਰ, ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਕੰਮ ਕਰ ਰਹੇ ਕਰਮਚਾਰੀਆਂ/ ਅਧਿਕਾਰੀਆਂ ਦੀਆਂ ਤਰੱਕੀਆਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗੀ ਤਰੱਕੀ ਕਮੇਟੀ ਦੀਆਂ ਸਿਫਾਰਸ਼ਾਂ ਸਨਮੁੱਖ ਨੌ ਸੁਪਰਡੰਟ ਗਰੇਡ-1, ਤਿੰਨ ਅਧੀਨ ਸਕੱਤਰ ਅਤੇ ਇੱਕ ਉਪ ਸਕੱਤਰ ਪਦ-ਉੱਨਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸੀਨੀਅਰ ਸਹਾਇਕ ਗੁਰਚਰਨ ਸਿੰਘ, ਮੁਕੇਸ਼ ਕੁਮਾਰ, ਸੰਦੀਪ ਸਿੰਘ, ਕੁਲਦੀਪ ਚੰਦ, ਰੁਪਿੰਦਰ ਕੌਰ, ਸੁਨੀਤਾ ਗੁਲੇਰੀਆ, ਕਿਰਨ, ਜਸਪ੍ਰੀਤ ਸਿੰਘ ਰੰਧਾਵਾ ਅਤੇ ਪਰਮਿੰਦਰ ਸਿੰਘ ਨੂੰ ਬਤੌਰ ਸੁਪਰਡੰਟ ਗਰੇਡ-1 ਪਦ-ਉੱਨਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਪਰਡੰਟ ਮੁਨੀਸ਼ ਵਰਮਾ, ਸਤਵਿੰਦਰ ਸਿੰਘ ਤੇ ਪਵਨ ਕੁਮਾਰ ਪੱਡਾ ਨੂੰ ਬਤੌਰ ਅਧੀਨ ਸਕੱਤਰ ਅਤੇ ਅਧੀਨ ਸਕੱਤਰ ਜਸਵਿੰਦਰ ਸਿੰਘ ਨੂੰ ਬਤੌਰ ਉਪ ਸਕੱਤਰ ਪਦ-ਉੱਨਤ ਕੀਤਾ ਗਿਆ ਹੈ। ਸਕੱਤਰੇਤ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਅਧੀਨ ਸਕੱਤਰ ਪਰਮਦੀਪ ਸਿੰਘ ਭਬਾਤ, ਪਰਮਜੀਤ ਸਿੰਘ ਮੁੰਦੋਂ, ਸ਼ਾਮ ਲਾਲ, ਭੁਪਿੰਦਰ ਝੱਜ ਅਤੇ ਸੁਖਦੇਵ ਸਿੰਘ ਵੱਲੋਂ ਇਨਾਂ ਸਮੁੱਚੀਆਂ ਪਦ-ਉੱਨਤੀਆਂ ਦਾ ਸਵਾਗਤ ਕਰਦਿਆਂ ਪਰਮੋਟ ਹੋਏ ਅਧਿਕਾਰੀਆਂ ਨੂੰ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਹਨ।

