ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੁਲਾਈ:
ਖੁਦਗਰਜ਼ੀ ਦੇ ਸਿਖਰਾਂ ‘ਤੇ
ਅਪਣਾ ਆਪ ਗਵਾ ਕੇ ਮੈਂ।
ਆਮ ਜਿਹੇ ਕਿਸੇ ਬੰਦੇ ਦਾ
ਸੁੱਖ ਚੈਨ ਖੋਹ ਨਹੀਂ ਸਕਦਾ।
ਇਹ ਮੈਥੋਂ ਹੋ ਨਹੀਂ ਸਕਦਾ।
ਜੋ ਵੀ ਹੋ ਜਾਏ ਜਜ਼ਬੇ ਦਾ
ਐਵੇਂ ਈ ਮਰ ਮੁੱਕ ਜਾਣਾ ਜੀ।


ਕਿਸੇ ਦਾ ਹਾਮੀ ਨਾ ਹੋ ਕੇ
ਧੋਖਾ ਸਿਰ ‘ਤੇ ਢੋਅ ਨਹੀਂ ਸਕਦਾ।
ਇਹ ਮੈਥੋਂ ਹੋ ਨਹੀਂ ਸਕਦਾ।
ਕੁੱਝ ਗੱਲਾਂ ਦਾ ਹੋਣਾ ਹੀ
ਰੱਬ ਦਾ ਹੁਕਮ ਇਲਾਹੀ ਏ।
ਜਿਸ ‘ਤੇ ਕੋਈ ਹੱਸਦਾ ਨਹੀਂ
ਸੱਜਣਾ ਕੋਈ ਰੋਅ ਨਹੀਂ ਸਕਦਾ।
ਇਹ ਮੈਥੋਂ ਹੋ ਨਹੀਂ ਸਕਦਾ।
ਇਸ਼ਕ, ਮੁਹੱਬਤ ਮਸਲੇ ਦੀ
ਦਿਲ ਵਿੱਚ ਥਾਂ ਉਚੇਚੀ ਏ।
ਇਕ ਲਈ ਸਾਂਭਿਆ ਪਿਆਰ
ਇਕ ਤੋਂ ਦੋ ਹੋ ਨਹੀਂ ਸਕਦਾ।
ਇਹ ਮੈਥੋਂ ਹੋ ਨਹੀਂ ਸਕਦਾ।
ਹੱਥਾਂ ਦੀਆਂ ਲਕੀਰਾਂ ਵਿੱਚ
ਕਿਸਮਤ ਅਪਣੀ ਦੇਖਦਿਆਂ।
ਉੱਦਮ ਦੇ ਪਹਿਲੇ ਪਹਿਰ ਤੇਜੀ
ਲੱਤਾਂ ਪਸਾਰ ਸੌਂਅ ਨਹੀਂ ਸਕਦਾ।
ਇਹ ਮੈਥੋਂ ਹੋ ਨਹੀਂ ਸਕਦਾ।
ਤੇਜਿੰਦਰ ਸਿੰਘ ਤੇਜੀ
ਮਾਡਲ ਟਾਊਨ (ਕੁਰਾਲੀ)
9646024480

