ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੁਲਾਈ:


ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ, ਸੈਕਟਰ 69, ਮੁਹਾਲੀ ਵਿਖੇ ਸੁਸ਼ੀਲ ਦੁਸਾਂਝ ਦੀ ਪ੍ਰਧਾਨਗੀ ਹੇਠ ਹੋਈ। ਸਰਬਸੰਮਤੀ ਨਾਲ ਸਭਾ ਦੀ ਨਵੀਂ ਚੁਣੀ ਪ੍ਰਬੰਧਕੀ-ਕਮੇਟੀ ਬਾਰੇ ਦੱਸਿਆ ਗਿਆ, ਜਿਸ ’ਤੇ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ। ਨਵੀਂ ਚੁਣੀ ਪ੍ਰਬੰਧਕੀ ਕਮੇਟੀ ਵਿੱਚ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ, ਪ੍ਰਧਾਨ ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ, ਜਰਨਲ ਸਕੱਤਰ ਸਵੈਰਾਜ ਸੰਧੂ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਟੌਰਵਾਲਾ, ਮੀਤ ਪ੍ਰਧਾਨ ਹਰਿੰਦਰਜੀਤ ਸਿੰਘ ਹਰ, ਵਿੱਤ ਸਕੱਤਰ ਡਾ. ਨਿਰਮਲ ਸਿੰਘ ਬਾਸੀ, ਪ੍ਰੈਸ ਸਕੱਤਰ ਇੰਦਰਜੀਤ ਸਿੰਘ ਜਾਵਾ ਅਤੇ ਬਲਵਿੰਦਰ ਸਿੰਘ ਧਨੋਆ, ਜਰਨੈਲ ਸਿੰਘ ਰੰਗੀ, ਡਾ. ਪਰਮਜੀਤ ਸਿੰਘ ਭੁੱਲਰ, ਡਾ. ਸੁਰਿੰਦਰ ਗਿੱਲ, ਡਾ. ਸ਼ਿੰਦਰਪਾਲ ਸਿੰਘ, ਦਵਿੰਦਰ ਗਰੇਵਾਲ – ਯੂ.ਐਸ.ਏ., ਡਾ. ਗੁਰਮੇਜ ਸਿੰਘ, ਜਗਜੀਤ ਸਿੰਘ ਲੱਟੀ – ਯੂ.ਐਸ.ਏ. ਨੂੰ ਸਰਪ੍ਰਸਤ ਚੁਣਿਆ ਗਿਆ। ਇਸੇ ਤਰ੍ਹਾਂ ਪ੍ਰੋ. ਅਵਤਾਰ ਸਿਘ, ਡਾ. ਮਲਕੀਅਤ ਸਿੰਘ ਬੈਦਵਾਣ, ਬਲਵਿੰਦਰ ਸਿੰਘ ਢਿੰਲੋਂ, ਕਰਮਜੀਤ ਸਿੰਘ ਚਿੱਲਾ, ਸੁਰਜੀਤ ਸੁਮਨ, ਰਘਬੀਰ ਸਿੰਘ ਭੁੱਲਰ, ਚਰਨਜੀਤ ਕੌਰ ਅਤੇ ਸਿਮਰਨਜੀਤ ਕੌਰ ਗਰੇਵਾਲ਼ ਨੂੰ ਕਾਰਜਕਾਰੀ ਅਧਿਕਾਰੀ ਚੁਣਿਆ ਗਿਆ ਹੈ।
ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਜਾਵਾ ਨੇ ਕਿਹਾ ਕਿ ਕੈਨੇਡਾ ਫੇਰੀ ਤੋਂ ਵਾਪਸ ਪਰਤੇ ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ ਨੇ ਟਰਾਂਟੋ, ਬਰੈਂਪਟਨ ਅਤੇ ਇਸ ਦੇ ਆਸ-ਪਾਸ ਸਾਹਿਤਕ ਸਰਗਰਮੀਆਂ, ਪੰਜਾਬੀ ਕਾਨਫਰੰਸ ਅਤੇ ਕੁਝ ਪੰਜਾਬੀ ਪ੍ਰੇਮੀਆਂ ਦਾ ਖੁੱਲ੍ਹ ਕੇ ਜ਼ਿਕਰ ਕਰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਦਾ ਸੱਤ ਸਮੂੰਦਰੋਂ ਪਾਰ ਵੀ ਝੰਡਾ ਬੁਲੰਦ ਹੈ। ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਨੇ ਮਾਂ ਬੋਲੀ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮੌਕੇ ਪ੍ਰੋ. ਬਲਬੀਰ ਸਿੰਘ ਖੰਨਾ ਨੇ ਆਪਣੀ ਕਹਾਣੀ “ਹਨੇਰੀਆਂ ਰਾਤਾਂ ਦਾ ਸੱਚ” ਪੜ੍ਹਕੇ ਸੁਣਾਈ। ਕਹਾਣੀ ਦਾ ਤਾਣਾ-ਪੇਟਾ ਪੰਜਾਬ ਵਿਚ ਚੱਲੇ ਅਤਵਾਦੀ ਦਾ ਦੌਰ ਸੀ। ਕਹਾਣੀ ਦੀ ਮੁੱਖ ਚੂਲ਼ ‘ਸ਼ੱਕ” ਸੀ, ਜੋ ਉਸ ਭਿਆਨਕ ਦੌਰ ਵਿਚ ਪਲੇਗ ਵਾਂਗ ਹਰ ਇਕ ਦੇ ਮਨ ਵਿਚ ਘਰ ਕਰ ਗਿਆ ਸੀ। ਹਰ ਕੋਈ ਦੂਜੇ ਤੋਂ ਦੂਜੀ ਕਮਿਊਨਿਟੀ ਦੇ ਲੋਕਾਂ ਤੋਂ ਬਿਨਾਂ ਵਜ੍ਹਾ ਸ਼ੱਕ ਕਰੀ ਜਾ ਰਿਹਾ ਸੀ। ਇਸ ਕਹਾਣੀ ’ਤੇ ਬੜੀ ਸਾਰਥਕ ਗੱਲ ਬਾਤ ਹੋਈ। ਸਾਵਣ ਕਵੀ ਦਰਬਾਰ ਭੁਪਿੰਦਰ ਸਿੰਘ ਮਟੌਰਵਾਲਾ, ਹਰਿੰਦਰਜੀਤ ਸਿੰਘ ਹਰ, ਬਲਵਿੰਦਰ ਸਿੰਘ ਢਿੱਲੋਂ ਸਮੇਤ 14 ਕਵੀਆਂ ਨੇ ਸਾਵਣ ਦੇ ਗੀਤ ਪੇਸ਼ ਕੀਤੇ। ਪ੍ਰਧਾਨਗੀ ਭਾਸ਼ਣ ਵਿੱਚ ਸੁਸ਼ੀਲ ਦੁਸਾਂਝ ਨੇ ਪੜ੍ਹੀਆਂ ਗਈਆਂ ਰਚਨਾਵਾਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਆਖਿਰ ਵਿੱਚ ਡਾ. ਸ਼ਿੰਦਰਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

