Breaking
www.sursaanjh.com > ਅੰਤਰਰਾਸ਼ਟਰੀ > ਉੱਘੇ ਸਾਹਿਤਕਾਰ ਮਾਧਵ ਕੌਸ਼ਿਕ ਨੂੰ ਨੰਦ ਲਾਲ ਪਾਠਕ ਸਾਹਿਤ ਪੁਰਸਕਾਰ ਨਾਲ਼ ਕੀਤਾ ਜਾਵੇਗਾ ਸਨਮਾਨਿਤ

ਉੱਘੇ ਸਾਹਿਤਕਾਰ ਮਾਧਵ ਕੌਸ਼ਿਕ ਨੂੰ ਨੰਦ ਲਾਲ ਪਾਠਕ ਸਾਹਿਤ ਪੁਰਸਕਾਰ ਨਾਲ਼ ਕੀਤਾ ਜਾਵੇਗਾ ਸਨਮਾਨਿਤ

ਉੱਘੇ ਸਾਹਿਤਕਾਰ ਮਾਧਵ ਕੌਸ਼ਿਕ ਨੂੰ ਨੰਦ ਲਾਲ ਪਾਠਕ ਸਾਹਿਤ ਪੁਰਸਕਾਰ ਨਾਲ਼ ਕੀਤਾ ਜਾਵੇਗਾ ਸਨਮਾਨਿਤ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੁਲਾਈ:
ਉੱਘੇ ਸਾਹਿਤਕਾਰ ਮਾਧਵ ਕੌਸ਼ਿਕ ਨੂੰ ਨੰਦ ਲਾਲ ਪਾਠਕ ਸਾਹਿਤ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਕਿਹਾ ਕਿ ਕੌਸ਼ਿਕ ਜੀ ਨੂੰ ਇਹ ਵੱਕਾਰੀ ਪੁਰਸਕਾਰ ਮਿਲ਼ਣਾ ਸਾਡੇ ਲਈ ਬਹੁਤ ਮਾਣ ਵਾਲ਼ੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਨੰਦ ਲਾਲ ਪਾਠਕ ਦੇ ਮਾਰਗ ਦਰਸ਼ਨ ਅਧੀਨ ਚੱਲ ਰਹੇ ਅਦਿੱਤੀ ਬਿਰਲਾ ਸੈਂਟਰ, ਮੁੰਬਈ ਵਿਖੇ 17 ਅਕਤੂਬਰ 2026 ਨੂੰ ਸ਼ਾਮ 5.00 ਵਜੇ ਹੋਣ ਵਾਲੇ਼ ਸਾਹਿਤ ਸਮਾਰੋਹ ਤੇ ਕਾਵਿ ਸ਼ਾਮ ਵਿੱਚ ਮਾਧਵ ਕੌਸ਼ਿਕ ਨੂੰ ਇਸ ਸਾਹਿਤ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਜਾ ਰਿਹਾ ਹੈ। ਦੇਸ਼ ਦੀ ਪ੍ਰਮੁੱਖ ਉਦਯੋਗਪਤੀ ਰਾਜਸ਼੍ਰੀ ਬਿਰਲਾ ਦੀ ਪ੍ਰਧਾਨਗੀ ਵਿੱਚ ਹੋਣ ਵਾਲ਼ੇ ਇਸ ਸਮਾਰੋਹ ਦਾ ਸੰਚਾਲਨ ਸਾਹਿਤ ਫਾਊਂਡੇਸ਼ਨ ਮੁੰਬਈ ਦੇ ਨਿਰਦੇਸ਼ਕ ਸ਼ਾਇਰ ਦੇਵਮਣੀ ਪਾਂਡੇ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਉੱਘੇ ਸਾਹਿਤਕਾਰ ਮਾਧਵ ਕੌਸ਼ਿਕ ਰਾਸ਼ਟਰੀ ਸਾਹਿਤ ਅਕਾਦਮੀ, ਨਵੀਂ ਦਿੱਲੀ ਦੇ ਪ੍ਰਧਾਨ ਹਨ ਅਤੇ ਉਹ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।  ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ, ਸੁਭਾਸ਼ ਭਾਸਕਰ,  ਅਨੀਸ਼ ਗਰਗ, ਜਗਦੀਪ ਸਿੱਧੂ, ਬਲੀਜੀਤ, ਗੁੱਲ ਚੌਹਾਨ, ਜੰਗ ਬਹਾਦਰ ਗੋਇਲ, ਵਿਜੈ ਕਪੂਰ, ਰੇਖਾ ਮਿੱਤਲ, ਪਰਵੀਨ ਸ਼ੇਰੋਂ, ਪ੍ਰੇਮ ਵਿੱਜ, ਡਾ. ਯੋਗ ਰਾਜ,  ਪਰਮਜੀਤ ਮਾਨ, ਡਾ. ਲਾਭ ਸਿੰਘ ਖੀਵਾ, ਇੰਦਰਜੀਤ ਪ੍ਰੇਮੀ, ਸੁਰਜੀਤ ਸੁਮਨ, ਜੇ.ਐੱਸ ਮਹਿਰਾ, ਸਰੂਪ ਸਿਆਲ਼ਵੀ, ਪਾਲ ਅਜਨਬੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *