Breaking
www.sursaanjh.com > ਅੰਤਰਰਾਸ਼ਟਰੀ > ਅਮਰਜੀਤ ਸਿੰਘ ਖੁਰਲ ਦੀ ਯਾਦ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਕਰਵਾਇਆ – ਗੁਰਦਰਸ਼ਨ ਸਿੰਘ ਮਾਵੀ

ਅਮਰਜੀਤ ਸਿੰਘ ਖੁਰਲ ਦੀ ਯਾਦ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਕਰਵਾਇਆ – ਗੁਰਦਰਸ਼ਨ ਸਿੰਘ ਮਾਵੀ

ਅਮਰਜੀਤ ਸਿੰਘ ਖੁਰਲ ਦੀ ਯਾਦ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਕਰਵਾਇਆ – ਗੁਰਦਰਸ਼ਨ ਸਿੰਘ ਮਾਵੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜੁਲਾਈ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਅਮਰਜੀਤ ਸਿੰਘ ਖੁਰਲ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਅਤੇ ਕਹਾਣੀਕਾਰ ਸੰਤਵੀਰ ਨੇ ਕੀਤੀ ਅਤੇ ਖੁਰਲ ਸਾਹਿਬ ਦੇ ਸਪੁੱਤਰ ਗੁਰਪ੍ਰੀਤ ਸਿੰਘ ਖੁਰਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਅਤੇ ਸਮਾਗਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਰਾਜਵਿੰਦਰ ਗੱਡੂ, ਉਮਰਾਓ ਸਿੰਘ, ਰਾਜਿੰਦਰ ਸਿੰਘ ਧੀਮਾਨ, ਗੁਰਮੇਲ ਸਿੰਘ ਮੌਜੋਵਾਲ਼, ਸਰਬਜੀਤ ਸਿੰਘ ਪੱਡਾ, ਭਰਪੂਰ ਸਿੰਘ, ਬਾਬੂ ਰਾਮ ਦੀਵਾਨਾ, ਮਹਿੰਦਰ ਸਿੰਘ ਗੋਸਲ, ਗੁਰਦਾਸ ਸਿੰਘ ਦਾਸ, ਪ੍ਰਤਾਪ ਪਾਰਸ ਗੁਰਦਾਸਪੁਰੀ ਅਤੇ ਡਾ. ਗੁਰਦੇਵ ਸਿੰਘ ਗਿੱਲ ਵੱਲੋਂ ਸਾਵਣ ਦੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਰਤਨ ਬਾਬਕਵਾਲਾ ਨੇ ਵਿਅੰਗਮਈ ਰਚਨਾ ਸੁਣਾ ਕੇ ਮਾਹੌਲ ਖੁਸ਼ਨੁਮਾ  ਬਣਾ ਦਿੱਤਾ। ਮਲਕੀਤ ਸਿੰਘ ਨਾਗਰਾ ਨੇ ਸੰਤ ਰਾਮ ਉਦਾਸੀ ਦੀ ਰਚਨਾ ਬਹੁਤ ਬੁਲੰਦ ਆਵਾਜ਼ ਵਿੱਚ ਪੇਸ਼ ਕੀਤੀ।
ਸੰਤਵੀਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਾਵਣ ਮਹੀਨੇ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੁਰਪ੍ਰੀਤ ਸਿੰਘ ਖੁਰਲ ਵਲੋਂ ਆਪਣੇ ਪਿਤਾ ਦੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਸਾਹਿਤ ਵਿੱਚ ਬਹੁਤ ਰੁਚੀ  ਰੱਖਦੇ ਸਨ ਅਤੇ ਅੰਤ ਤੱਕ ਸਾਹਿਤ ਵਿਗਿਆਨ ਕੇਂਦਰ ਨਾਲ ਜੁੜੇ ਰਹੇ। ਸਭਾ ਦੇ ਇਸਤਰੀ ਮੈਂਬਰਾਂ ਨਰਿੰਦਰ ਕੌਰ ਲੌਂਗੀਆ, ਰਮਨਦੀਪ ਰਮਣੀਕ, ਬਲਜੀਤ ਬੈਂਸ, ਹਰਭਜਨ ਕੌਰ ਢਿੱਲੋਂ, ਅਮਰਜੀਤ ਕੌਰ, ਡਾ. ਰਜਿੰਦਰ ਰੇਨੂੰ, ਬਬੀਤਾ ਸਾਗਰ, ਬਲਜੀਤ ਕੌਰ ਬੁੱਟਰ, ਮਨਦੀਪ ਕੌਰ ਸੋਹਲ, ਜਸ਼ਨਦੀਪ ਕੌਰ ਸਿੱਧੂ, ਸੁਮਨ ਰਾਣੀ ਤੇ ਉਹਨਾਂ ਦੇ ਮਾਤਾ ਕੁਲਦੀਪ  ਕੌਰ, ਵੈਸ਼ਾਲੀ, ਕੁਲਵਿੰਦਰ ਕੌਰ, ਪਰੌਮਿਲਾ ਵਰਮਾ, ਰੇਖਾ ਮਿੱਤਲ, ਦਵਿੰਦਰ ਕੌਰ ਢਿੱਲੋਂ ਅਤੇ ਡਾ. ਹਰਬੰਸ ਕੌਰ ਗਿੱਲ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਅੰਤਰਰਾਸ਼ਟਰੀ ਢੋਲੀ ਜਸਬੀਰ ਸਿੰਘ ਮੀਕਾ, ਹਰਿੰਦਰ ਹਰ, ਪਿਆਰਾ ਸਿੰਘ ਰਾਹੀ ਅਤੇ ਬਲਕਾਰ ਸਿੰਘ ਸਿੱਧੂ ਨੇ ਬੋਲੀਆਂ ਪਾ ਕੇ ਖੂਬ ਵਾਹ ਵਾਹ ਖੱਟੀ। ਪਰਮਿੰਦਰ ਸਿੰਘ ਅਜ਼ੀਜ਼, ਜਲੌਰ ਸਿੰਘ ਖੀਵਾ, ਅੰਸ਼ੁਕਰ ਮਹੇਸ਼, ਮੰਦਰ ਗਿੱਲ ਸਾਹਬਚੰਦੀਆ, ਨਰਿੰਦਰ ਸਿੰਘ ਦੌੜਕਾ, ਜਸਬੀਰ ਸਿੰਘ, ਬਸ਼ੇਸ਼ਰ ਸਿੰਘ, ਸੁਰਿੰਦਰ ਕੁਮਾਰ, ਸੁਖਦੇਵ ਸਿੰਘ, ਰਾਜੂ ਨਾਹਰ, ਦਰਸ਼ਨ ਤਿਉਣਾ, ਪਰਲਾਦ ਸਿੰਘ, ਬਲਵਿੰਦਰ ਢਿੱਲੋਂ, ਲਾਭ ਸਿੰਘ ਲਹਿਲੀ ਅਤੇ ਵਿੰਦਰ ਮਾਂਝੀ ਹਾਜ਼ਰ ਸਨ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ। ਅੰਤ ਵਿੱਚ ਖੁਰਲ ਪਰਿਵਾਰ ਵੱਲੋਂ ਤਿਆਰ ਕੀਤਾ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਗਿਆ।

Leave a Reply

Your email address will not be published. Required fields are marked *