ਨੰਬਰਦਾਰ ਜਗਦੀਸ਼ ਨਾਡਾ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਜਲੀ
ਚੰਡੀਗੜ੍ਹ 2 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਨੰਬਰਦਾਰਾ ਐਸੋਸ਼ੀਏਸ਼ਨ ਆਫ਼ ਪੰਜਾਬ ਦੇ ਆਗੂ ਨੰਬਰਦਾਰ ਜਗਦੀਸ਼ ਰਾਮ ਨਾਡਾ ਜੋ ਪਿਛਲੇ ਦਿਨੀ ਸੰਸਾਰ ਤੋਂ ਕੂਚ ਗਏ ਸਨ, ਦੀ ਅੱਜ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਨੇ ਸਰਧਾਂਜਲੀ ਦਿੱਤਿੀ।
ਜਗਦੀਸ਼ ਰਾਮ ਦੇ ਗ੍ਰਹਿ ਵਿਖੇ ਹੋਈ ਭੋਗ ਦੀ ਰਸਮ ‘ਚ ਨੰਬਰਦਾਰਾ ਐਸ਼ੋਸ਼ੀਏਸ਼ਨ ਬਲਾਕ ਮਾਜਰੀ ਦੇ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਸਮੇਤ ਸੈਕਟਰੀ ਦਰਸਨ ਸਿੰਘ, ਕੈਸ਼ੀਅਰ ਬਲਦੀਪ ਸਿੰਘ ਬੜੌਦੀ, ਉਪ ਪ੍ਰਧਾਨ ਸੇਵਕ ਸਿੰਘ, ਕੁਲਦੀਪ ਰਾਠੌਰ ਖਿਜਰਾਬਾਦ, ਗਰਜਾ ਰਾਮ ਕਸੌਲੀ, ਬੇਅੰਤ ਸਿੰਘ ਪੜਛ, ਗਿਆਨ ਸਿੰਘ ਮਾਜਰੀ, ਆਵਤਾਰ ਸਿੰਘ ਨੱਗਲ, ਸੁਨੀਲ ਕੁਮਾਰ ਕੁਰਾਲੀ, ਅਵਤਾਰ ਸਿੰਘ ਮਾਜਰਾ, ਸਤਪਾਲ ਨਾਡਾ, ਹਰੀਸ਼ ਕੁਮਾਰ ਸਮੇਤ ਪੰਚ ਸਰਪੰਚ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਉਪਰੋਕਤ ਨੰਬਰਦਾਰਾਂ ਵੱਲੋਂ ਜਗਦੀਸ਼ ਰਾਮ ਦੇ ਸਪੁੱਤਰ ਜਗੀਰ ਨਾਥ ਨੂੰ ਪੱਗ ਦੀ ਰਸਮ ਕੀਤੀ ਗਈ ਹੈ।

